Tuesday, May 21, 2024

ਦਿਲ ਦੇ ਸੁਰਾਖ ਤੋਂ ਪੀੜਤ ਬੱਚੀ ਨੂੰ ਮਿਲਿਆ ਨਵਾਂ ਜੀਵਨ ਸਿਹਤ ਵਿਭਾਗ ਵਲੋ ਮੁਫਤ ਅਪ੍ਰਰੇਸ਼ਨ

PPN2507201814ਪਠਾਨਕੋਟ, 25 ਜੁਲਾਈ (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ` ਤਹਿਤ ਦਿਲ ਦੇ ਸੁਰਾਗ ਤੋ ਪੀੜਤ ਪੰਦਰਾਂ੍ਹ ਸਾਲਾ ਬੱਚੀ ਪ੍ਰੀਤਿਕਾ ਦਾ ਸਿਹਤ ਵਿਭਾਗ ਪਠਾਨਕੋਟ ਵਲੋ ਰਾਸ਼ਟਰੀ ਬਾਲ ਸਵੱਸਥ ਪ੍ਰੋਗਰਾਮ (ਆਰ.ਬੀ.ਐਸ.ਕੈ) ਅਧੀਨ ਮੁਫਤ ਅਪ੍ਰਰੇਸ਼ਨ ਕਰਵਾ ਕੇ ਬੱਚੀ ਨੰੁ ਨਵਾਂ ਜੀਵਨ ਦਿੱਤਾ ਗਿਆ। ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਅੱਜ ਗੱੱਲਬਾਤ ਕਰਦੇ ਹੋਏ ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਦੱੱਸਿਆ ਕਿ ਪਠਾਨਕੋਟ ਨਿਵਾਸੀ ਪ੍ਰੀਤਿਕਾ ਸਪੁੱਤਰੀ ਸਰਜੀਵਨ ਕੁਮਾਰ ਪਿੰਡ ਡਿਬਕੂੁ ਬਲਾਕ ਘਰੋਟਾ ਜੋ ਕਿ ਦਿਲ ਦੇ ਸੁਰਾਗ ਤੋਂ ਪੀੜਤ ਸੀ ਦਾ ਡੀ.ਐਮ.ਸੀ (ਹੀਰੋ-ਹਾਰਟ) ਲੁਧਿਆਣਾ ਤੋਂ ਆਰ.ਬੀ.ਐਸ.ਕੈ ਅਧੀਨ ਮੁਫਤ ਅਪ੍ਰਰੇਸ਼ਨ ਕਰਵਾਇਆ ਗਿਆ ਜਿਸ ਦਾ ਅੰਦਾਜਨ ਖਰਚਾ 3-4 ਲੱੱਖ ਦੇ ਕਰੀਬ ਆਉਂਦਾ ਹੈ।ਬੱਚੀ ਦੇ ਪਿਤਾ ਨੇ ਦੱਸਿਆ ਕਿ ਅਪ੍ਰਰੇਸ਼ਨ ਉਪਰੰਤ ਉਸ ਦੀ ਬੱਚੀ ਤੰਦਰੁਸਤ ਹੈ।ਉਸ ਦਾ ਇਲਾਜ ਬਿਲਕੁਲ ਮੁਫਤ ਕੀਤਾ ਗਿਆ ਹੈ ਅਤੇ ਉਨਾਂ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਪੈਸਾ ਨਹੀਂ ਦਿੱਤਾ। ਉਸ ਨੂੰ ਇਸ ਗੱਲ ਦੀ ਬੇਹਦ ਖੁਸ਼ੀ ਹੈ ਕਿ ਸਿਹਤ ਵਿਭਾਗ ਪੰਜਾਬ ਸਰਕਾਰ ਵਲੋ ਰਾਸ਼ਟਰੀ ਸਿਹਤ ਮਿਸ਼ਨ (ਆਰ.ਬੀ.ਐਸ.ਕੈ) ਪ੍ਰੋਗਰਾਮ ਤਹਿਤ ਮਾਹਿਰ ਡਾਕਟਰਾਂ ਵਲੋ ਉਸ ਦੀ ਬੱਚੀ ਦਾ ਸਫਲ ਅਪ੍ਰਰੇਸ਼ਨ ਕਰਕੇ ਉਸ ਨੂੰ ਨਵਾਂ ਜੀਵਨ ਦਿੱਤਾ ਗਿਆ।
