ਅੰਮ੍ਰਿਤਸਰ, 21 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਅਤੇ ਅਦਬ ਨਾਲ ਜੁੜੇ ਹੋਏ ਲੇਖਕਾਂ ਦੀ ਪ੍ਰਗਤੀਸ਼ੀਲ ਲੇਖਕ ਸੰਘ ਦੀ
ਅੰਮ੍ਰਿਤਸਰ ਇਕਾਈ ਦਾ ਗਠਨ ਕੀਤਾ ਗਿਆ।ਵਿਰਸਾ ਵਿਹਾਰ ਵਿਖੇ ਸੰਘ ਦੇ ਸੁਬਾਈ ਜਨਰਲ ਸਕੱਤਰ ਪ੍ਰੋ: ਸੁਰਜੀਤ ਜੱਜ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਇਸ ਅਦਬੀ ਸੰਸਥਾ ਬਾਰੇ ਵਿਚਾਰ ਚਰਚਾ ਕਰਨ ਉਪਰੰਤ ਸ਼ਾਇਰ ਵਿਸ਼ਾਲ ਨੂੰ ਜਿਲ੍ਹਾ ਪ੍ਰਧਾਨ, ਪ੍ਰਿੰ: ਗੁਰਬਾਜ ਸਿੰਘ ਤੋਲਾ ਨੰਗਲ ਨੂੰ ਜਨਰਲ ਸਕੱਤਰ, ਭੁਪਿੰਦਰ ਸੰਧੂ ਨੂੰ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਸ਼ਾਇਰ ਇੰਦਰੇਸ਼ਮੀਤ, ਸ਼ਾਇਰਾ ਸਿਮਰਤ ਗਗਨ, ਸ਼ਾਇਰ ਸਰਬਜੀਤ ਸੰਧੂ , ਸਕੱਤਰ ਡਾ:ਵਿਕਰਮ, ਗੁਰਜਿੰਦਰ ਬਘਿਆੜੀ ਅਤੇ ਸ਼ਾਇਰਾ ਕਮਲ ਗਿੱਲ, ਕਾਰਜਕਾਰਨੀ ਵਿੱਚ ਪ੍ਰੋ:ਮਧੂ ਸ਼ਰਮਾ, ਗੁਰਪ੍ਰੀਤ ਕੱਦਗਿੱਲ, ਪ੍ਰੋ. ਬਖਤਾਵਰ ਧਾਲੀਵਾਲ, ਮਹਾਂਬੀਰ ਗਿੱਲ ਅਤੇ ਰਤਨ ਪੱਡਾ, ਸ਼ਾਮਲ ਮੈਂਬਰਾਂ ਵਿੱਚ ਪਰਮਿੰਦਰ ਕੜਿਆਲ, ਸਲਵਿੰਦਰ ਕੌਰ, ਮਨਦੀਪ ਸਿੰਘ ਰਾਜਨ, ਸਿਮਰਜੀਤ ਸਿਮਰ, ਪੁਸ਼ਪਿੰਦਰ ਕੌਰ, ਕੁਲਜੀਤ ਮੰਡ, ਸਤਿੰਦਰ ਓਠੀ, ਹਰਜਿੰਦਰ ਕੌਰ ਕੰਗ, ਮਨੀ ਢਿਲੋਂ, ਚੰਨ ਅਮਰੀਕ, ਰਿਤੂ ਵਾਸੂਦੇਵ, ਹਰੀ ਸਿੰਘ ਗਰੀਬ, ਰਾਜਪਾਲ ਸਿੰਘ ਬਾਠ, ਕਿਰਨ, ਜਸਬੀਰ ਕੌਰ, ਸਿਮਰਨਜੀਤ ਸਿੰਘ, ਸ਼ਾਮ ਅਤੇ ਗੁਰਵਿੰਦਰ ਭੱਟੀ ਸ਼ਾਮਲ ਕੀਤੇ ਗਏ। ਜਦ ਕਿ ਬੁਧੀਜੀਵੀ ਅਗਵਾਈ ਵਿੱਚ ਡਾ: ਇਕਬਾਲ ਕੌਰ ਸੌਂਧ, ਡ.ਾ ਹੀਰਾ ਸਿੰਘ, ਡਾ: ਦਰਿਆ, ਡਾ: ਲਖਵਿੰਦਰ ਗਿੱਲ, ਪ੍ਰੋ. ਸਤਨਾਮ ਸਿੰਘ, ਡਾ. ਸ਼ਿਆਮ ਸੁੰਦਰ ਦੀਪਤੀ, ਧਰਵਿੰਦਰ ਔਲਖ, ਸ਼ੈਲਿੰਦਰਜੀਤ ਸਿੰਘ ਰਾਜਨ ਤੇ ਡਾ. ਸੁਖਦੇਵ ਸਿੰਘ ਸੇਖੋ ਸ਼ਾਮਲ ਹਨ।ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਸਾਂਝੇ ਯੁਨਿਟ ਦੇ ਸਰਪ੍ਰਸਤ ਰਮੇਸ਼ ਯਾਦਵ ਅਤੇ ਪ੍ਰਸਿਧ ਕਹਾਣੀਕਾਰ ਮੁਖਤਾਰ ਗਿੱਲ ਹੋਣਗੇ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media