ਭੀਖੀ, 22 ਅਗਸਤ (ਪੰਜਾਬ ਪੋਸਟ – ਕਮਲ ਜਿੰਦਲ) – ਭੀਖੀ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਮੁਸਲਿਮ ਭਾਈਚਾਰੇ ਵੱਲੋ ਈਦ-ਉਲ-ਜ਼ੁਹਾ ਦਾ ਪਵਿੱਤਰ
ਤਿੳੇੁਹਾਰ ਸ਼ਰਧਾ ਅਤੇ ੳੇੁਤਸ਼ਾਹ ਨਾਲ ਮਨਾਇਆ ਗਿਆ।ਸਥਾਨਕ ਸੁੰਨੀ ਜਾਮਾ ਮਸਜਿਦ ਤੋਂ ਇਲਾਵਾ ਖੀਵਾ ਕਲਾਂ, ਮੋਹਰ ਸਿੰਘ ਵਾਲਾ, ਜੱਸੜ ਵਾਲਾ, ਹਮੀਰਗੜ੍ਹ ਢੈਪਈ, ਹੀਰੋ ਕਲਾਂ ਅਤੇ ਗੁੜੱਦੀ ਵਿਖੇ ਈਦ ਦੀ ਨਮਾਜ਼ ਅਦਾ ਕੀਤੀ ਗਈ। ਇਸ ਪਾਵਨ ਅਵਸਰ `ਤੇ ਭਾਈਚਾਰੇ ਦੇ ਧਾਰਮਿਕ ਗੁਰੂ ਮੋਲਾਨਾ ਸ਼ਫੀਕ ਅਹਿਮਦ ਬੁਖਾਰੀ, ਅਬਦੁੱਲ ਮੰਨਾਨ, ਅਬਦੁੱਲ ਖਲਿਕ ਅਤੇ ਮੁਹੰਮਦ ਮਕਸੂਦ ਨੇ ਆਪਣੇ ਪੈਗਾਮ ਵਿੱਚ ਕਿਹਾ ਕਿ ਸਾਨੂੰ ਈਦ ਦੇ ਮੁਬਾਰਕ ਮੌਕੇ ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਹੋਰ ਪ੍ਰਪੱਕ ਕਰਨ ਲਈ ਦੁਵੇਸ਼ ਅਤੇ ਈਰਖਾ ਤਿਆਗ ਕੇ ਦੇਸ਼ ਅਤੇ ਕੋਮ ਦੀ ਤਰੱਕੀ ਲਈ ਕੰਮ ਕਰਨਾ ਚਾਹੀਦਾ ਹੈ।ਉਨ੍ਹਾਂ ਮੁਸਲਿਮ ਭਾਈਚਾਰੇ ਨੂੰ ਨਸ਼ਾ ਅਤੇ ਹੋਰ ਸਮਾਜਿਕ ਬੁਰਾਇਆ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਵੀ ਪ੍ਰੇਰਿਆ।ਇਸ ਅਵਸਰ `ਤੇ ਸਰਵਰ ਖਾਂ, ਡਾ. ਪਰਵੇਜ਼ ਮੋਤੀ, ਡਾ. ਸੁਲਤਾਨ, ਕੌਸਲਰ ਮੱਖਣ ਹਾਜੀ, ਨਾਮੀ ਖਾਂ, ਹਨੀਫ ਖਾਂ, ਬਹਾਦਰ ਖਾਂ, ਸਿਕੰਦਰ ਖਾਂ, ਹਸਨ ਦੀਨ ਸਮਾਓ, ਅਲੀ ਖਾਂ, ਫੇਜ਼ਦੀਨ ਖਾਂ, ਹਾਕਮ ਖਾਂ ਢੈਪਈ, ਜਗਸੀਰ ਖਾਂ ਹੀਰੋ, ਨਵਾਬ ਖਾਂ, ਸਰਾਜ ਖਾਂ, ਅਫਤਾਬ ਖਾਂ, ਅਰਸ਼ਦ ਖਾਂ, ਪਿਆਰਾ ਖਾਂ ਜੱਸੜ, ਸੱਤਪਾਲ ਖਾਂ, ਚਤੁਰ ਖਾਂ, ਕਾਕਾ ਖਾਂ, ਰਮਜਾਨ ਖਾਂ, ਵਸ਼ੀਰ ਮੁਹੰਮਦ, ਫਿਰੋਜ਼ ਖਾਂ ਆਦਿ ਨੇ ਇੱਕ ਦੂਸਰੇ ਨੂੰ ਈਦ-ਉਲ-ਜ਼ੁਹਾ ਦੀ ਮੁਬਾਰਕ ਦਿੱਤੀ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media