Thursday, August 20, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸਵੱਛਤਾ ਮੁਹਿੰਮ ਸ਼ੁਰੂ

PPN2507201809ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨ.ਸੀ.ਸੀ ਕੈਡਿਟਾਂ ਨੇ ਪੰਜਾਬ ਬਟਾਲੀਅਨ ਦੇ ਨਾਲ ਰਲ ਕੇ ਅੱਜ ਇਥੇ ਯੂਨੀਵਰਸਿਟੀ ਕੈਂਪਸ ਵਿਖੇ ਸ਼ਵੱਛਤਾ ਮੁਹਿੰਮ ਤਹਿਤ ਆਲੇ ਦੁਆਲੇ ਦੀ ਸਫਾਈ ਕੀਤੀ ਗਈ ।ਇਹ 15 ਤੋਂ 30 ਜੁਲਾਈ ਤੱਕ ਚਲਣ ਵਾਲੀ ਮਹਿੰਮ ਦਾ ਉਦੇਸ਼ ਆਮ ਜਨਤਾ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਇਹ ਭਾਵਨਾ ਪੈਦਾ ਕੀਤੀ ਜਾ ਸਕੇ ਕਿ ਜਿਥੇ ਸਫਾਈ ਉਥੇ ਹੀ ਖੁਦਾਈ ਹੁੰਦੀ ਹੈ। ਆਪਣੇ ਚੁਗਿਰਦੇ ਨੂੰ ਖੂਬਸੂਰਤ ਬਣਾ ਕੇ ਅਸੀ ਸਮਾਜ ਦੇ ਕੰਮ ਆ ਸਕਦੇ ਹਾ।
ਉਸੇ ਹੀ ਪ੍ਰੋਗਰਾਮ ਤਹਿਤ ਕੈਡਿਟਸ ਨੇ ਯੂਨੀਵਰਸਿਟੀ ਦੇ ਕੈਂਪਸ ਵਿੱਚ ਜਾਗਰੂਕਤਾ ਭਾਸ਼ਣ ਦਿੰਦਿਆ ਵਿਦਿਅਰਥੀਆਂ ਨੂੰ ਸ਼ੁਵੱਛਤਾ ਪ੍ਰਤੀ ਜਾਗਰੂਕ ਕੀਤਾ।ਐਨ.ਸੀ.ਸੀ ਦੇ ਅਧਿਕਾਰੀ ਅਨਿਲ ਕੁਮਾਰ ਨੇ ਸਾਰੀਆਂ ਗਤੀਵਿਧੀਆਂ ਦਾ ਤਾਲਮੇਲ ਇੱਕ ਪੰਜਾਬ ਬਟਾਲੀਅਨ ਦੇ ਅਧਿਕਾਰੀਆਂ ਨਾਲ ਵਧਾਉਣ ਤੇ ਜ਼ੋਰ ਦਿੱਤਾ। ਇਸ ਦੌਰਾਨ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਖੇਡ ਮੈਦਾਨਾਂ ਵਿਚ ਜਾ ਕੇ ਸਾਫ ਸਫਾਈ ਵੀ ਕੀਤੀ। ਇਸ ਮੁਹੀਮ ਵਿੱਚ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਤੋਂ ਵੱਡੀ ਗਿਣਤੀ ਵਿੱਚ ਐੱਨ.ਸੀ.ਸੀ. ਕੈਡਿਟ ਸ਼ਾਮਲ ਹੋਏ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply