Friday, May 9, 2025
Breaking News

ਤੰਦਰੁਸਤ ਪੰਜਾਬ ਮਿਸ਼ਨ ਅਧੀਨ ਅਮਨਦੀਪ ਹਸਪਤਾਲ ਨੇ ਵਿਦਿਆਰਥਣਾਂ ਨੂੰ ਸਿਹਤ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ-ਸੁਖਬੀਰ ਸਿੰਘ) – ਪੰਜਾਬ ਸਰਕਾਰ ਅਰੰਭੇ ਗਏ ਤੰਦਰੁਸਤ ਪੰਜਾਬ ਮਿਸ਼ਨ ਅਧੀਨ ਅਮਨਦੀਪ ਗਰੁੱਪ ਆਫ PPN2608201806ਹਾਸਪੀਟਲਜ਼ ਨੇ ਸਕੂਲਾਂ, ਖਾਸ ਕਰ ਪੇਂਡੂ ਇਲਾਕੇ ਦੇ ਸਕੂਲਾਂ, ਦੀਆਂ ਕੁੜੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਹੈ।ਇਸੇ ਸਿਲਸਿਲੇ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਵਿੰਡਾ ਦੇਵੀ ਵਿਖੇ ਕਾਰਜਕਾਰੀ ਪ੍ਰਿੰਸੀਪਲ ਚਰਨਜੀਤ ਕੌਰ ਅਤੇ ਹੈਲਥ ਇੰਚਾਰਜ ਰਮਨਪ੍ਰੀਤ ਕੌਰ ਦੇ ਵਿਸ਼ੇਸ਼ ਸਹਿਯੋਗ ਸਦਕਾ ਪਹਿਲੇ ਲੈਕਚਰ ਲੈਕਚਰ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਅਮਨਦੀਪ ਗਰੁੱਪ ਦੇ ਡਾ. ਅਨੂੰਪ੍ਰੀਤ ਕੌਰ ਨੇ ਸਕੂਲ ਦੀਆਂ ਸੀਨੀਅਰ ਕਲਾਸਾਂ ਦੀਆਂ ਵਿਦਿਆਰਥਣਾਂ ਨੂੰ ਆਪਣੇ ਸ਼ਰੀਰ ਦੀ ਸਾਫ-ਸਫਾਈ ਅਤੇ ਤੰਦਰੁਸਤੀ ਬਾਰੇ ਜਾਣਕਾਰੀ ਦਿੱਤੀ।
 ਡਾ. ਅਨੂੰਪ੍ਰੀਤ ਨੇ ਬਚਪਨ ਦੀ ਦਹਿਲੀਜ਼ ਪਾਰ ਕਰਕੇ ਜਵਾਨੀ ‘ਚ ਕਦਮ ਰੱਖ ਰਹੀਆਂ ਕੁੜੀਆਂ ਨੂੰ ਉਨ੍ਹਾਂ ਦੇ ਸ਼ਰੀਰ ‘ਚ ਆ ਬਾਰੇ ਜਾਣਕਾਰੀ ਦਿੱਤੀ।ਇਸ ਦੇ ਨਾਲ ਹੀ ਕੁੜੀਆਂ ਦੇ ਮਨ ‘ਚ ਘਰ ਕਰ ਚੁੱਕੇ ਕੁੱਝ ਵਹਿਮਾਂ-ਭਰਮਾਂ ਨੂੰ ਵੀ ਦੂਰ ਕੀਤਾ।ਉਨ੍ਹਾਂ ਨੇ ਕੁੜੀਆਂ ਨੂੰ ਮਾਸਿਕ ਧਰਮ ਦੌਰਾਨ ਆਪਣੇ ਸ਼ਰੀਰ ਦੀ ਸਾਫ-ਸਫਾਈ ਵੱਲ ਖਾਸ ਧਿਆਨ ਦੇਣ ਦੇ ਨਾਲ-ਨਾਲ ਉਨ੍ਹਾਂ ਦਿਨਾਂ ਦੌਰਾਨ ਆਪਣੀ ਖੁਰਾਕ ‘ਤੇ ਵੀ ਵਿਸ਼ੇਸ਼ ਧਿਆਨ ਦੇਣ ਦੀ ਪ੍ਰੇਰਣਾ ਦਿੱਤੀ।ਡਾ. ਅਨੂੰਪ੍ਰੀਤ ਨੇ ਮਾਸਿਕ ਧਰਮ ਦੌਰਾਨ ਆਮ ਤੌਰ ‘ਤੇ ਵਰਤੇ ਜਾਂਦੇ ਕੱਪੜੇ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਵਿਦਿਆਰਥਣਾਂ ਨੂੰ ਜਾਣੂ ਕਰਵਾਇਆ। ਉਨਾਂ ਨੇ ਵਿਦਿਆਰਥਣਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ।
ਤੇ ਅਮਨਦੀਪ ਗਰੁੱਪ ਆਫ ਹਾਸਪੀਟਲਜ਼ ਦੀ ਤਰਫੋਂ ਡਾ. ਅਨੂੰਪ੍ਰੀਤ ਕੌਰ ਨੇ ਕੁੜੀਆਂ ਨੂੰ ਮੁਫਤ ਸੈਨੇਟਰੀ ਪੈਡ ਵੀ ਵੰਡੇ।ਇਸ ਮੌਕੇ ਅਮਨਦੀਪ ਹਸਪਤਾਲ ਤੋਂ ਨੀਰਜ ਕੁਮਾਰ ਅਤੇ ਸਾਹਿਲ ਵੀ ਹਾਜ਼ਿਰ ਸਨ।

Check Also

ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ

ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …

Leave a Reply