Sunday, August 23, 2026

ਸੀ.ਪੀ.ਆਈ ਐਮ.ਐਲ ਲਿਬਰੇਸ਼ਨ ਪਾਰਟੀ ਨੇ ਜਿਲ੍ਹਾ ਪੀ੍ਸ਼ਦ ਦੇ ਚਾਰ ਜੋਨਾਂ ਤੋਂ ਉਮੀਦਵਾਰ ਐਲਾਨੇ

ਬਠਿੰਡਾ, 22 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਬਠਿੰਡਾ ਪ੍ਰੈਸ ਕਲੱਬ ਵਿਖੇ ਪੱਤਰਕਾਰ ਵਾਰਤਾ ਦੌਰਾਨ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭਗਵੰਤ PPN2208201831ਸਿੰਘ ਸਮਾਓ ਤੇ ਜਿਲ੍ਹਾ ਸਕੱਤਰ ਕਾਮਰੇਡ ਹਰਵਿੰਦਰ ਸਿੰਘ ਸੇਮਾ ਨੇ ਦੱਸਿਆ ਕਿ ਸੂਬੇ ਅੰਦਰ ਹੋਣ ਵਾਲੀਆਂ ਪੰਚਾਇਤੀ ਤੇ ਜਿਲਾ ਪ੍ਰੀਸਦ ਚੋਣਾਂ ਨੂੰ ਲੈ ਕੇ ਪਿੰਡ ਪੱਧਰ ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਇਸੇ ਤਹਿਤ ਹੀ ਸੀ.ਪੀ.ਆਈ ਐਮ.ਐਲ ਲਿਬਰੇਸ਼ਨ ਪਾਰਟੀ ਵੱਲੋਂ ਜਿਲਾ ਬਠਿੰਡਾ ਦੀ ਜਿਲ੍ਹਾ ਪੀ੍ਰਸਦ ਦੇ ਚਾਰ ਜੋਨਾਂ ਦੇ ਉਮੀਦਵਾਰ ਐਲਾਨੇ ਗਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜੋਨ ਸੀਗੋ ਤੋ ਬਲਕਰਨ ਸਿੰਘ ਬਹਿਮਣ, ਜੋਨ ਜੋਧਪੁਰ ਤੋ ਗੁਰਚਰਨ ਸਿੰਘ ਜੋਧਪੁਰ, ਜੋਨ ਕੁੱਤੀਵਾਲ ਤੋ ਨੱਛਤਰ ਸਿੰਘ ਰਾਮਨਗਰ ਅਤੇ ਜੋਨ ਪੂਹਲਾ ਤੋ ਜਸਵੰਤ ਸਿੰਘ ਖਾਲਸਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਉਹਨਾਂ ਕਿਹਾ ਕਿ ਅੱਜ ਕਾਰਪੋਰੇਟ ਪੂੰਜੀਪਤੀਆ ਦੀ ਨੁਮਾਇੰਦਗੀ ਕਰਨ ਵਾਲੀਆਂ ਹਾਕਮ ਧਿਰਾਂ ਕਾਂਗਰਸ, ਅਕਾਲੀ ਭਾਜਪਾ ਸਮੇਤ ਸਿਆਸੀ ਪਾਰਟੀਆਂ ਨੇ ਵਿਧਾਨ ਸਭਾ, ਲੋਕ ਸਭਾ ਚੋਣਾ ਦੀ ਤਰਾਂ ਪੰਚਾਇਤੀ ਚੋਣਾਂ ਨੂੰ ਵੀ ਵਪਾਰਕ ਧੰਦਾ ਬਣਾ ਕੇ ਰੱਖ ਦਿੱਤਾ ਹੈ ਜਿਸਦੇ ਤਹਿਤ ਪੰਚਾਇਤੀ ਚੋਣਾਂ ਵਿੱਚ ਚੁਣੇ ਆਗੂ ਵਿਕਾਸ ਕਾਰਜਾਂ ਵਿੱਚ ਅਫਸਰਸ਼ਾਹੀ ਨਾਲ ਮਿਲੀਭੁਗਤ ਕਰਕੇ ਆਪਣੀਆਂ ਜੇਬ੍ਹਾਂ ਭਰਦੇ ਹਨ।ਉਹਨਾ ਐਲਾਨ ਕੀਤਾ ਕਿ ਪਾਰਟੀ ਦੀ ਜਿੱਤ ਤੋ ਬਾਅਦ ਪਿੰਡ ਪੱਧਰ ਤੇ ਗਰੀਬਾਂ ਲਈ ਭਲਾਈ ਸਕੀਮਾਂ, ਮਗਨਰੇਗਾ ਦੇ ਕੰਮ ਵਿੱਚ ਵਾਧਾ, ਪਿੰਡਾਂ ਦੇ ਵਿਕਾਸ ਦੀਆਂ ਸਕੀਮਾਂ ਨੂੰ ਲਾਗੂ ਕੀਤਾ ਜਾਵੇਗਾ। ਇਸ ਮੌਕੇ ਆਗੂ ਹਰਬੰਸ ਬਠਿੰਡਾ, ਪ੍ਰਿਤਪਾਲ ਰਾਮਪੁਰਾ, ਕਰਮਜੀਤ ਪੀਰਕੋਟ, ਗੁਰਚਰਨ ਯੋਦਪੁਰ ਆਦਿ ਹਾਜਰ ਸਨ।

Check Also

ਬੰਦੀ ਸਿੰਘਾਂ ਦੀ ਰਿਹਾਈ ਲਈ ਸਮੂਹ ਗੁਰਦੁਆਰਾ ਸਾਹਿਬਾਨ ਵਿਖੇ ਅਰਦਾਸ ਸਮਾਗਮ 29 ਅਗਸਤ ਨੂੰ – ਐਡਵੋਕੇਟ ਧਾਮੀ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …

Leave a Reply