ਸਮਰਾਲਾ, 28 ਜੁਲਾਈ (ਪੰਜਾਬ ਪੋਸਟ- ਕੰਗ) – ਦਾਨ ਨੂੰ ਆਮ ਤੌਰ ਤੇ ਧਾਰਮਿਕ ਪੱਖ ਤੋਂ ਹੀ ਦੇਖਿਆ ਜਾਂਦਾ ਹੈ। ਇਸ ਨੂੰ ਅਸੀਂ ਧਾਰਮਿਕ ਕੰਮਾਂ ਨਾਲ ਹੀ ਜੋੜਦੇੇ
ਆ ਰਹੇ ਹਾਂ, ਜਦਕਿ ਦਾਨ ਦਾ ਦਾਇਰਾ ਧਰਮ ਤੋਂ ਬਾਹਰ ਵੀ ਹੈ ਅਤੇ ਬਹੁਤ ਵਿਸ਼ਾਲ ਹੈ।ਅੱਜ ਲੋੜ ਹੈ ਦਾਨ ਦੀ ਸਹੀ ਪ੍ਰੀਭਾਸ਼ਾ ਨੂੰ ਸਮਝਣ ਦੀ।ਅੱਜ ਦੇ ਸਮੇਂ ਵਿੱਚ ਸਭ ਤੋਂ ਵਧੀਆ ਦਾਨ ਵਿੱਦਿਆ ਦਾ ਦਾਨ ਹੈ, ਜਿਸ ਨਾਲ ਮਨੁੱਖ ਆਪਣਾ ਆਪ ਤਾਂ ਰੁਸ਼ਨਾਉਂਦਾ ਹੀ ਹੈ, ਬਲਕਿ ਪੂਰੇ ਸਮਾਜ ਨੂੰ ਇੱਕ ਵਧੀਆ ਸੇਧ ਵੀ ਦਿੰਦਾ ਹੈ।ਜੇਕਰ ਅਜਿਹੇ ਕੰਮ ਵਿੱਚ ਕੋੲਂੀ ਮਨੁੱਖ ਕਿਸੇ ਜਰੂਰਤਮੰਦ ਦੀ ਸਹਾਇਤਾ ਕਰ ਦੇਵੇ ਤਾਂ ਉਸ ਤੋਂ ਵੱਡਾ ਦਾਨ ਕੋਈ ਨਹੀਂ ਹੋ ਸਕਦਾ।
ਅਜਿਹੀ ਹੀ ਮਿਸਾਲ ਸਮਰਾਲਾ ਇਲਾਕੇ ਵਿੱਚ ਜਨਮੇ ਅਤੇ ਕੈਨੇਡਾ ਦੀ ਧਰਤੀ `ਤੇ ਕਾਰਜਸ਼ੀਲ ਰਿਟਾਇਰਡ ਹੈਡ ਮਾਸਟਰ ਹਰਜੀਤ ਸਿੰਘ (ਸਟੇਟ ਐਵਾਰਡੀ) ਕੋਟਾਲਾ ਨੇ ਆਪਣੇ ਪਿਤਾ ਸਵ: ਮੋਹਣ ਸਿੰਘ ਕੰਧਾਲਾ ਦੀ ਯਾਦ ਨੂੰ ਸਮਰਪਿਤ ਸਵਾ ਲੱਖ ਰੁਪਏ ਦਾ ਚੈਕ ਸਮਰਾਲਾ ਸ਼ਹਿਰ ਦੀ ਹੋਣਹਾਰ ਲੋੜਵੰਦ ਬੱਚੀ ਮਾਨਸੀ ਸ਼ਰਮਾ ਨੂੰ ਬੀ.ਐਡ ਕਰਨ ਲਈ ਆਪਣੇ ਨਜ਼ਦੀਕੀ ਰਿੰਕੂ ਵਾਲੀਆ ਸਮਾਜ ਸੇਵੀ ਰਾਹੀਂ ਭੇਜਿਆ ਗਿਆ, ਤਾਂ ਜੋ ਉਹ ਉਚੇਰੀ ਸਿੱਖਿਆ ਹਾਸਲ ਕਰਕੇ ਸਮਾਜ ਵਿੱਚ ਬੱਚਿਆਂ ਲਈ ਚਾਨਣ ਮੁਨਾਰਾ ਬਣ ਸਕੇ।ਹੈਡਮਾਸਟਰ ਹਰਜੀਤ ਸਿੰਘ ਦੁਆਰਾ ਦਿੱਤੀ ਇਹ ਸਹਾਇਤਾ ਰਾਸ਼ੀ ਸਮਰਾਲਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਦੱਸਣਯੋਗ ਹੈ ਕਿ ਲੋੜਵੰਦ ਅਤੇ ਮਿਹਨਤੀ ਬੱਚੀ ਮਾਨਸੀ ਸ਼ਰਮਾ ਦੇ ਮਾਪੇ ਆਪਣੀ ਬੱਚੀ ਦੀ ਪੜ੍ਹਾਈ ਦਾ ਹੋਰ ਖਰਚਾ ਨਹੀਂ ਉਠਾ ਸਕਦੇ ਸਨ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media