Friday, May 17, 2024

ਲਾਲ ਝੰਡਾ ਪੇਂਡੂ ਚੌਂਕੀਦਾਰਾ ਯੂਨੀਅਨ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਗਈ ਰੈਲੀ

ਪੇਂਡੂ ਚੌਕੀਦਾਰ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਨੂੰ ਦੇਣਗੇ ਸਹਿਯੋਗ – ਪਰਮਿੰਦਰ ਨੀਲੋ

PPN2507201815ਸਮਰਾਲਾ 25 ਜੁਲਾਈ (ਪੰਜਾਬ ਪੋਸਟ- ਕੰਗ) – ਲਾਲ ਝੰਡਾ ਪੇਂਡੂ ਚੌਕੀਦਾਰਾਂ ਯੂਨੀਅਨ ਪੰਜਾਬ (ਸੀਟੂ) ਤਹਿਸੀਲ ਸਮਰਾਲਾ ਵਿਖੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਨੀਲੋਂ ਦੀ ਅਗਵਾਈ ਵਿੱਚ ਨਸ਼ਿਆਂ ਦੇ ਵਗਦੇ ਛੇਵੇਂ ਦਰਿਆ ਨੂੰ ਰੋਕਣ ਲਈ ਨਸ਼ਾ ਮੁਕਤ ਪੰਜਾਬ ਤਹਿਤ ਰੈਲੀ ਕੱਢੀ ਗਈ।ਰੈਲੀ ਨੂੰ ਡੀ.ਐਸ.ਪੀ ਸਮਰਾਲਾ ਹਰਸਿਮਰਤ ਸਿੰਘ ਛੇਤਰਾ ਅਤੇ ਥਾਣਾ ਸਮਰਾਲਾ ਦੇ ਇੰਸਪੈਕਟਰ ਭੁਪਿੰਦਰ ਸਿੰਘ ਨੇ ਹਰੀ ਝੰਡੀ ਦਿਖਾ ਕੇੇ ਰਵਾਨਾ ਕੀਤਾ।ਇਸ ਰੈਲੀ ਵਿੱਚ ਵੱਖ ਵੱਖ ਨੁਮਾਇੰਦੇ ਸ਼ਾਮਿਲ ਹੋਏ।ਰੈਲੀ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਮਜੀਤ ਸਿੰਘ ਨੀਲੋਂ ਨੇ ਕਿਹਾ ਕਿ ਇਸ ਰੈਲੀ ਦਾ ਮਨੋਰਥ ਪੰਜਾਬ ਭਰ ਵਿੱਚ ਨਸ਼ਾ ਮੁਕਤ ਕਰਨਾ ਹੈ।ਨਸ਼ਿਆਂ ਕਾਰਨ ਹੋ ਰਹੀਆਂ ਨੌਜਵਾਨਾਂ ਦੀ ਮੌਤਾਂ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹਨ ਅਤੇ ਪੰਜਾਬ ਭਰ ਵਿੱਚ ਨੌਜਵਾਨਾਂ ਲਈ ਵੱਡਾ ਖਤਰਾ ਹਨ। ਜੇਕਰ ਅਸੀਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਇਸ ਕੋਹੜ ਪ੍ਰਤੀ ਸਹਿਯੋਗ ਦੇਣ ਦੀ ਜ਼ਰੂਰਤ ਹੈ ਅਤੇ ਅਸੀਂ ਸਾਰੇ ਰਲ ਕੇ ਨਸ਼ਾ ਮੁਕਤੀ ਲਈ ਅੱਗੇ ਆਈਏ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਪੇਂਡੂ ਚੌਕੀਦਾਰਾਂ ਯੂਨੀਅਨ ਪੂਰਾ ਸਹਿਯੋਗ ਕਰੇਗੀ ਅਤੇ ਇਸ ਪਿੰਡ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਜਾਵੇਗੀ।ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ਾ ਕਰਦਾ ਹੈ ਤਾਂ ਉਸ ਦਾ ਇਲਾਜ ਕਰਾਉਣ ਲਈ ਪੇਂਡੂ ਚੌਕੀਦਾਰਾਂ ਯੂਨੀਅਨ ਅੱਗੇ ਆਵੇਗੀ ਤਾਂ ਕਿ ਪੰਜਾਬ ਨਸ਼ਾ ਮੁਕਤ ਹੋ ਸਕੇ।
ਅੱਜ ਦੀ ਇਸ ਨਸ਼ਾ ਵਿਰੋਧੀ ਰੈਲੀ ਵਿੱਚ ਹੋਰਨਾਂ ਤੋਂ ਇਲਾਵਾ ਜਗਦੇਵ ਸਿੰਘ ਜੱਗੀ, ਨਛੱਤਰ ਸਿੰਘ ਪ੍ਰਧਾਨ, ਛਿੰਦਰਪਾਲ ਗੜ੍ਹੀ ਜ਼ਿਲ੍ਹਾ ਪ੍ਰਧਾਨ, ਜਸਵਿੰਦਰ ਸਿੰਘ ਝਾੜੇ, ਚਰਨ ਸਿੰਘ ਸੀਨੀ. ਮੀਤ ਪ੍ਰਧਾਨ ਪੰਜਾਬ, ਮੇਵਾ ਸਿੰਘ ਭੌਰਲਾ, ਮਲਕੀਤ ਸਿੰਘ, ਗੁਰਪਾਲ ਸਿੰਘ ਝਾੜ ਸਾਹਿਬ, ਸਤਨਾਮ ਸਿੰਘ ਕੈਸ਼ੀਅਰ, ਚੰਦ ਰਾਮ, ਗੁਰਨਾਮ ਸਿੰਘ, ਕਾਮਰੇਡ ਭਜਨ ਸਿੰਘ ਸਮਰਾਲਾ ਜ਼ਿਲ੍ਹਾ ਸਕੱਤਰ ਮੈਂਬਰ, ਕਾਮਰੇਡ ਕੇਸਰ ਸਿੰਘ ਨੀਲੋਂ, ਮਾਘੀ ਖਾਂ ਮੀਤ ਪ੍ਰਧਾਨ, ਕੁਲਵੰਤ ਕੌਰ ਨੀਲੋਂ, ਅਰਜੀਤ ਸਿੰਘ ਬਾਲਿਉਂ, ਨਿਰਮਲ ਸਿੰਘ, ਕੁਲਵੰਤ ਸਿੰਘ ਮਾਨੂੰਪੁਰ, ਗੁਰਦਾਸ ਸਿੰਘ ਮਾਨੂੰਪੁਰ, ਕੁਲਵੰਤ ਸਿੰਘ, ਰਮੇਸ਼ ਸਿੰਘ ਘਰਖਣਾ, ਕੁਲਦੀਪ ਸਿੰਘ, ਬੂਟਾ ਸਿੰਘ, ਸੋਹਣ ਲਾਲ, ਰਾਮਦਾਸ ਅੰਡਿਆਣਾ, ਰਾਮ ਜੀ ਦਾਸ ਪੰਜਗਰਾਈਆਂ, ਰਾਜਿੰਦਰ ਸਿੰਘ ਨੀਲੋਂ, ਛੱਜੂ ਸਿੰਘ ਨੀਲੋਂ, ਲਾਲੀ ਤੱਖਰਾਂ, ਹਰਜਿੰਦਰ ਸਿੰਘ, ਸੋਹਣ ਸਿੰਘ, ਚਰਨਜੀਤ ਸਿੰਘ, ਭਗਤ ਰਾਮ, ਹਰਬੰਸ ਸਿੰਘ ਗੋਸਲਾਂ, ਗੁਰਮੇਲ ਸਿੰਘ ਮਾਛੀਵਾੜਾ, ਮੇਵਾ ਸਿੰਘ ਟੋਡਰਪੁਰ, ਜੀਤਰਾਮ ਧਨੂਰ, ਮਾਘੀ ਖਾਂ ਮੀਤ ਪ੍ਰਧਾਨ ਸ਼ਾਮਿਲ ਹੋਏ।

Check Also

ਅੰਜ਼ੂ ਸਿੰਗਲਾ ਦੀ ਤੀਸਰੀ ਬਰਸੀ ਮਨਾਈ, ਯਾਦ ਵਿੱਚ ਲਗਾਏ ਰੁੱਖ

ਭੀਖੀ, 16 ਮਈ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਓ ਦੀ ਸੰਸਥਾਪਕ ਅੰਜ਼ੂ ਸਿੰਗਲਾ …

Leave a Reply