ਗਾਂਧੀ ਪਰਿਵਾਰ ਤੇ ਕਾਂਗਰਸ ਦੀ ਸੋਚ ਹਮੇਸ਼ਾਂ ਪੰਥ ਅਤੇ ਪੰਜਾਬ ਵਿਰੋਧੀ ਰਹੀ – ਮਜੀਠੀਆ
ਬਾਬਾ ਬਕਾਲਾ, 26 ਅਗਸਤ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ `ਤੇ ਹਮਲਾ ਪਾਕਿਸਤਾਨ ਦੀ ਆਈ.ਐਸ.ਆਈ ਵਲੋਂ ਬਣਾਈ ਗਈ ਯੋਜਨਾ ਤਹਿਤ ਹੋਇਆ, ਜਿਸ `ਤੇ ਅਮਲ ਕਰਨ ਵਾਲੇ 2020 ਵਾਲੇ ਸਰਕਾਰੀ ਜਥੇਦਾਰਾਂ ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ ਏਜੰਟ ਹਨ।ਹਮਲਾ ਕਰਨ ਵਾਲਿਆਂ ਦੀ ਪਛਾਣ 1984 ਦੇ ਨਸਲਕੁਸ਼ੀ ਦੇ ਗਵਾਹ ਦੇ ਬੇਟੇ ਜੋ ਕਿ ਦੋਸ਼ੀ ਜਗਦੀਸ਼ ਟਾਈਟਲਰ ਤੋਂ ਰਿਸ਼ਵਤ ਲੈ ਕੇ ਅਮਰੀਕਾ ਚਲੇ ਗਏ ਵਜੋਂ ਹੋਣ ਨਾਲ ਕਾਂਗਰਸ ਪਾਰਟੀ 2020 ਵਾਲੇ ਅਤੇ ਸਰਕਾਰੀ `ਜਥੇਦਾਰਾਂ ਵਿਚਕਾਰ ਸਬੰਧ ਦਾ ਖੁਲਾਸਾ ਹੋਇਆ ਹੈ।
ਬਾਬਾ ਬਕਾਲਾ ਵਿਖੇ ਹਲਕਾ ਇੰਚਾਰਜ ਮਲਕੀਅਤ ਸਿੰਘ ਏ.ਆਰ ਦੀ ਅਗਵਾਈ `ਚ ਅਕਾਲੀ ਦਲ ਦੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਮਨਜੀਤ ਜੀ.ਕੇ `ਤੇ ਹਮਲਾ ਨਹੀਂ ਬਲਕਿ ਪੰਥ ਦੀ ਦਸਤਾਰ `ਤੇ ਹਮਲਾ ਹੈ।ਕਾਂਗਰਸ ਪਾਰਟੀ 2020 ਵਾਲੇ ਅਤੇ `ਸਰਕਾਰੀ ਅਖੌਤੀ ਜਥੇਦਾਰ ਆਦਿ ਪੰਥ ਤੇ ਪੰਜਾਬ ਵਿਰੋਧੀ ਇਹ ਸਭ ਤਾਕਤਾਂ ਇਕਜੁੱਟ ਹੋ ਚੁੱਕੀਆਂ ਹਨ ਜਿਨਾਂ ਦਾ ਮੁੱਖ ਮਕਸਦ ਅਕਾਲੀ ਦਲ ਨੂੰ ਕਮਜੋਰ ਅਤੇ ਬਦਨਾਮ ਕਰਦਿਆਂ ਸ੍ਰੋਮਣੀ ਕਮੇਟੀ ਅਤੇ ਹੋਰਨਾਂ ਪੰਥਕ ਸੰਸਥਾਵਾਂ `ਤੇ ਕਾਬਜ ਕਰਨ ਦੀ ਤਾਂਘ ਹੈ।ਇਸ ਲਈ ਇਹ ਲੋਕ ਅਕਾਲੀ ਦਲ ਵਿਰੁੱਧ ਨਿਤ ਸਾਜਿਸ਼ਾਂ ਅਤੇ ਝੂਠਾ ਪ੍ਰਚਾਰ ਕਰਨ ਲੱਗੀਆਂ ਹੋਈਆਂ ਹਨ, ਜਿਸ ਪ੍ਰਤੀ ਸਭ ਨੂੰ ਸੁਚੇਤ ਹੋਣ ਦੀ ਲੋੜ ਹੈ।ਉਹਨਾਂ ਦੋਸ਼ ਲਾਇਆ ਕਿ ਇਹਨਾਂ ਨੂੰ ਪਾਕਿਸਤਾਨ ਏਜੰਸੀ ਆਈ.ਐਸ.ਆਂਈ ਅਤੇ ਵਿਦੇਸ਼ਾਂ ਤੋਂ ਫੰਡ ਮਿਲ ਰਿਹਾ ਹੈ ਤਾਂ ਹੀ ਇਹ ਲੋਕ ਦੋ ਦੋ ਕਰੋੜ ਦੀਆਂ ਆਲੀਸ਼ਾਨ ਗੱਡੀਆਂ ਰੱਖੀ ਫਿਰਦੇ ਹਨ।
