ਪਠਾਨਕੋਟ, 24 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਰਾਮਵੀਰ (ਆਈ.ਏ.ਐਸ) ਡਿਪਟੀ ਕਮਿਸ਼ਨਰ ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਅਤੇ ਕਸਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਪਠਾਨਕੋਟ ਦੀ ਦੇਖ-ਰੇਖ ਵਿੱਚ ਅੱਜ ਢਾਂਗੂ ਪੀਰ ਕਲੋਨੀ ਪਠਾਨਕੋਟ ਵਿਖੇ ਮੋਬਾਇਲ ਵੈਨ ਰਾਹੀ ਪਹੁੰਚ ਕਰ ਕੇ ਮਿਲਕਿੰਗ ਟੈਸਟਿੰਗ ਕੈਂਪ ਲਗਾਇਆ।ਲੋਕਾਂ ਵੱਲੋਂ ਘਰ ਤੋਂ 21 ਲੋਕਾਂ ਵੱਲੋਂ ਲਿਆਂਦੇ ਗਏ ਦੁੱਧ ਦੀ ਟੈਸਟਿੰਗ ਕੀਤੀ ਗਈ।ਜਿਸ ਵਿੱਚੋਂ 5 ਦੁੱਧ ਦੇ ਸੈਂਪਲ ਠੀਕ ਪਾਏ ਗਏ ਅਤੇ 16 ਸੈਂਪਲਾਂ ਵਿੱਚ ਪਾਣੀ ਦੀ ਮਾਤਰਾ ਜਿਆਦਾ ਪਾਈ ਗਈ।ਉਨ੍ਹਾਂ ਵੱਲੋਂ ਲੋਕਾਂ ਨੂੰ ਵਧੀਆ ਦੁੱਧ ਪੀਣ ਨਾਲ ਹੋਣ ਵਾਲੇ ਲਾਭ ਪ੍ਰਤੀ ਵੀ ਜਾਗਰੁਕ ਕਰਵਾਇਆ ਗਿਆ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਰੋਹਨ ਕੁਮਾਰ ਅਤੇ ਕਰਨ ਪ੍ਰਤਾਪ ਸਿੰਘ, ਕੁਲਵਿੰਦਰਵੀਰ ਸਿੰਘ ਦੋਨੋ ਡੇਅਰੀ ਇੰਸਪੈਕਟਰਾਂ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ ਜਿੱਥੇ ਲੋਕਾਂ ਵੱਲੋਂ ਲਿਆਉਂਦੇ ਦੁੱਧ ਦੀ ਜਾਂਚ ਕੀਤੀ ਗਈ ਹੈ ਇਸ ਦੇ ਨਾਲ ਹੀ ਮਿਲਾਵਟੀ ਦੁੱਧ ਜਾ ਨਕਲੀ ਦੁੱਧ ਦੇ ਪ੍ਰਯੋਗ ਨਾਲ ਹੋਣ ਵਾਲੀਆਂ ਬੀਮਾਰੀਆਂ ਪ੍ਰਤੀ ਜਾਗਰੁਕ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਜਾਗਰੁਕ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਆਪਣੇ ਰੋਜਾਨਾਂ ਤੀ ਜਿੰਦਗੀ ਵਿੱਚ ਪ੍ਰਯੋਗ ਵਿੱਚ ਲਿਆਉਂਦੀਆਂ ਜਾਣ ਵਾਲੀਆਂ ਵਸਤੂਆਂ ਦੀ ਸੁੱਧਦਾ ਨੂੰ ਲੈ ਕੇ ਜਾਗਰੁਕ ਹੋਣ ਦੀ ਜਰੂਰਤ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਲੋਕਾਂ ਨੂੰ ਜਾਗਰੁਕ ਕਰਨ ਦੇ ਲਈ ਹੀ ਡੇਅਰੀ ਵਿਭਾਗ ਪਠਾਨਕੋਟ ਵੱਲੋਂ ਦੁੱਧ ਟੈਸਟਿੰਗ ਲਈ ਇਹ ਮੋਬਾਇਲ ਵੈਨ ਇੰਚਾਰਜ ਕੁਲਵਿੰਦਰ ਸਿੰਘ ਦੀ ਦੇਖ ਰੇਖ ਵਿੱਚ ਚਲਾਈ ਜਾ ਰਹੀ ਹੈ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …