ਸਮਰਾਲਾ, 8 ਅਗਸਤ (ਪੰਜਾਬ ਪੋਸਟ- ਕੰਗ) – ਸੰਤ ਬਾਬਾ ਪਿਆਰਾ ਸਿੰਘ ਝਾੜ ਸਾਹਿਬ ਵਾਲਿਆਂ ਦੀ 53ਵੀਂ ਬਰਸੀ ਮੌਕੇ ਪਿੰਡ ਸੰਗਤਪੁਰਾ ਦੇ ਨਿਵਾਸੀਆਂ ਵੱਲੋਂ
ਮੱਥਾ ਟੇਕਣ ਪਹੁੰਚੀ ਸੰਗਤ ਲਈ ਝਾੜ ਸਾਹਿਬ ਵਿਖੇ ਪੂਰੀਆਂ, ਛੋਲਿਆਂ ਦਾ ਲੰਗਰ ਲਗਾਇਆ। ਜਿੱਥੇ ਸੰਗਤਾਂ ਨੇ ਪੂਰੀ ਸ਼ਰਧਾ ਅਤੇ ਪਿਆਰ ਨਾਲ ਲੰਗਰ ਦਾ ਅਨੰਦ ਮਾਣਿਆ।ਸੰਗਤਪੁਰਾ ਦੇ ਪਿੰਡ ਨਿਵਾਸੀਆਂ ਅਤੇ ਨੌਜਵਾਨਾਂ ਵੱਲੋਂ ਹਰ ਆਉਣ ਜਾਣ ਵਾਲੇ ਨੂੰ ਬੜੀ ਸ਼ਰਧਾ ਅਤੇ ਪਿਆਰ ਨਾਲ ਲੰਗਰ ਛਕਾਇਆ। ਲੰਗਰ ਵਿੱਚ ਸੇਵਾ ਕਰਨ ਵਾਲਿਆਂ ਵਿੱਚ ਪ੍ਰਮੱਖ ਤੌਰ `ਤੇ ਜਸਵਿੰਦਰ ਸਿੰਘ ਪੱਪੂ, ਨਵਪ੍ਰੀਤ ਸਿੰਘ ਵੇਰਕਾ, ਗੁਰਦੀਪ ਸਿੰਘ ਸੇਖੋਂ, ਅਮੋਲਕ ਸਿੰਘ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ ਕਾਕਾ, ਤਾਰਾ ਸਿੰਘ, ਕਾਲਾ ਪਹਿਲਵਾਨ, ਰਘਵੀਰ ਸਿੰਘ ਸੀਰਾ, ਰਵੀ, ਬਲਜਿੰਦਰ ਸਿੰਘ, ਸ਼ਿੰਗਾਰਾ ਸਿੰਘ, ਛੋਟਾ ਹਲਵਾਈ ਬਰਵਾਲੀ ਕਲਾਂ ਆਦਿ ਸ਼ਾਮਲ ਸਨ।ਪਿੰਡ ਦੀਆਂ ਔਰਤਾਂ ਨੇ ਇਸ ਲੰਗਰ ਵਿੱਚ ਨਿਸ਼ਕਾਮ ਸੇਵਾ ਕੀਤੀ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media