Friday, September 4, 2026

ਮਰਹੂਮ ਗਾਇਕ ਹਾਕਮ ਸੂਫੀ ਦੀ ਛੇਵੀਂ ਬਰਸੀ ‘ਤੇ ਸੱਭਿਆਚਾਰਕ ਮੇਲਾ 4 ਸਤੰਬਰ ਨੂੰ

ਬਠਿੰਡਾ, 20 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਾਲੇ ਮਰਹੂਮ ਗਾਇਕ ਹਾਕਮ ਸੂਫੀ ਦੀ PPN2008201804ਛੇਵੀਂ ਬਰਸੀ ‘ਤੇ ਸੱਭਿਆਚਾਰਕ ਮੇਲਾ 4 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ।ਸਥਾਨਕ ਪ੍ਰੈਸ ਕਲੱਬ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਬਾਬਾ ਨਛੱਤਰ ਸੂਫੀ ਨੇ ਦੱਸਿਆ ਕਿ ਮਰਹੂਮ ਸੂਫੀ ਗਾਇਕ ਦੀ ਯਾਦ ‘ਚ ‘ਮੇਲਾ ਯਾਰਾਂ ਦਾ’ ਵਿਸੇਸ਼ ਸੱਭਿਆਚਾਰਕ ਮੇਲਾ ਬਾਬਾ ਗੰਗਾ ਰਾਮ ਬਾਸਕਟਬਾਲ ਸਟੇਡੀਅਮ ਗਿੱਦੜਬਾਹਾ ਵਿਖੇ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮਰਹੂਮ ਗਾਇਕ ਦੀ ਯਾਦ ‘ਚ ਗਿੱਦੜਬਾਹਾ ਨਿਵਾਸੀਆਂ ਅਤੇ ਹਾਕਮ ਸੂਫੀ ਦੇ ਸਨੇਹੀਆਂ ਦੇ ਸਹਿਯੋਗ ਨਾਲ ਹਾਕਮ ਸੂਫੀ ਟਰੱਸਟ ਦੀ ਸਥਾਪਨਾ ਕੀਤੀ ਹੈ, ਜਿਸ ਵੱਲੋਂ ਹਰ ਸਾਲ ਉਨ੍ਹਾਂ ਦੀ ਯਾਦ ‘ਚ  ਵਿਸ਼ਾਲ  ਸੱਭਿਆਚਾਰਕ ਮੇਲੇ ਦਾ ਅਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੇ ਮੁੱਖ ਮਹਿਮਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹਲਕਾ ਗਿਦੱੜਬਾਹਾ ਦੇ ਵਿਧਾਇਕ ਰਾਜ ਵੜਿੰਗ ਹੋਣਗੇ।ਇਸ ਸਮੇਂ ‘ਮੇਲਾ ਯਾਰਾਂ ਦਾ’ ਮੇਲੇ ਦਾ ਪੋਸਟਰ ਵੀ ਰਿਲੀਜ਼ ਕੀਤਾ।ਇਸ ਮੌਕੇ ਗੁਰਚਰਨ ਪਟਵਾਰੀ, ਉਮੇਸ ਜੈਨ, ਪ੍ਰੇਮ ਸਨੇਹੀ, ਬੌਬੀ ਬਰਾੜ, ਹਰਪ੍ਰੀਤ ਸਿੰਘ, ਸੁਰਜੀਤ ਸਿੰਘ, ਕੁਲਦੀਪ ਦੀਪੂ, ਪਵਨ ਦੁੱਗਲ, ਮੇਜਰ ਸਿੰਘ ਅਤੇ ਹੰਸਰਾਜ ਮੱਟੂ ਵੀ ਮੌਜ਼ੂਦ ਸਨ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply