Thursday, February 26, 2026

ਪੰਜਾਬ ਪੁਲਿਸ ਨੇ ਸਿਮਰਨਜੀਤ ਦੀ ਤਸਕਰੀ ’ਚ ਸ਼ਾਮਲ, ਇੱਕ ਕੀਤਾ ਗ੍ਰਿਫਤਾਰ

ਪੰਜਾਬ ਦੇ ਮੁੱਖ ਮੰਤਰੀ ਨੇ ਟਵੀਟ ਕਰਕੇ ਸੁਸ਼ਮਾ ਨੂੰ ਦਿੱਤੀ ਜਾਣਕਾਰੀ
ਅੰਮ੍ਰਿਤਸਰ, 29 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਤੇਜ਼ੀ ਨਾਲ ਕਾਰਵਾਈ Cyber Crimeਕਰਦੇ ਹੋਏ ਪੰਜਾਬ ਪੁਲਿਸ ਨੇ ਤਰਨ ਤਾਰਨ ਤੋਂ ਦੁਬਈ ਭੇਜੀ ਗਈ ਸਿਮਰਨਜੀਤ ਕੌਰ ਦੀ ਤਸਕਰੀ ਨਾਲ ਸਬੰਧਤ ਸ਼ਕੀਆਂ ਉਤੇ ਹਮਲਾ ਬੋਲ ਦਿੱਤਾ ਹੈ।
ਡੀ.ਜੀ.ਪੀ ਸੁਰੇਸ਼ ਅਰੋੜਾ ਨੇ ਅੱਜ ਸ਼ਾਮ ਮੁੱਖ ਮੰਤਰੀ ਨੂੰ ਦੱਸਿਆ ਕਿ ਇਸ ਸਬੰਧ ਵਿੱਚ ਗੁਰਜੀਤ ਕੌਰ ਨਾਂ ਦੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਜਿਸ ਨੇ ਸਿਮਰਨਜੀਤ ਨੂੰ ਕਥਿਤ ਤੌਰ ’ਤੇ ਏਜੰਟਾਂ ਦੇ ਜਾਲ ਵਿੱਚ ਫਸਾਇਆ ਹੈ।ਡੀ.ਜੀ.ਪੀ ਅਰੋੜਾ ਨੇ ਦੱਸਿਆ ਕਿ ਕੇਰਲਾ ਦੇ ਵਸਨੀਕ ਇਬਰਾਹਿਮ ਪਾਲਨ ਯੂਸਫ ਨਾਂ ਦੇ ਟਰੈਵਲ ਏਜੰਟ ਦੀ ਸ਼ਨਾਖ਼ਤ ਹੋਈ ਹੈ, ਜਿਸ ਨੂੰ ਗ੍ਰਿਫਤਾਰ ਕਰਨ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।ਉਸ ਦੇ ਇਸ ਸਮੇਂ ਦੁਬਈ ਆਉਣ ਦੀ ਸ਼ੱਕ ਹੈ।ਡੀ.ਜੀ.ਪੀ ਅਨੁਸਾਰ ਯੂਸਫ਼ ਦੇ ਵਾਸਤੇ ਲੁਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ।  
        ਪੰਜਾਬ ਪਰੋਵੈਂਸ਼ਨ ਆਫ ਹਿਊਮਨ ਸਮਗਲਿੰਗ ਐਕਟ-2012 ਦੇ ਹੇਠ ਇਸ ਸਬੰਧ ਵਿੱਚ ਐਫ.ਆਈ.ਆਰ ਨੰ: 207 ਮਿਤੀ 29/07/2018 ਜੇਰੇ ਦਫਾ 354 ਆਈ.ਪੀ.ਸੀ ਧਾਰਾ 13 ਦੇ ਹੇਠ ਇੱਕ ਕੇਸ ਪੁਲਿਸ ਥਾਣਾ ਤਰਨ ਤਾਰਨ ਵਿਖੇ ਯੂਸਫ ਅਤੇ ਗੁਰਜੀਤ ਪਤਨੀ ਕੁਲਵਿੰਦਰ ਸਿੰਘ ਵਾਸੀ ਪਿੰਡ ਪੰਡੋਰੀ ਗੋਲਾ ਤਰਨ ਤਾਰਨ ਦਰਜ ਕੀਤਾ ਗਿਆ ਹੈ।
        ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਨੇ ਸ਼ਨੀਵਾਰ ਰਾਤ ਨੂੰ ਟਵੀਟ ਕਰ ਕੇ ਮੁੱਖ ਮੰਤਰੀ ਨੂੰ ਇਸ ਘਟਨਾ ਲਈ ਜਿੰਮੇਵਾਰ ਏਜੰਟ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਅਪੀਲ ਕੀਤੀ ਸੀ, ਕਿਉਂਕਿ ਸਿਮਰਨਜੀਤ ਕੌਰ ਨੂੰ ਭਾਰੀ ਸਦਮੇ ਵਿੱਚੋਂ ਗੁਜਰਨਾ ਪਿਆ।ਮੰਤਰੀ ਦੀ ਬੇਨਤੀ ’ਤੇ ਕਾਰਵਾਈ ਕਰਦਿਆਂ ਮੁੱਖ ਮੰਤਰੀ ਨੇ ਇਸ ਸਬੰਧ ਵਿੱਚ ਤੁਰੰਤ ਕਾਰਵਾਈ ਕਰਨ ਲਈ ਡੀ.ਜੀ.ਪੀ ਨੂੰ ਨਿਰਦੇਸ਼ ਦਿੱਤੇ ਸਨ।
        ਐਤਵਾਰ ਦੀ ਕਾਰਵਾਈ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਕਰ ਕੇ ਸੁਸ਼ਮਾਂ ਨੂੰ ਦੱਸਿਆ ਹੈ ਕਿ ਉਨ੍ਹਾਂ ਨੇ ਸਿਮਰਨਜੀਤ ਕੌਰ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਉਸ ਦੇ ਅੰਮ੍ਰਿਤਸਰ ਪਹੁੰਚਣ ਮੌਕੇ ਉਸ ਨੂੰ ਮਿਲਣ ਲਈ ਆਖਿਆ ਹੈ।ਅਧਿਕਾਰੀਆਂ ਨੇ ਉਸ ਤੋਂ ਸਾਰੀ ਵਿਸਤਰਿਤ ਜਾਣਕਾਰੀ ਪ੍ਰਾਪਤ ਕੀਤੀ ਹੈ ਅਤੇ ਇਸ ਸਬੰਧ ਵਿੱਚ ਗੁਰਜੀਤ ਕੌਰ ਨਾਂ ਦੀ ਔਰਤ ਵਿਰੁੱਧ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਇਬਰਾਹਿਮ ਪਾਲਮ ਯੂਸਫ ਇਸ ਵੇਲੇ ਦੁਬਈ ਵਿੱਚ ਹੈ।
        ਅੰਮ੍ਰਿਤਸਰ ਜੋਨ ਦੇ ਆਈ.ਜੀ.ਐਸ.ਪੀ.ਐਸ ਪਰਮਾਰ ਨੇ ਦੱਸਿਆ ਕਿ ਸਿਮਰਨਜੀਤ ਪਤਨੀ ਮੇਜਰ ਸਿੰਘ ਵਾਸੀ ਪੰਡੋਰੀ ਗੋਲਾ, ਪੁਲਿਸ ਥਾਣਾ ਸਦਰ ਤਰਨ ਤਾਰਨ ਦੇ ਆਉਣ ਮੌਕੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਐਸ ਡੀ ਐਮ ਅਜਨਾਲਾ ਡਾ. ਰਜਤ ਉਬਰਾਏ, ਪਾਸਪੋਰਟ ਦਫ਼ਤਰ ਦਾ ਸੀਨੀਅਰ ਸੁਪਰਡੈਂਟ ਪਵਨ ਕੁਮਾਰ ਅਤੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸੀ।ਸਿਮਰਨਜੀਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਨਪੜ੍ਹ ਹੈ ਅਤੇ ਉਹ ਆਪਣੇ ਜੱਦੀ ਪਿੰਡ ਪੰਡੋਰੀ ਗੋਲਾ ਵਿਖੇ ਜਾਂਦੀ ਰਹਿੰਦੀ ਸੀ ਜਿੱਥੇ ਉਸ ਨੂੰ ਗੁਰਜੀਤ ਮਿਲੀ।
        ਸਿਮਰਨਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਇੱਕ ਮਹੀਨਾ ਪਹਿਲਾਂ ਗੁਰਜੀਤ ਉਸ ਦੇ ਘਰ ਆਈ ਸੀ ਅਤੇ ਉਸ ਨੇ ਉਸ ਦੀ ਮਾਤਾ ਨੂੰ ਦੁਬਈ ਭੇਜਣ ਵਾਸਤੇ ਸੁਝਾਅ ਦਿੱਤਾ ਸੀ।ਇਸ ਤੋਂ ਬਾਅਦ ਉਸ ਨੇ ਉਸ ਦੀਆਂ ਚਾਰ ਖੰਭਾ ਚੌਂਕ ਤਰਨ ਤਾਰਨ ਵਿਖੇ ਏਜੰਟ ਨਾਲ ਮੁਲਾਕਾਤਾਂ ਕਰਾਈਆਂ।ਏਜੰਟ ਨੇ ਉਸ ਨੂੰ ਦੱਸਿਆ ਕਿ ਦੁਬਈ ਵਿੱਚ ਉਸ ਨੂੰ ਬੱਚਾ ਸੰਭਾਲਣ ਦਾ ਕੰਮ ਕਰਨਾ ਪਵੇਗਾ ਅਤੇ ਇਹ ਵੀ ਦੱਸਿਆ ਕਿ ਸਾਰੇ ਖਰਚੇ ਦੁਬਈ ਵਿੱਚ ਉਸ ਦੀ ਤਨਖ਼ਾਹ ਵਿੱਚੋਂ ਐਡਜਸਟ ਕਰ ਲਏ ਜਾਣਗੇ।
