ਅੰਮ੍ਰਿਤਸਰ, 24 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਸਟਾਫ ਸਿਲੈਕਸ਼ ਬੋਰਡ ਵੱਲੋਂ ਕੱਢੀਆਂ ਗਈਆਂ 55000 ਕਾਂਸਟੇਬਲ ਅਤੇ ਰਾਈਫਲ ਮੈਨਜ਼ ਦੀ ਭਰਤੀ ਨੂੰ ਧਿਆਨ ਵਿਚ ਰੱਖਦੇ
ਹੋਏ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜਿਲ੍ਹੇ ਵਿਚ ਹੈਲਪ ਲਾਇਨ ਡੈਸਕ ਕਾਇਮ ਕਰ ਦਿੱਤਾ ਹੈ, ਜਿਥੋਂ ਇਸ ਭਰਤੀ ਲਈ ਵਿਸਥਾਰਤ ਜਾਣਕਾਰੀ ਨੌਜਵਾਨ ਲੈ ਸਕਦੇ ਹਨ। ਇਹ ਜਾਣਕਾਰੀ ਦਿੰਦੇ ਸੰਘਾ ਨੇ ਦੱਸਿਆ ਕਿ ਇੰਨੇ ਵੱਡੇ ਪੱਧਰ ’ਤੇ ਹੋ ਰਹੀ ਭਰਤੀ ਸਾਡੇ ਜਿਲ੍ਹੇ ਦੇ ਨੌਜਵਾਨਾਂ ਲਈ ਰੋਜ਼ਗਾਰ ਦਾ ਵੱਡਾ ਮੌਕਾ ਹੈ, ਕਿਉਂਕਿ ਅੰਮਿ੍ਰਤਸਰ ਜਿਲ੍ਹੇ ਦੇ ਜਵਾਨ ਸਿਹਤ ਤੇ ਜੁਸੇ ਪੱਖੋਂ ਫੌਜ ਤੇ ਅਰਧ ਸੈਨਿਕ ਬਲਾਂ ਦੀ ਭਰਤੀ ਲਈ ਬਿਲਕੁੱਲ ਖਰੇ ਉਤਰਦੇ ਹਨ, ਇਨਾਂ ਨੂੰ ਸਿਰਫ ਮਾਮੂਲੀ ਤਰਾਸ਼ਣ ਦੀ ਲੋੜ ਹੈ।ਦੱਸਿਆ ਕਿ ਦਸਵੀਂ ਪਾਸ ਲੜਕੇ ਅਤੇ ਲੜਕੀਆਂ, ਜਿੰਨਾ ਦੀ ਉਮਰ 1 ਅਗਸਤ 2018 ਨੂੰ 18 ਤੋਂ 23 ਸਾਲ ਦੇ ਦਰਮਿਆਨ ਹੋਵੇ, ਉਹ 17 ਸਤੰਬਰ ਤੱਕ ਅਪਲਾਈ ਕਰ ਸਕਦੇ ਹਨ।ਸੰਘਾ ਨੇ ਦੱਸਿਆ ਕਿ ਇਸ ਭਰਤੀ ਲਈ ਲਿਖਤੀ ਟੈਸਟ ਤੇ ਸਰੀਰਕ ਯੋਗਤਾ ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੈ।
ਉਨਾਂ ਦੱਸਿਆ ਕਿ ਪੋਸਟਾਂ ਲਈ ਅਪਲਾਈ ਕਰਨ ਤੋਂ ਬਾਅਦ ਉਮੀਦਵਾਰ ਲਿਖਤੀ ਟੈਸਟ ਦੀ ਤਿਆਰੀ ਅਤੇ ਸਰੀਰਕ ਟੈਸਟ ਦੀ ਟ੍ਰੇਨਿਗ ਲਈ ਜਿਲ੍ਹਾ ਬਿੳੂਰੋ ਆਫ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿਗ ਅੰਮਿ੍ਰਤਸਰ ਵਿਖੇ ਮਨਦੀਪ ਸਿੰਘ ਕਲਰਕ ਨਾਲ ਫੋਨ ਨੰਬਰ 9501857995 ’ਤੇ ਕਾਲ ਜਾਂ ਵਟਸਐਪ ’ਤੇ ਸੰਪਰਕ ਕਰ ਸਕਦੇ ਹਨ।ਇਸ ਤੋਂ ਇਲਾਵਾ ਸੋਨਮ ਕਪੂਰ ਨਾਲ ਫੋਨ ਨੰਬਰ 8054125835 ਜਾਂ 0183-2562400, ਈ ਮੇਲ employmentasr2015@gmail.com n ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਭਰਤੀ ਲਈ ਵਾਧੂ ਜਾਣਕਾਰੀ ਵੈਬ ਸਾਈਟ www.ssc.nic.in ਤੋਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨਾਂ ਜਿਲ੍ਹੇ ਦੇ ਨੌਜਵਾਨ ਤੇ ਮੁਟਿਆਰਾਂ ਨੂੰ ਅਪੀਲ ਕੀਤੀ ਕਿ ਜੋ ਵੀ ਇਹ ਸ਼ਰਤਾਂ ਪੂਰੀਆਂ ਕਰਦਾ ਹੈ, ਉਸ ਨੂੰ ਇਸ ਸੁਨੀਹਰੀ ਮੌਕੇ ਦਾ ਲਾਭ ਲੈਣਾ ਚਾਹੀਦਾ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media