ਜਿਲਾ੍ਹ ਪ੍ਰੋਗਰਾਮ ਅਫਸਰ (ਆਰ.ਬੀ.ਐਸ.ਕੈ) ਡਾ. ਕਿਰਨ ਬਾਲਾ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ (ਆਰ.ਬੀ.ਐਸ.ਕੈ) ਅਧੀਨ ਸਰਕਾਰ ਵਲੋ ਬੱਚਿਆਂ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ। ਇਸ ਯੋਜਨਾ ਅਧੀਨ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ 18 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਸੰਭਾਲ ਲਈ ਆਰ.ਬੀ.ਐਸ.ਕੈ ਦੀਆਂ ਟੀਮਾਂ ਦੁਆਰਾ 30 ਨਿਰਧਾਰਤ ਬੀਮਾਰੀਆਂ ਦੀ ਸਕਰੀਨਿੰਗ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ।ਇਸ ਵਿੱਚ ਬੱਚਿਆਂ ਵਿੱਚ ਜਮਾਂਦਰੂ ਨੁਕਸ, ਬੱਚਿਆਂ ਦੀਆਂ ਬੀਮਾਰੀਆਂ, ਬੱਚਿਆਂ ਵਿੱਚ ਸਰੀਰਕ ਕਮੀਆਂ, ਸਰੀਰਕ ਵਿਕਾਸ ਵਿੱਚ ਦੇਰੀ ਅਤੇ ਅਪੰਗਤਾ ਦਾ ਮੁਫਤ ਇਲਾਜ ਕੀਤਾ ਜਾਂਦਾ ਹੈ।ਥੈਲਾਸੀਮੀਆ ਦਾ ਇਲਾਜ ਅਤੇ ਦਿਲ ਦੇ ਰੋਗਾਂ ਤੋਂ ਪੀੜਤ ਬੱਚਿਆਂ ਦਾ ਇਲਾਜ ਵੀ ਸਰਕਾਰ ਵਲੌ ਮਾਨਤਾ ਪ੍ਰਾਪਤ ਵੱਡੇ ਹਸਪਤਾਲਾਂ ਵਿੱਚ ਮੁਫਤ ਕਰਵਾਇਆ ਜਾਂਦਾ ਹੈ।ਇਸ ਅਧੀਨ ਆਂਗਣਵਾੜੀ ਕੇਂਦਰਾਂ, ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਦਾਖਲ ਪਹਿਲੀ ਤੋਂ ਬਾਰਵੀਂ ਜਮਾਤ ਦੇ ਬੱਚਿਆਂ ਦਾ ਆਰ.ਬੀ.ਐਸ.ਕੈ ਮੋਬਾਇਲ ਹੈਲਥ ਟੀਮਾਂ ਵਲੋਂ ਮੁਫਤ ਮੁਆਇਨਾ ਕੀਤਾ ਜਾਂਦਾ ਹੈ।
ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਰੁਣ ਸੋਹਲ, ਡਾ. ਪ੍ਰਿਅੰਕਾ, ਆਰ.ਬੀ.ਐਸ.ਕੈ ਮੈਨੇਜਰ ਪੰਕਜ ਕੁਮਾਰ, ਮਾਸ ਮੀਡੀਆ ਇੰ: ਸ਼੍ਰੀਮਤੀ ਗੁਰਿੰਦਰ ਕੌਰ, ਜਿਲਾ੍ਹ ਬੀ.ਸੀ.ਸੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ।

Check Also

ਏਡਿਡ ਸਕੂਲ ਬੰਦ ਕਰਨ ਅਤੇ ਗ੍ਰਾਂਟਾਂ ਵਿੱਚ ਕਟੌਤੀ ਦੀ ਵਿਰੁੱਧ 22 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ `ਚ ਰੋਸ ਮਾਰਚ ਦਾ ਐਲਾਨ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਏਡਿਡ ਸਕੂਲ ਟੀਚਰ ਯੂਨੀਅਨ ਅੰਮ੍ਰਿਤਸਰ ਦੀ ਮੀਟਿੰਗ ਸੈਕੰਡਰੀ ਸਕੂਲ ‘ਚ …

Leave a Reply