Thursday, October 15, 2026

ਖੂਨਦਾਨ ਨਾਲ ਬਚਾਈਆਂ ਜਾ ਸਕਦੀਆਂ ਹਨ ਕਈ ਕੀਮਤੀ ਜਾਨਾਂ – ਸੋਨੀ

PPN1908201804 ਅੰਮਿ੍ਤਸਰ, 19 ਅਗਸਤ (ਪੰਜਾਬ ਪੋਸਟ – ਮਨਜੀਤ ਸਿੰਘ) – ਸ਼੍ਰੀ ਗੁਰੂ ਰਾਮਦਾਸ ਸੋਸਾਇਟੀ ਸਿਵਾਲਾ ਕਾਲੋਨੀ ਵਿਖੇ ਲਗਾਏ ਗਏ ਖੂਨਦਾਨ ਕੈਂਪ ਵਿਚ ਸਿੱਖਿਆ ਅਤੇ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ।ਖੂਨਦਾਨ ਕਰਨ ਆਏ ਵਿਅਕਤੀਆਂ ਦੀ ਹੋਸਲਾ ਅਫਜ਼ਾਈ ਕਰਦਿਆਂ ਸੋਨੀ ਨੇ ਕਿਹਾ ਕਿ ਖੂਨਦਾਨ ਤੋ ਵੱਡਾ ਕੋਈ ਦਾਨ ਨਹੀ ਹੈ।ਖੂਨਦਾਨ ਇਕ ਮਹਾਦਾਨ ਹੈ ਅਤੇ ਖੂਨਦਾਨ ਕਰ ਕੇ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਕਿਹਾ ਕਿ ਹਰ ਵਿਅਕਤੀ ਨੂੰ ਜੀਵਨ ਵਿਚ ਇਕ ਵਾਰ ਜ਼ਰੂਰ ਖੂਨਦਾਨ ਕਰਨਾ ਚਾਹੀਦਾ ਹੈ।ਸ਼੍ਰੀ ਗੁਰੂ ਰਾਮਦਾਸ ਸੋਸਾਇਟੀ ਵਲੋ ਮੁੱਖ ਮਹਿਮਾਨ ਸੋਨੀ ਨੇ ਖੂਨਦਾਨੀਆਂ ਦਾ ਸਨਮਾਨ ਵੀ ਕੀਤਾ ਗਿਆ।PPN1908201805
            ਇਸ ਮੌਕੇ ਵਿਕਾਸ ਸੋਨੀ ਕੋਸਲਰ, ਅਰੁਣ ਪੱਪਲ, ਗੁਰਮਿੰਦਰ ਸਿੰਘ, ਮੁਕੇਸ਼ ਮਹਾਜਨ, ਕੁਲਭੁਸ਼ਨ ਦੁੱਗਲ, ਸੁਰਜੀਤ ਸ਼ਰਮਾ, ਵਿੱਕੀ ਅਰੋੜਾ, ਅਜੇ ਦੁੱਗਲ, ਮੋਤੀ ਭਾਟੀਆ ਤੋ ਇਲਾਵਾ ਵੱਡੀ ਗਿਣਤੀ `ਚ ਕਾਲੋਨੀ ਵਾਸੀ ਹਾਜ਼ਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply