ਖੇਡ ਭਾਵਨਾ ਨਾਲ ਹੀ ਕਰਵਾਈਆਂ ਜਾਣ ਸਕੂਲੀ ਖੇਡਾਂ – ਪ੍ਰਿੰਸੀਪਲ ਚਾਹਲ
ਬਟਾਲਾ, 27 ਅਗਸਤ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਵਿਦਿਆਰਥੀਆਂ ਵਿਚ ਖੇਡਾਂ ਦੀ ਮਹਤਤਾ ਤੇ ਉਹਨਾ ਦੇ ਰਿਸਟਪੁਸ਼ਟ ਸਰੀਰ ਵਾਸਤੇ ਖੇਡਾਂ ਦੀ
ਵਿਦਿਆਰਥੀ ਦੇ ਜੀਵਨ ਵਿਚ ਅਹਿਮ ਭੁਮਿਕਾ ਹੈ।ਜੇਕਰ ਖੇਡ ਦੀ ਭਾਵਨਾ ਨਾਲ ਕਰ ਖੇਡਿਆ ਜਾਵੇ ਤਾਂ ਇਹ ਹੋਰ ਵੀ ਵਧੀਆਂ ਤੇ ਪ੍ਰਭਾਵਸ਼ਾਲੀ ਹੋ ਜਾਦਾ ਹੈ।ਇਨਾਂ ਸਬਦਾ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੇ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਨੇ ਜਿਲਾ ਸਿਖਿਆ ਅਫਸਰ ਸੈਕੰਡਰੀ ਸ੍ਰੀਮਤੀ ਰਾਕੇਸ਼ ਬਾਲਾ, ਉਪ ਜਿਲਾ ਸਿਖਿਆ ਅਫਸਰ ਰਾਕੇਸ਼ ਗੁਪਤਾ ਤੇ ਟੂਰਨਾਮੈਟ ਕਮੇਟੀ ਦੇ ਸਹਿਯੋਗ ਨਾਲ ਜੋਨਲ ਪੱਧਰੀ ਖੇਡਾਂ ਸਮੇਂ ਕੀਤਾ। ਖੇਡਾਂ ਦਾ ਉਦਘਾਟਨ ਸਮਾਜ ਸੇਵੀ ਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਵਲੋ ਕੀਤਾ ਗਿਆ। ਅੰਡਰ 17 ਵਾਲੀਵਾਲ ਮੁਕਾਬਲੇ ਵਿੱਚ 7 ਟੀਮਾਂ ਨੇ ਹਿੱਸਾ ਲਿਆ ਤੇ ਸਖਤ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਦੀ ਟੀਮ ਪਹਿਲੇ ਸਥਾਨ `ਤੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰ ਦੀ ਟੀਮ ਦੂਜੇ ਸਥਾਂਨ `ਤੇ ਰਹੀ।ਟੀਮਾਂ ਦੀ ਜਾਣ ਪਹਿਚਾਣ ਲੈਕਚਰਾਰ ਬਲਰਾਜ ਸਿੰਘ ਬਾਜਵਾ ਨੇ ਕਰਵਾਈ।
ਖੇਡ ਮੁਕਾਬਲਿਆਂ ਦੌਰਾਨ ਗੁਰਮੀਤ ਬਾਜਵਾ ਮਸਾਣੀਆਂ ਸਕੂਲ, ਸਹਸ ਸਕੂਲ ਬਾਸਰਪੁਰਾ, ਆਰ.ਡੀ ਖੋਸਲਾ ਸੇਂਟ ਫਰਾਂਸਿਸ ਸਕੂਲ ਬਟਾਲਾ, ਵੁਡ ਸਟਾਕ ਸਕੂਲ ਲੜਕੇ ਸਕੂਲ ਬਟਾਲਾ, ਭੁੱਲਰ ਸਕੂਲ ਦੇ ਜਤਿੰਦਰਬੀਰ ਸਿੰਘ, ਹਰਦੀਪ ਸਿੰਘ ਪੀ.ਟੀ.ਆਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਤੋਂ ਕਾਹਨ ਸਿੰਘ ਆਦਿ ਹਾਜਰ ਸਨ।
ਹਾਜਰ ਸਟਾਫ ਮੈਬਰਾਂ ਵਿਚ ਜਤਿੰਦਰਬੀਰ ਸਿੰਘ ਕੋਚ, ਹਰਦੀਪ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਪਿਆਰਾ ਲਾਲ, ਨਰਿਦਰ ਸਿੰਘ, ਕੰਵਲਪ੍ਰੀਤ ਕੌਰ, ਪਰਵਿੰਦਰ ਕੌਰ, ਹਰਪ੍ਰੀਤ ਸਿੰਘ, ਰਾਜਵਿੰਦਰ ਸਿੰਘ, ਦਵਿੰਦਰ ਸਿੰਘ, ਰਮਨ, ਸੁਮਨ,ਰੇਖਾ ਸਲਹੋਤਰਾ, ਅਰੁਣ ਕੁਮਾਰ ਆਦਿ ਸ਼ਾਮਲ ਸਨ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media