ਕਾਂਗਰਸ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਸੁਖਜਿੰਦਰ ਰੰਧਾਵਾ ਦੀ ਭੂਮਿਕਾ ਬਾਰੇ ਬੋਲਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੰਤਰੀਆਂ ਨੇ ਸਰਕਾਰੀ ਜਥੇਦਾਰਾਂ ਨਾਲ ਗਠਜੋੜ ਕੀਤਾ ਹੋਇਆ ਹੈ ਅਤੇ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਇਕ ਸਾਜਿਸ਼ਿ ਰਚੀ ਸੀ।ਕਾਂਗਰਸ ਸਰਕਾਰ ਵਲੋਂ ਬਣਾਈ ਗਈ ਰਣਜੀਤ ਸਿੰਘ ਕਮਿਸ਼ਨ ਦੇ ਝੂਠ ਦਾ ਉਸ ਦੇ ਹੀ ਗਵਾਹਾਂ ਵਲੋਂ ਹੀ ਪਰਦਾਫਾਸ਼ ਕੀਤਾ ਜਾ ਰਿਹਾ ਹੈ।ਪੰਜਾਬ `ਚ ਭਰਾਮਾਰੂ ਜੰਗ ਨੂੰ ਉਤਸ਼ਾਹਿਤ ਕਰ ਰਹੇ ਅਖੌਤੀ ਜਥੇਦਾਰ ਦੇਸ਼ ਨੂੰ ਤੋੜਣ `ਚ ਲਗੇ 2020 ਵਾਲਿਆਂ ਅਤੇ ਸਰਕਾਰੀ ਜਥੇਦਾਰਾਂ ਨਾਲ ਮਿਲ ਕੇ ਦੀ ਕਾਂਗਰਸ ਨਾਲ ਇਕਜੁਟ ਹੋਣ ਸੰਬੰਧੀ ਖੁਲਾਸੇ ਨਿਤ ਸਾਹਮਣੇ ਆ ਰਹੇ ਹਨ।
ਇਸ ਮੌਕੇ `ਤੇ ਬੋਲਦਿਆਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਗਾਂਧੀ ਪਰਿਵਾਰ ਦੀ ਸੋਚ ਹਮੇਸ਼ਾਂ ਪੰਥ ਅਤੇ ਪੰਜਾਬ ਵਿਰੋਧੀ ਰਹੀ ਹੈ। ਉਹਨਾਂ ਕਿਹਾ ਕਿ ਇਸ ਵਕਤ ਕਾਂਗਰਸ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਉਨਾਂ ਲੋਕਾਂ ਨੂੰ ਅਗੇ ਲਿਆ ਰਹੀ ਹੈ ਜਿਨਾਂ ਨੇ ਪੰਥਕ ਮੁਖੌਟੇ ਪਹਿਨੇ ਹੋਏ ਹਨ।ਇਹ ਲੋਕ ਗੱਲਾਂ ਤਾਂ ਪੰਥ ਦੀਆਂ ਹੀ ਕਰਦੇ ਹਨ, ਪਰ ਦਿਲ `ਚ ਪੰਥ ਦੀ ਦਰਦ ਨਹੀਂ ਤਾਂ ਹੀ ਇਹ ਲੋਕ ਬੇਨਕਾਬ ਹੋ ਰਹੇ ਹਨ। ਉਹਨਾਂ ਰਾਹੁਲ ਵਲੋਂ `84 ਦੇ ਨਿਰਦੋਸ਼ ਸਿੱਖਾਂ ਦੀਆਂ ਹੱਤਿਆਵਾਂ ਨਾਲ ਕਾਂਗਰਸ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਬਾਰੇ ਜਵਾਬ ਦਿੰਦਿਆਂ ਕਿਹਾ ਕੀ ਰਾਹੁਲ ਇੱਕ ਝੂਠਾ ਹੈ, ਕੀ ਦੋਸ਼ੀ ਜਗਦੀਸ਼ ਟਾਈਟਲਰ, ਸਜਨ ਕੁਮਾਰ, ਐਚ.ਕੇ.ਐਲ ਭਗਤ, ਸ਼ਾਸਤਰੀ, ਲਲਿਤ ਮਾਕਨ ਆਦਿ ਲੋਕ ਕਾਂਗਰਸੀ ਨਹੀਂ ਹਨ।ਮਜੀਠੀਆ ਨੇ ਉਹਨਾਂ ਹਾਜਰ ਸੰਗਤ ਤੋਂ ਹੱਥ ਖੜੇ ਕਰਾਉਦਿਆਂ ਸਿੱਖ ਨਸਲਕੁਸ਼ੀ ਲਈ ਕਾਂਗਰਸ ਨੂੰ ਜਿਮੇਵਾਰ ਠਹਿਰਾਉਣ ਨੂੰ ਮੰਨਜੂਰੀ ਲਈ।ਉਨ੍ਹਾਂ ਨੇ ਲੋਕਾਂ ਨੂੰ ਯਾਦ ਦਿਵਾਇਆ ਕਿ ਕਾਂਗਰਸ ਉਹੀ ਪਾਰਟੀ ਹੈ ਜਿਸ ਨੇ 1984 ਵਿਚ ਸਿੱਖਾਂ ਦੇ ਵਿਰੁੱਧ ਟੈਂਕਾਂ ਅਤੇ ਤੋਪਾਂ ਨਾਲ ਹਰਿਮੰਦਰ ਸਾਹਿਬ `ਤੇ ਹਮਲਾ ਕੀਤਾ ਸੀ।
ਇਸ ਮੌਕੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਬੀਬੀ ਜਗੀਰ ਕੌਰ, ਗੁਲਜਾਰ ਸਿੰਘ ਰਣੀਕੇ, ਵਿਰਸਾ ਸਿੰਘ ਵਲਟੋਹਾ ਹਰਮੀਤ ਸਿੰਘ ਸੰਧੂ, ਡਾ: ਦਲਬੀਰ ਸਿੰਘ ਵੇਰਕਾ, ਬਲਬੀਰ ਸਿੰਘ ਬਾਠ, ਵੀਰ ਸਿੰਘ ਲੋਪੋਕੇ, ਲਖਬੀਰ ਸਿੰਘ ਲੋਧੀਨੰਗਲ, ਰਵਿੰਦਰ ਸਿੰਘ ਬ੍ਰਹਮਪੁਰਾ, ਮਨਜਿੰਦਰ ਸਿੰਘ ਸਿਰਸਾ, ਭਾਈ ਰਜਿੰਦਰ ਸਿੰਘ ਮਹਿਤਾ, ਬਾਵਾ ਸਿੰਘ ਗੁਮਾਨਪੁਰਾ, ਭਗਵੰਤ ਸਿੰਘ ਸਿਆਲਕਾ, ਮੰਗਵਿੰਦਰ ਸਿੰਘ ਖਾਪੜਖੇੜੀ, ਹਰਜਾਪ ਸਿੰਘ ਸੁਲਤਾਨਵਿੰਡ, ਰਵੀ ਕਰਨ ਸਿੰਘ ਕਾਹਲੋ, ਤਲਬੀਰ ਸਿੰਘ ਗਿੱਲ, ਪ੍ਰੋ: ਸਰਚਾਂਦ ਸਿੰਘ, ਸੁਰਜੀਤ ਸਿੰਘ ਭਿਟੇਵਡ, ਕਿਰਨਪ੍ਰੀਤ ਮੋਨੂੰ, ਬੀਬੀ ਵਜਿੰਦਰ ਕੌਰ, ਬੀਬੀ ਰਾਜਵਿੰਦਰ ਕੌਰ ਆਦਿ ਨੇ ਵੀ ਇਕੱਠ ਨੂੰ ਸੰਬੋਧਿਤ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …