Wednesday, September 9, 2026

ਭੂਆ-ਭਤੀਜੇ ਨੂੰ ਚਾਹ ਪਿਆ ਕੇ ਲੁੱਟਿਆ

PPN20081406

ਬਠਿੰਡਾ, 20 ਅਗਸਤ (ਜਸਵਿੰਦਰ ਸਿੰਘ ਜੱਸੀ)-ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ 6 ਤੇ ਬੀਕਾਨੇਰ ਤੋਂ 25 ਕੁ ਸਾਲ ਦੀ ਲੜਕੀ ਅਤੇ 4 ਕੁ ਸਾਲ ਦਾ ਲੜਕਾ ਚੱਕਰ ਖਾ ਕੇ ਉਸ ਸਮੇਂ ਡਿੱਗ ਪਏ ਜਦ ਉਹ ਗੱਡੀ ਤੋਂ ਉਤਰ ਰਹੇ ਸਨ। ਸੂਚਨਾ ਪ੍ਰਾਪਤ ਹੁੰਦੇ ਹੀ ਸਹਾਰਾ ਜਨ ਸੇਵਾ ਦੇ ਵਰਕਰ ਗੋਤਮ ਗੋਇਲ, ਸੰਦੀਪ ਅਤੇ ਗੋਪੀ ਪੁੱਜੇ ਅਤੇ ਉਨ੍ਹਾਂ ਨੇ ਬੇਹੋਸੀ ਦੀ ਹਾਲਤ ਵਿਚ ਸਿਵਲ ਹਸਪਤਾਲ ਦੇ ਐਮਰਜੈਸੀ ਵਾਰਡ ਵਿਚ ਦਾਖ਼ਲ ਕਰਵਾਇਆ, ਜਾਣਕਾਰੀ ਅਨੁਸਾਰ ਇਹ ਲੜਕੀ ਮਥਰਾ ਪੁੱਤਰੀ ਪ੍ਰਿਥਵੀ ਚੰਦ ਪਿੰਡ ਫਤਹਿਗੜ੍ਹ ਹਨੂੰਮਾਨਗੜ੍ਹ  ਆਪਣੇ ਭਤੀਜੇ ਨਾਲ ਬਾਬਾ ਰਾਮਦੇਵ ਦੇ ਦਰਸ਼ਨ ਕਰਨ ਗਏ ਸੀ।ਵਾਪਸੀ ਮੌਕੇ ਉਹ ਜਦ ਬੀਕਾਨੇਰ ਸਟੇਸ਼ਨ ‘ਤੇ ਗੱਡੀ ਦੀ ਉਡੀਕ ਵਿਚ ਬੈਠੇ ਸਨ ਤਾਂ ਦੋ ਜਣੇ ਉਨ੍ਹਾਂ ਦੇ ਕੋਲ ਬੈਠ ਗਏ ਅਤੇ ਗੱਲਾਂ-ਗੱਲਾਂ ਵਿਚ ਚਾਹ ਪੀਤੀ ਤਾਂ ਉਹ ਗੱਡੀ ਵਿਚ ਬੈਠ ਗਏ ਮੈਂ ਹਨੂੰਮਾਨਗੜ੍ਹ ਉਤਰਨਾ ਸੀ, ਲੇਕਿਨ ਬੇਹੋਸ਼ੀ ਦੀ ਹਾਲਤ ਵਿਚ  ਬਠਿੰਡਾ ਪਹੁੰਚ ਗਈ। ਬੇਹੋਸ਼ੀ ਦੀ ਹਾਲਤ ਵਿਚ ਉਹ ਅਨਜਾਣ ਵਿਅਕਤੀ ਕੰਨਾਂ ਦੀਆਂ ਵਾਲੀਆਂ,ਚਾਂਦੀ ਦੇ ਕੜੇ ਅਤੇ 5 ਸੌ ਰੁਪਏ ਦੇ ਨਾਲ ਹੀ ਮੋਬਾਇਲ ਫੋਨ ਵੀ ਲੈ ਗਏ।ਮਥਰਾ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਉਹ ਮੇਰੇ ਭਤੀਜੇ ਨੂੰ ਛੱਡ ਗਏ ਵਰਨਾ ਬਹੁਤ ਬੁਰਾ ਹੁੰਦਾ, ਲੜਕੀ ਮਥਰਾ ਦੇ ਪਰਿਵਾਰ ਵਾਲੇ ਬਠਿੰਡਾ ਹਸਪਤਾਲ ਪਹੁੰਚੇ ਅਤੇ ਉਨ੍ਹਾਂ ਨੇ ਸਹਾਰਾ ਸੰਸਥਾ ਵਾਲਿਆਂ ਦਾ ਧੰਨਵਾਦ ਕੀਤਾ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply