ਅੰਮ੍ਰਿਤਸਰ, 30 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਥਾਣਾ ਸਿਟੀ ਕੋਤਵਾਲੀ ਦੇ ਮੁਖੀ ਇੰਸਪੈਕਟਰ ਪ੍ਰਵੇਸ਼ ਚੋਪੜਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ
ਸਫਲਤਾ ਮਿਲੀ ਜਦ ਏ.ਐਸ.ਆਈ ਜਨਕ ਰਾਜ ਵੱਲੋਂ ਮੁਕੱਦਮਾ ਨੰਬਰ 104 ਮਿਤੀ 26-7-2018 ਦੀ ਤਫਤੀਸ਼ ਦੌਰਾਨ ਮੁਖਬਰ ਖਾਸ ਦੀ ਇਤਲਾਹ `ਤੇ ਦੋਸ਼ੀਆਨ ਸ਼ੁਭਜੀਤ ਸਿੰਘ ਉਰਫ ਸੁਭਮ ਪੁੱਤਰ ਸਤਬੀਰ ਸਿੰਘ ਵਾਸੀ ਕੋਟ ਬਾਬਾ ਦੀਪ ਸਿੰਘ, ਗੁਰਪ੍ਰੀਤ ਸਿੰਘ ਉਰਫ ਰਾਜੂ ਪੁੱਤਰ ਨਿਰਮਲ ਸਿੰਘ ਵਾਸੀ ਡਰੰਮਾ ਵਾਲਾ ਬਜ਼ਾਰ ਸੁਲਤਾਨਵਿੰਡ ਰੋਡ, ਅਤੇ ਅਜੈ ਕੁਮਾਰ ਉਰਫ ਮੰੁਗਲੀ ਪੁੱਤਰ ਰਾਜੇਸ਼ ਕੁਮਾਰ ਵਾਸੀ ਰਾਂਝੇ ਦੀ ਹਵੇਲੀ ਨੇੜੇ ਗੰਦਾ ਨਾਲਾ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਚੋਰੀ ਸੁਦਾ ਐਕਟਿਵਾ ਹਾਂਡਾ ਰੰਗ ਚਿੱਟਾ ਨੰਬਰ ਪੀ.ਬੀ 02 ਬੀ.ਟੀ-1219 ਅਤੇ ਇਕ ਮੋਬਾਇਲ ਫੋਨ ਮਾਰਕਾ ਐਮ-ਆਈ ਰੰਗ ਕਾਲਾ ਬਰਾਮਦ ਕੀਤਾ ਗਿਆ।ਇੰਸਪੈਕਟਰ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।ਉਨਾਂ ਕਿਹਾ ਕਿ ਪੁਛਗਿੱਛ ਦੌਰਾਨ ਦੋਸ਼ੀਆਂ ਵੱਲੋਂ ਕੀਤੇ ਇੰਕਸਾਫ ਮੁਤਾਬਿਕ ਮਿਤੀ 28-07-2018 ਨੂੰ ਨਿਸ਼ਾਨ ਦੇਹੀ `ਤੇ ਦੋ ਮੋਟਰਸਾਈਕਲ ਹੀਰੋ ਹਾਂਡਾ ਸਪਲੈਂਡਰ ਬਿਨ੍ਹਾਂ ਨੰਬਰੀ ਅਤੇ ਇਕ ਮੋਬਾਇਲ ਫੋਨ ਸੈਮਸੰਗ 4ਜੀ ਰੰਗ ਚਿੱਟਾ ਬਿਨ੍ਹਾਂ ਸਿਮ ਬਰਾਮਦ ਕੀਤੇ ਗਏ।
Check Also
ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ
ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …
Punjab Post Daily Online Newspaper & Print Media