Wednesday, September 9, 2026

ਜਿਲਾ ਪੱਧਰੀ ਖੇਡ ਮੁਕਾਬਲਿਆਂ ਵਿਚ ਭੋਮਾ ਸਕੂਲ ਦੀ ਝੰਡੀ

ਅੰਡਰ -14 ਲੜਕੇ ਤੇ ਲੜਕੀਆਂ ਖੋ ਖੋ ਵਿਚ ਮਾਰੀ ਬਾਜੀ

PPN20081404

ਬਟਾਲਾ, 20 ਅਗਸਤ (ਨਰਿੰਦਰ ਬਰਨਾਲ)- ਜਿਲਾ ਟੂਰਨਾਮੈਟ ਕਮੇਟੀ ਦੇ ਪ੍ਰਧਾਨ ਜਿਲਾ ਸਿਖਿਆ ਅਫਸਰ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ , ਸੀਨੀਅਰ ਮੀਤ ਪ੍ਰਧਾਨ ਭਾਰਤ ਭੂਸਨ , ਜਨਰਲ ਸਕੱਤਰ ਪਰਮਿੰਦਰ ਸਿੰਘ ਤੇ ਜਿਲਾ ਸਹਾਇਕ ਖੇਡ ਅਫਸਰ ਸ੍ਰੀ ਬੂਟਾ ਸਿੰਘ ਬੈਂਸ ਵੱਲੋ ਜਿਲਾ ਪੱਧਰੀ ਅੰਡਰ -14 ਖੋ ਖੋ ਦੇ ਮੁਕਾਬਲੇ ਖਾਲਸਾ ਸੀਨੀਅਰ ਸੰਕੈਡਰੀ ਸਕੂਲ ਗੁਰਦਾਸਪੁਰ ਵਿਖੇ ਕਰਵਾਏ ਗਏ,ਇਹਨਾ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਭੋਮਾ ਜਿਲਾ ਗੁਰਦਾਸਪੁਰ ਦੇ ਲੜਕੇ ਤੇ ਲੜਕੀਆਂ ਅੰਡਰ -14 ਵਿਚ ਜੇਤੂ ਰਹੇ। ਇਹਨਾ ਖੇਡਾ ਦਾ ਉਦਘਾਟਨ ਡੀ ਈ À ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਕੀਤਾ ਗਿਆ ਇਸ ਮੌਕੇ ਕਾਹਨ ਚੰਦ, ਹਰਪ੍ਰੀਤ ਸਿੰਘ ਪੁਰੋਵਾਲ ਜੱਟਾਂ, ਗੁਰਜੀਤ ਸਿੰਘ ਭਰਥ ਕਾਜੀਕੱਚ, ਜੁਗਲ ਕਿਸੋਰ ਹਕੀਮ ਪੁਰ, ਹਰਪ੍ਰੀਤ ਸਿੰਘ ਬਾਲਾ ਪਿੰਡੀ, ਲਖਵਿੰਦਰ ਸਿੰਘ ਨੈਣੋਕੋਟ, ਸਰਬਪ੍ਰੀਤ ਸਿੰਘ  ਭੋਮਾ, ਸੁਖਦੇਵ ਸਿੰਘ ਭੋਮਾ ਆਦਿ ਖੇਡਾਂ ਨੂੰ ਪਿਆਰ ਕਰਨ ਵਾਲੇ ਹਾਜਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply