ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਅਗਸਤ ਦੇ ਮਹੀਨੇ ਵਿਸ਼ੇਸ਼ ਵਰਕਸ਼ਾਪਾ
ਲਗਾਈਆ ਜਾਦੀਆ ਹਨ।ਇਸੇ ਕੜੀ ਵਜੋ ਅੱਜ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਬੱਚਾ ਵਿਭਾਗ ਵਿੱਚ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੀ ਪ੍ਰਧਾਨਗੀ ਹੇਠ ਜਿਲਾ੍ਹ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਡਾ. ਘਈ ਨੇ ਮਾਂ ਦੇ ਦੁੱਧ ਨੂੰ ਬੱਚੇ ਲਈ ਪ੍ਰਮਾਤਮਾ ਵਲੋ ਬਖਸ਼ੀ ਵੱਡੀ ਨਿਆਮਤ ਦੱਸਿਆ।ਜਿਸ ਦਾ ਕੋਈ ਵੀ ਮੇਲ ਨਹੀ ਹੈ।ਜਣੇਪੇ ਤੋ ਤੁਰੰਤ ਬਾਦ ਮਾਂ ਦਾ ਦੁੱਧ ਬੱਚੇ ਨੂੰ ਪਿਲਾਉਣਾ ਜਰੁਰੀ ਹੈ।ਪਹਿਲੇ 6 ਮਹਿਨੇ ਤਾਂ ਕੇਵਲ ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਖੁਰਾਕ ਹੈ।ਪਹਿਲਾ ਪੀਲਾ ਘਾੜਾ ਦੁੱਧ ਬੱਚੇ ਵਿੱਚ ਬਿਮਾਰੀਆ ਤੋ ਬਚਣ ਦਾ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ।ਉਨਾਂ ਨੇ ਆਈਆ ਹੋਈਆ ਮਾਵਾ ਨੰੂ ਅਪੀਲ ਕੀਤੀ ਕਿ ਉਹ ਆਪਣੇ ਬੱਚੇ ਨੂੰ ਤੰਦਰੁਸਤ ਰੱਖਣ ਲਈ ਮਾਂ ਦਾ ਦੁੱਧ ਜਰੂਰ ਪਿਲਾਉਣ।ਇਸ ਮੋਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ. ਚਰਨਜੀਤ ਨੇ ਦਸਿਆ ਕਿ ਮਾਂ ਦੇ ਦੁਧ ਦੀ ਤੁਲਨਾ ਕਿਸੇ ਵੀ ਗੈਰ ਕੁਦਰਤੀ ਖੁਰਾਕ ਨਾਲ ਨਹੀ ਕੀਤੀ ਜਾ ਸਕਦੀ।ਜਿਹੜੀਆ ਮਾਵਾਂ ਬਚੇ ਨੂੰ ਆਪਣਾ ਦੁੱਧ ਪਿਲਾਉਦੀਆ ਹਨ ਉਨਾਂ ਦੇ ਬਚੇ ਬਹੁਤ ਘੱਟ ਬਿਮਾਰ ਹੁੰਦੇ ਹਨ। ਬੱਚਿਆਂ ਦੇ ਮਾਹਿਰ ਡਾ. ਸੰਦੀਪ ਅਗਰਵਾਲ ਨੇ ਬੋਤਲ ਨਾਲ ਦੁੱਧ ਪਿਲਾਉਣ ਦੀ ਸਖਤ ਨਿਖੇੇਧੀ ਕੀਤੀ ਅਤੇ ਕਿਹਾ ਕਿ ਆਪਣਾ ਦੁੱਧ ਪਿਲਾਉਣ ਵਾਲੀਆਂ ਮਾਵਾਂ ਬਹੁਤ ਸਾਰੀਆਂ ਬਿਮਾਰੀਆ ਜਿਵੇ ਕਿ ਛਾਤੀ ਅਤੇ ਬਚੇਦਾਨੀ ਦਾ ਕੈਸਰ ਆਦਿ ਤੋਂ ਬਚ ਜਾਂਦੀਆਂ ਹਨ।ਨੂੰ
ਇਸ ਮੋਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਪ੍ਰਭਦੀਪ ਕੋਰ, ਡਾ. ਸਰਤਾਜ ਸਿੰਘ, ਡਾ. ਵਰੁਣ ਜੋਸ਼ੀ, ਡਿਪਟੀ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਤੇ ਆਰੂਸ਼ ਭੱਲਾ ਹਾਜਰ ਸਨ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media