Friday, May 17, 2024

ਮੋਦੀ ਸਰਕਾਰ ਕੋਲ ਨਹੀਂ ਕੈਂਸਰ ਪੀੜਤਾਂ ਦੀ ਮਦਦ ਲਈ ਪੈਸਾ- ਸੁਨੀਲ ਜਾਖੜ

50 ਕਰੋੜ ਲੋਕਾਂ ਨੂੰ 5 ਲੱਖ ਸਲਾਨਾ ਦਾ ਸਿਹਤ ਬੀਮਾ ਦੇਣ ਦੇ ਦਾਅਵੇ ਖੋਖਲੇ

Sunil Jhakharਪਠਾਨਕੋਟ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ/ਪਠਾਨਕੋਟ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਆਖਿਆ ਹੈ ਕਿ 50 ਕਰੋੜ ਅਬਾਦੀ ਨੂੰ 5 ਲੱਖ ਸਲਾਨਾ ਦੀ ਸਿਹਤ ਸੁਰੱਖਿਆ ਦੇਣ ਦੇ ਦਾਅਵੇ ਕਰਨ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਕੋਲ ਕੈਂਸਰ ਪੀੜਤਾਂ ਦੀ ਮਦਦ ਲਈ ਵੀ ਪੈਸਾ ਨਹੀਂ ਹੈ।
ਆਪਣੇ ਲੋਕ ਸਭਾ ਹਲਕੇ ਨਾਲ ਸਬੰਧਤ ਇਕ ਮਰੀਜ਼ ਦਾ ਹਵਾਲਾ ਦਿੰਦਿਆਂ ਸੁਨੀਲ ਜਾਖੜ ਨੇ ਦੱਸਿਆ ਕਿ ਇਸ ਬੱਚੇ ਦਾ ਕੈਂਸਰ ਦਾ ਇਲਾਜ ਲੁਧਿਆਣਾ ਤੋਂ ਚੱਲ ਰਿਹਾ ਹੈ ਅਤੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਇਸ ਬੱਚੇ ਨੂੰ ਮਦਦ ਲਈ ਉਨਾਂ ਖੁੱਦ ਸੰਸਦ ਮੈਂਬਰ ਵੱਜੋਂ ਪ੍ਰਧਾਨ ਮੰਤਰੀ ਦਫ਼ਤਰ ਨੂੰ ਚਿੱਠੀ ਲਿਖੀ ਸੀ ਕਿ ਬੱਚੇ ਦੇ ਇਲਾਜ਼ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਵਿਚੋਂ ਮਦਦ ਕੀਤੀ ਜਾਵੇ।ਪਰ ਇਸ ਸਬੰਧੀ ਪ੍ਰਧਾਨ ਮੰਤਰੀ ਦਫ਼ਤਰ ਨੇ ਲਿਖਤੀ ਤੌਰ ਤੇ ਸੁਨੀਲ ਜਾਖੜ ਨੂੰ ਭੇਜੇ ਪੱਤਰ ਨੰਬਰ 82-14921-2018-ਪੀ.ਐਮ.ਐਫ ਰਾਹੀਂ ਗੰਭੀਰ ਬਿਮਾਰੀ ਤੋਂ ਪੀੜਤ ਨੂੰ ਕੋਈ ਵੀ ਮਦਦ ਦੇਣ ਤੋਂ ਕੋਰਾ ਇਨਕਾਰ ਕਰ ਦਿੱਤਾ ਗਿਆ ਜਦ ਕਿ ਪ੍ਰਧਾਨ ਮੰਤਰੀ ਰਾਹਤ ਫੰਡ ਦੇ ਨਿਯਮਾਂ ਅਨੁਸਾਰ ਹੀ ਸਾਰੇ ਜਰੂਰੀ ਦਸਤਾਵੇਜ ਲਗਾ ਕੇ ਪ੍ਰਧਾਨ ਮੰਤਰੀ ਤੋਂ ਮਦਦ ਮੰਗੀ ਗਈ ਸੀ।
ਜਾਖੜ ਨੇ ਕਿਹਾ ਕਿ ਇਕ ਪਾਸੇ ਤਾਂ ਪ੍ਰਧਾਨ ਮੰਤਰੀ ਦਾਅਵੇ ਕਰ ਰਹੇ ਹਨ ਕਿ ਦੇਸ਼ ਵਿਚ ਅਜਿਹੀ ਸਿਹਤ ਬੀਮਾ ਸਕੀਮ ਲਾਗੂ ਕੀਤੀ ਜਾ ਰਹੀ ਹੈ, ਜਿਸ ਵਿਚ ਹਰ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦੇ ਸਲਾਨਾ ਇਲਾਜ ਦੀ ਸੁਵਿਧਾ ਹੋਵੇਗਾ ਦੂੱਜੇ ਪਾਸੇ ਕੈਂਸਰ ਵਰਗੇ ਗੰਭੀਰ ਰੋਗਾਂ ਤੋਂ ਪੀੜਤ ਲੋਕਾਂ ਦੀ ਮਦਦ ਲਈ ਪ੍ਰਧਾਨ ਮੰਤਰੀ ਦਫ਼ਤਰ ਕੋਲ ਪੈਸਾ ਨਹੀਂ ਹੈ।ਉਨਾਂ ਨੇ ਕਿਹਾ ਕਿ ਇਹ ਤੱਥ ਭਾਜਪਾ ਸਰਕਾਰ ਦੇ ਦੋਹਰੇ ਚਰਿੱਤਰ ਨੂੰ ਹੀ ਜਗ ਜਾਹਿਰ ਕਰਦਾ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨਿੱਤ ਦਿਨ ਜਨਤਾ ਨੂੰ ਨਵੇਂ ਨਵੇਂ ਲਾਰੇ ਲਗਾ ਕੇ ਆਪਣੀ ਮਿਆਦ ਪੁਗਾ ਰਹੀ ਹੈ ਜਦ ਕਿ ਅਸਲ ਵਿਚ ਇਹ ਸਰਕਾਰ ਹਰ ਮੁਹਾਜ ਤੇ ਅਸਫਲ ਸਿੱਧ ਹੋ ਰਹੀ ਹੈ।ਉਨਾਂ ਨੇ ਕਿਹਾ ਕਿ ਸਿਹਤ ਬੀਮਾ ਸਬੰਧੀ ਵੀ ਇਹ ਸਰਕਾਰ ਰਾਜ ਸਰਕਾਰ ਤੇ ਬੋਝ ਪਾਉਣ ਜਾ ਰਹੀ ਹੈ। ਉਨਾਂ ਨੇ ਕਿਹਾ ਕਿ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਦੇਸ਼ ਵਿਚ ਰਾਸ਼ਟਰੀ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਸੀ ਅਤੇ ਇਸਦਾ ਲਾਭ ਵੀ ਦੇਸ਼ ਦੇ ਕਰੋੜਾ ਲੋਕਾਂ ਤੱਕ ਪੁੱਜਿਆ ਸੀ।ਜਦ ਕਿ ਮੋਦੀ ਸਰਕਾਰ ਦਾ ਆਖਰੀ ਸਾਲ ਚੱਲ ਰਿਹਾ ਹੈ ਅਤੇ ਹਾਲੇ ਤੱਕ ਇਹ ਸਰਕਾਰ ਐਲਾਨਾਂ ਤੋਂ ਅੱਗੇ ਨਹੀਂ ਚੱਲ ਸਕੀ।

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …

Leave a Reply