ਬਠਿੰਡਾ, 22 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਰਜਿੰਦਰਾ ਕਾਲਜ ਵਿਖੇ ਡਾਇਮੰਡ ਵੈਲਫੇਅਰ ਸੁਸਾਇਟੀ ਵੱਲੋਂ ਰੱਖੜੀ ਦੇ ਪਵਿੱਤਰ ਤਿਉਹਾਰ ਦੇ
ਸਬੰਧਤ ‘ਸਲਾਮ ਏ ਪੰਜਾਬ ਪੁਲਿਸ ਬਠਿੰਡਾ’ ਸਮਾਗਮ ਸਮਾਜ ਸੇਵੀ ਮੈਡਮ ਵੀਨੂੰ ਗੋਇਲ ਵਲੋਂ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸ.ਐਸ.ਪੀ ਡਾ. ਨਾਨਕ ਸਿੰਘ ਨੇ ਸ਼ਿਰਕਤ ਕੀਤੀ, ਜਦਕਿ ਸ਼ਹਿਰ ਦੇ ਸਮੂਹ ਪੁਲਿਸ ਅਧਿਕਾਰੀ ਵੀ ਪਹੁੰਚੇ।ਪ੍ਰੋਗਰਾਮ ਦੀ ਸੁਰੂਆਤ ਮੈਡਮ ਵੀਨੂੰ ਗੋਇਲ ਨੇ ਐਸ.ਐਸ.ਪੀ ਡਾ. ਨਾਨਕ ਸਿੰਘ ਦੇ ਰੱਖੜੀ ਬਣਕੇ ਕੀਤੀ।ਡਾਇਰੈਕਟਰ ਐਮ.ਕੇ ਮੰਨਾ ਅਤੇ ਮੈਡਮ ਪਰਮਿੰਦਰ ਕੋਰ ਨੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ। ਛੋਟੀ ਬੱਚੀ ਰੀਤ ਵੱਲੋਂ ‘ਬਹਿਨਾ ਨੇ ਕਲਾਈ ਪੇ’ ਗੀਤ ਤੇ ਕੋਰਿਓਗਰਾਫੀ ਪੇਸ਼ ਕੀਤੀ।
ਇਸ ਤੋਂ ਬਾਅਦ ਸਾਰੇ ਪੁਲਿਸ ਅਫਸਰਾਂ ਦੇ ਰੱਖੜੀ ਬੰਨਣ ਦੀ ਰਸਮ ਅਮਰਜੀਤ ਕੌਰ ਕੋਟਫੱਤਾ, ਅੰਮ੍ਰਿਤ ਗਿੱਲ, ਮਮਤਾ ਜੈਨ, ਰੁਪਿੰਦਰ ਕੌਰ ਬਾਵਾ, ਵੀਨਾ ਗਰਗ, ਗੁਰਬਖਸ਼ ਕੌਰ, ਬਲਵਿੰਦਰ ਕੌਰ ਦਿਹਾਤੀ ਪ੍ਰਧਾਨ, ਮਨਦੀਪ ਸਿੱਧੂ, ਊਸ਼ਾ ਸਰਮਾ, ਪ੍ਰਿੰ. ਸੁਸ਼ਮਾ ਅਰੋੜਾ, ਪ੍ਰਵੀਨ ਕੌਰ, ਨਾਰਿਕਾ, ਯਾਮਿਨੀ, ਜਸਵੀਰ ਕੌਰ, ਇੰਦਰਜੀਤ ਕੌਰ ਸੋਢੀ ਨੇ ਨਿਭਾਈ।ਸਮਾਜ ਸੇਵੀ ਵੀਨੂੰ ਗੋਇਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੌਕੇ ਸੁਰਿੰਦਰਪਾਲ ਸਿੰਘ ਐਸ.ਪੀ, ਸਵਰਨ ਸਿੰਘ ਖੰਨਾ ਐਸ.ਪੀ, ਗੁਰਮੀਤ ਸਿੰਘ ਐਸ.ਪੀ, ਡੀ.ਐਸ.ਪੀ ਗੁਰਜੀਤ ਸਿੰਘ ਰੋਮਾਣਾ, ਡੀ.ਐਸ.ਪੀ ਕੁਲਦੀਪ ਸਿੰਘ, ਜਸਵੀਰ ਸਿੰਘ ਡੀ.ਐਸ.ਪੀ, ਗੋਪਾਲ ਚੰਦ ਡੀ.ਐਸ.ਪੀ, ਪੀ.ਪੀ.ਐਸ ਦਵਿੰਦਰ ਸਿੰਘ, ਹਰਬੰਸ ਸਿੰਘ, ਐਸ.ਆਈ ਨਰਿੰਦਰ ਕੁਮਾਰ, ਐਸ.ਆਈ ਗੁਰਮੇਲ ਸਿੰਘ, ਇੰਸਪੈਕਟਰ ਰਛਪਾਲ ਸਿੰਘ, ਇੰਸਪੈਕਟਰ ਪਰਮਜੀਤ ਕੋਰ, ਇੰਸਪੈਕੈਟਰ ਕੁਲਦੀਪ ਸਿੰਘ, ਇੰਸਪੈਕਟਰ ਜਗਦੀਸ਼ ਕੁਮਾਰ, ਇੰਸਪੈਕਟਰ ਗੁਰਦੇਵ ਸਿੰਘ, ਇੰਸਪੈਕਟਰ ਅਵਤਾਰ ਸਿੰਘ, ਇੰਸਪੈਕਟਰ ਭਰਪੂਰ ਸਿੰਘ, ਐਸ.ਆਈ ਬਿਕਰਮਜੀਤ ਸਿੰਘ ਆਦਿ ਮੌਜੂਦ ਰਹੇ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media