        ਕੁੱਝ ਦਿਨਾਂ ਬਾਅਦ ਮਾਂ ਅਤੇ ਧੀ ਦੋਵੇਂ ਹੀ ਅੰਮ੍ਰਿਤਸਰ ਵਿਖੇ ਏਜੰਟ ਨੂੰ ਮਿਲੀਆਂ।ਉਸ ਨੇ ਆਪਣਾ ਨਾਂ ਕੇਰਲਾ ਦੇ ਇਬਰਾਹਿਮ ਯੂਸਫ ਵਜੋਂ ਦੱਸਿਆ ਅਤੇ ਉਸ ਨੇ ਆਪਣਾ ਮੋਬਾਈਲ ਨੰਬਰ 94975-15999 ਸਾਨੂੰ ਦਿੱਤਾ।ਉਸ ਨੇ ਛੇਤੀ ਬਾਅਦ ਹੀ ਵੀਜਾ ਭੇਜ ਦਿੱਤਾ ਅਤੇ ਹਵਾਈ ਟਿਕਟ ਵੀ 26 ਜੁਲਾਈ ਦੀ ਭੇਜ ਦਿੱਤੀ।ਸਿਮਰਨਜੀਤ ਦੁਬਈ ਏਅਰਪੋਰਟ ’ਤੇ ਏਜੰਟ ਨੂੰ ਮਿਲੀ ਅਤੇ ਉਸ ਨੂੰ ਦੁਬਈ ਅਧਾਰਿਤ ਇੱਕ ਸ਼ੇਖ ਕੋਲ ਲਿਜਾਇਆ ਗਿਆ।
        ਸਿਮਰਨਜੀਤ ਅਨੁਸਾਰ ਸ਼ੇਖ ਨੇ ਉਸ ਨੂੰ ਕੋਈ ਵੀ ਕੰਮ ਨਾ ਦਿੱਤਾ ਅਤੇ ਉਸ ਦਾ ਪਾਸਪੋਰਟ ਅਤੇ ਮੋਬਾਇਲ ਫੋਨ ਲੈ ਲਿਆ ਜਿਸ ਕਰ ਕੇ ਉਸ ਨੂੰ ਸ਼ੱਕ ਪੈਦਾ ਹੋ ਗਿਆ।ਉਸ ਨੇ ਆਪਣੀ ਮਾਂ ਨੂੰ ਫੋਨ ਕੀਤਾ, ਜਿਸ ਨੇ ਸਰਵਨ ਸਿੰਘ ਰੰਧਾਵਾ ਵਾਸੀ ਝਬਾਲ, ਤਰਨ ਤਾਰਨ ਨਾਲ ਸੰਪਰਕ ਕੀਤਾ ਜਿਸ ਨੇ ਰੂਪ ਸਿੱਧੂ ਨਾਲ ਸੰਪਰਕ ਬਣਾਇਆ ਜੋ ਕਿ ਦੁਬਈ ਵਿੱਚ ਐਨ.ਜੀ.ਓ ਚਲਾਉਂਦਾ ਹੈ।ਸਿਮਰਨਜੀਤ ਨੂੰ ਸਿੱਧੂ ਨੇ ਸ਼ਨੀਵਾਰ ਬਚਾ ਲਿਆ।
        ਸਿਮਰਨਜੀਤ ਨੇ ਆਪਣੇ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਏਜੰਟ ਨੇ ਉਸ ਦਾ ਸ਼ਰੀਰਕ ਸ਼ੋਸ਼ਣ ਕੀਤਾ।
        ਮੁਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਫੋਨ ਨੰਬਰ 94975-15999 ਕੇਰਲਾ ਦੇ ਅਬਦੁਲ ਸਾਥਰ ਨਾਂ ਦੇ ਵਿਅਕਤੀ ਦੇ ਨਾਂ ਰਜਿਸਟਰਡ ਹੈ। ਯੂਸਫ ਯੂ.ਏ.ਈ. ਆਧਾਰਤ ਦੋ ਰਿਕਰੂਟਮੈਂਟ ਏਜੰਸੀਆਂ ਨਾਲ ਕੰਮ ਕਰਦਾ ਸੀ। ਜਿਨ੍ਹਾਂ ਦੀ ਸ਼ਨਾਖ਼ਤ ਅਲ ਮੁਤਾਮੈਦ ਅਤੇ ਅਲ ਵਸੀਤ ਲੇਬਰ ਰਿਕਰੂਟਮੈਂਟ ਵਜੋਂ ਹੋਈ ਹੈ।
        ਆਈ.ਜੀ. ਦੇ ਅਨੁਸਾਰ ਯੂਸਫ ਦੁਬਈ ਦੇ ਹੇਠ ਲਿਖੇ ਮੋਬਾਈਲ ਫੋਨਾਂ ਅਤੇ ਈ.ਮੇਲਜ਼ ਦੀ ਵਰਤੋਂ ਕਰਦਾ ਸੀ-
 00971527065999
 00971555717786

alwaseet.ddg@gmail.comdubaimaid999@gmail.com

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply