
ਬਠਿੰਡਾ, 20 ਅਗਸਤ (ਜਸਵਿੰਦਰ ਸਿੰਘ ਜੱਸੀ) -ਸਰਕਾਰੀ ਮਿਡਲ ਸਕੂਲ ਚਨਾਰਥਲ ਵਿਖੇ ਵਣ-ਮਹਾਂਉਤਸਵ ਮਨਾਇਆ ਗਿਆ। ਇਸ ਉਤਸਵ ਦੀ ਸ਼ੁਰੂਆਤ ਜਿਲ੍ਹਾ ਸ਼ਾਇੰਸ ਸੁਪਰ ਵਾਈਜ਼ਰ ਬਠਿੰਡਾ ਬਲਜੀਤ ਸਿੰਘ ਸੰਦੋਹਾ (ਸਟੇਟ ਅਵਾਰਡੀ) ਨੇ ਸਕੂਲ ਦੇ ਗਾਰਡਨ ਵਿੱਚ ਪੌਦੇ ਲਾ ਕੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੌਜੂਦ ਉਨ੍ਹਾਂ ਦੇ ਟੀਮ ਮੈਂਬਰਾਂ ਡਾ. ਬਾਬਰ ਫਰੀਦ ਸਿੰਘ, ਗੁਰਮੀਤ ਸਿੰਘ ਅਤੇ ਸਕੂਲ ਦੇ ਹੈਡ ਮਾਸਟਰ ਰਾਧੇ ਸ਼ਾਮ ਸ਼ਰਮਾ ਨੇ ਵੀ ਪੌਦੇ ਲਾਏ। ਇਸ ਮੌਕੇ ਸਕੂਲ ਵਿੱਚ ਇੱਕ ਅਸੈਂਬਲੀ ਦਾ ਵੀ ਆਯੋਜਿਨ ਕੀਤਾ ਜਿਸ ਵਿੱਚ ਜਿਲ੍ਹਾ ਸ਼ਾਇੰਸ ਸੁਪਰ ਵਾਈਜ਼ਰ ਬਠਿੰਡਾ ਬਲਜੀਤ ਸਿੰਘ ਸੰਦੋਹਾ ਨੇ ਬੱਚਿਆ ਨੂੰ ਪੌਦਿਆਂ ਦੇ ਲਾਭ ਅਤੇ ਜਰੂਰਤ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਅੱਜ ਦਾ ਵਾਤਾਵਰਨ ਪ੍ਰਦੂਸ਼ਿਤ ਹੋ ਚੁੱਕਾ ਹੈ ਅਤੇ ਇਨਸਾਨ ਨੂੰ ਜਿੰਦਾ ਰਹਿਣ ਲਈ ਸਾਫ-ਵਾਤਾਵਰਨ ਦੀ ਲੋੜ ਹੈ। ਜੋ ਸਿਰਫ ਵੱਧ ਤੋਂ ਵੱਧ ਪੌਦੇ ਲਾ ਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਮੌਕੇ ਬੱਚਿਆ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਪੌਦੇ ਲਾਉਣਾ ਅੱਜ ਦੇ ਸਮੇਂ ਦੀ ਲੋੜ ਹੈ ਅਤੇ ਸਾਰਿਆ ਨੂੰ ਅਪਣੇ ਆਲੇ-ਦੁਆਲੇ ਪੌਦੇ ਲਾਉਣੇ ਚਾਹੀਦੇ ਹਨ ਅਤੇ ਹੋਰਾਂ ਨੂੰ ਵੀ ਪੌਦੇ ਲਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਵਣ-ਮਹਾਂ ਉਤਸਵ ਇਸ ਮੌਕੇ ਸਕੂਲ ਦੇ ਸਾਰੇ ਸਟਾਫ ਮੈਂਬਰ ਐਸ.ਐਸ. ਮਾਸਟਰ ਬਲਵਿੰਦਰ ਕੁਮਾਰ , ਪੰਜਾਬੀ ਮਾਸਟਰ ਨਰਿੰਦਰ ਕੁਮਾਰ, ਸਾਇੰਸ ਮਿਸਟ੍ਰਸ ਰਾਜਵਿੰਦਰਜੀਤ ਕੌਰ (ਇੱਕੋ ਕਲੱਬ ਇੰਚਾਰਜ) ਪੀ.ਟੀ.ਆਈ ਅਧਿਆਪਕ ਰਣਜੀਤ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media