Saturday, May 23, 2026

ਰੇਲਵੇ ਸਟੇਸ਼ਨ `ਤੇ ਜਾਂਚ ਦੌਰਾਨ ਭਰੇ ਗਏ ਦੁੱਧ ਦੇ ਬਣੇ ਪਦਾਰਥਾਂ ਦੇ ਸੈਂਪਲ

ਮਿਲਾਵਟਖੋਰੀ ਤੇ ਕੱਸਿਆ ਜਾਵੇਗਾ ਸ਼ਿਕੰਜਾ – ਭਾਗੋਵਾਲੀਆ
ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਗੁਆਂਢੀ ਰਾਜਾਂ ਤੋਂ ਆ ਰਹੇ ਘਟੀਆ ਕਿਸਮ ਦੇ ਖੋਏ ਅਤੇ ਪਨੀਰ ਨੂੰ ਰੋਕਣ ਦੇ ਉਦੇਸ਼ ਨਾਲ ਰੇਲਵੇ PPN0608201811ਸਟੇਸ਼ਨ ਵਿਖੇ ਜਾਂਚ ਕੀਤੀ ਗਈ ਅਤੇ ਰੇਲਵੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਮਿਲਾਵਟੀ ਪਦਾਰਥਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਰੇਲਵੇ ਅਥਾਰਟੀ ਨੂੰ ਬੇਨਤੀ ਕੀਤੀ ਕਿ ਗੁਆਂਢੀ ਰਾਜਾਂ ਤੋਂ ਆਉਣ ਵਾਲੇ ਦੁੱਧ ਪਦਾਰਥਾਂ ਸਬੰਧੀ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੀ ਨਮੂਨਿਆਂ ਦੀ ਜਾਂਚ ਕੀਤੀ ਜਾ ਸਕੇ।
     ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਭਾਗੋਵਾਲੀਆ ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਕੇ.ਐਸ ਪੰਨੂ ਕਮਿਸ਼ਨਰ ਫੂਡ ਸੇਫਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਿਲਾਵਟਖੋਰਾਂ ਤੇ ਸਖਤ ਸ਼ਿਕੰਜਾ ਕੱਸਿਆ ਜਾ  ਰਿਹਾ ਹੈ ਅਤੇ ਗੁਆਂਢੀ ਸੁਬਿਆਂ ਤੋਂ ਸੜਕ ਮਾਰਗਾਂ ਰਾਹੀਂ ਆ ਰਹੀਆਂ ਮਿਲਾਵਟੀ ਵਸਤੂਆਂ ਦੀ ਆਮਦ ਨੂੰ ਰੋਕਣ ਲਈ ਨਾਕੇ ਵੀ ਲਗਾਏ ਜਾ ਰਹੇ ਹਨ।ਭਾਗੋਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਲੋਹਗੜ੍ਹ ਵਿਖੇ ਛਾਪੇਮਾਰੀ ਕੀਤੀ ਗਈ ਅਤੇ 10 ਸੈਂਪਲ ਲਏ ਗਏ ਜਿੰਨਾਂ ਵਿੱਚੋਂ 6 ਖੋਏ, 2 ਦੁੱਧ ਅਤੇ 2 ਪਨੀਰ ਦੇ ਹਨ ਜਿੰਨਾਂ ਦੀ ਕੁਆਲਟੀ ਜਾਂਚ ਲਈ ਖਰੜ ਲੈਬਾਰਟਰੀ ਵਿਖੇ ਭੇਜੇ ਗਏ ਹਨ ਅਤੇ ਉਸ ਦੀ ਰਿਪੋਰਟ ਆਉਣ ਉਪਰੰਤ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
     ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਅੰਮ੍ਰਿਤਸਰ ਇਕ ਪਵਿੱਤਰ ਸ਼ਹਿਰ ਹੈ।ਇਥੇ ਪ੍ਰਤੀ ਦਿਨ ਲੱਖਾਂ ਸ਼ਰਧਾਲੂ ਆਉਂਦੇ ਹਨ।ਇਸ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਆਗਿਆ ਨਹੀਂ ਹੋਵੇਗੀ।ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਮਿਲਾਵਟਖੋਰੀ ਬਾਰੇ ਸੂਚਨਾ ਦੇਵੇਗਾ, ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਮਿਲਾਵਟਖੋਰੀ ਦਾ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਦੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ 15 ਅਗਸਤ ਮੌਕੇ ਸਨਮਾਨ ਕੀਤੇ ਜਾਣ ਵਾਲੇ ਵਿਅਕਤੀਆਂ ਵਿੱਚ ਵੀ ਸ਼ਾਮਲ ਕੀਤਾ ਜਾਵੇਗਾ।  

Check Also

ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …

Leave a Reply