Monday, July 20, 2026

ਬੀ.ਐਸ.ਸੀ (ਬਾਇਓਟੈਕ ਤੇ ਮੈਡੀਕਲ) ਦੇ ਵਿਦਿਆਰਥੀਆਂ ਦੇੇ ਨਤੀਜੇ ਸ਼ਾਨਦਾਰ

ਬਠਿੰਡਾ, 22 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਬੀ.ਐਸ.ਸੀ (ਬਾਇਓਟੈਕ ਅਤੇ ਮੈਡੀਕਲ) PPN22082018296ਵਾਂ ਸਮੈਸਟਰ ਦੇ ਅਕਾਦਮਿਕ ਨਤੀਜਿਆਂ ਵਿੱਚ ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਹਾਸਲ ਕਰਕੇ ਸੰਸਥਾ ਦਾ ਨਾਂ ਰੋਸ਼ਨ ਕੀਤਾ ਹੈ।ਵਨੀਤਾ ਨੇ 94.67%, ਜਸ਼ਨਪ੍ਰੀਤ ਕੌਰ ਨੇ 93.11% ਅਤੇ ਜੀਵਨਜੋਤ ਅਰੋੜਾ ਨੇ 92.89% ਅੰਕ ਪਾ੍ਰਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ ਹੈ।ਇਸ ਨਤੀਜੇ ਅਨੁਸਾਰ 85% ਤੋਂ ਵਧੇਰੇ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਪੰਕਜ ਗਰਗ (91.33%), ਕਿਰਨਦੀਪ ਕੌਰ (90.89%), ਭੁਪਿੰਦਰ ਸਿੰਘ (90.67%), ਕਮਲਨੈਨ ਕੌਰ (88.67%), ਅਰਜੂ ਬਾਂਸਲ (88.67%), ਨਮਿੰਦਰ ਕੌਰ (87.33%), ਅਮਨਦੀਪ ਕੌਰ (86.44%), ਅਲੀਸ਼ਾ (86.22%), ਨਵਜੋਤ ਕੌਰ ਬਰਾੜ (85.78%) ਅਤੇ ਸ਼ਰਨਜੀਤ ਕੌਰ (85.11%) ਆਦਿ ਸ਼ਾਮਿਲ ਹਨ।
 ਬੀ.ਐਸ.ਸੀ (ਮੈਡੀਕਲ) ਛੇਵਾਂ ਸਮੈਸਟਰ ਦੇ ਨਤੀਜਿਆਂ ਵਿੱਚ ਜਪਨੀਤ ਕੌਰ ਨੇ 91.76 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਅਤੇ ਤਾਨੀਆ ਸ਼ਰਮਾ ਨੇ 88 ਫੀਸਦੀ ਨਾਲ ਦੂਜਾ ਸਥਾਨ ਹਾਸਲ ਕੀਤਾ ਹੈ ਜਦਕਿ ਰੁਪਿੰਦਰ ਸ਼ਰਮਾ 85.65 ਫੀਸਦੀ ਅੰਕ ਲੈ ਕੇ ਤੀਜੇ ਨੰਬਰ `ਤੇ ਰਿਹਾ। ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਹਨਾਂ ਸ਼ਾਨਦਾਰ ਨਤੀਜਿਆ ਬਾਰੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਹੋਣਹਾਰ ਵਿਦਿਆਰਥੀਆਂ, ਉਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply