Saturday, April 11, 2026

ਨਵੇ ਸ਼ਾਹੂਕਾਰਾ ਐਕਟ ਦੇ ਵਿਰੋਧ `ਚ ਆੜਤੀਆ ਨੇ ਦਿੱਤਾ ਧਰਨਾ

ਭੀਖੀ (ਮਾਨਸਾ), 27 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਪੰਜਾਬ ਸਰਕਾਰ ਵਲੋ ਵਿਧਾਨ ਸਭਾ ਦੇ ਚਾਲੂ ਸੈਸ਼ਨ ਦੋਰਾਨ ਪੇਸ਼ ਹੋਣ ਵਾਲੇ ਪੰਜਾਬ ਖੇਤੀਬਾੜੀ PPN2708201806ਉਪਜ ਦੀ ਸੋਧ ਨੂੰ ਲੈ ਕੇ ਆੜਤੀਆ ਵਰਗ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ।ਜਿਸ ਨੂੰ ਲੈ ਕੇ ਅੱਜ ਆੜਤੀਆਂ ਨੇ ਸਥਾਨਕ ਮਾਰਕੀਟ ਕਮੇਟੀ ਦੇ ਦਫਤਰ ਅੱਗੇ ਧਰਨਾ ਦੇ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਆੜਤੀਆ ਐਸ਼ੋਸੀਏਸਨ ਦੇ ਪ੍ਰਤੀਨਿੱਧਾ ਨੇ ਸਰਕਾਰ ਦੇ ਫੈਸ਼ਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਸ਼ੂਬੇ ਅੰਦਰ ਖੇਤੀਬਾੜੀ ਜ਼ਿਨਸਾਂ ਤੋਂ ਆੜਤ ਦੇ ਰੂਪ ਵਿੱਚ ਤਕਰੀਬਨ 1 ਹਜ਼ਾਰ ਕਰੋੜ ਇਕੱਤਰ ਹੁੰਦੇ ਹਨ, ਜੋ 23 ਹਜ਼ਾਰ 500 ਆੜਤੀਆਂ ਦੀ ਵੰਡ ਵਿੱਚ ਸਾਲਾਨਾ ਚਾਰ ਤੋਂ ਪੰਜ ਲੱਖ ਰੁਪੈ ਹੀ ਬਣਦੇ ਹਨ। ਇਹ ਰਕਮ ਸਰਕਾਰ ਦੇ ਦਰਜ਼ਾ ਤਿੰਨ ਕਰਮਚਾਰੀ ਦੀ ਸਾਲਾਨਾ ਆਮਦਨ ਦੇ ਲੱਗਭਗ ਬਰਾਬਰ ਹੀ ਹੈ ਅਜਿਹੇ ਵਿੱਚ ਆੜਤੀਆਂ ਦੀ ਆੜਤ `ਤੇ 20 ਪ੍ਰਤੀਸ਼ਤ ਟੈਕਸ ਲਾਉਣਾ ਗੈਰ ਵਾਜ਼ਿਬ ਹੀ ਨਹੀ ਬਲਕਿ ਬੇਇਨਸ਼ਾਫੀ ਵੀ ਹੈ। ਉਨ੍ਹਾਂ ਕਿਹਾ ਕਿ ਆੜਤੀਏ ਕਿਸਾਨਾਂ ਨੂੰ ਹਰ ਸਮੇ ਰੁਪਏ ਉਪਲੱਬਧਤਾ ਲਈ ਹਾਜ਼ਰ ਹੁੰਦੇ ਹਨ।ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਜੋ ਕਿਸਾਨ ਖੁਦਕੁਸ਼ੀਆਂ ਕਰਦੇ ਹਨ, ਉਸ ਦਾ ਠੀਕਰਾਂ ਵੀ ਆੜਤੀਆਂ ਦੇ ਸਿਰ ਭੰਨ ਦਿੱਤਾ ਜਾਦਾ ਹੈ। ਲੇਕਿਨ ਇਸ ਦੀ ਅਸਲੀਅਤ ਇਹ ਹੈ ਕਿ ਨੈਟ ਹਾਊਸ, ਕੇਲੇ ਲਾਉਣਾ, ਮੰਛੀ ਪਾਲਣਾ, ਪੋਲਟਰੀ, ਪਸ਼ੂ ਪਾਲਣ ਅਤੇ ਸੂਰ ਪਾਲਣ ਵਰਗੀਆਂ ਸਕੀਮਾਂ ਵਿੱਚ ਉਲਝਾਂ ਕੇ ਕਰਜ਼ਈ ਕੀਤਾ ਜਾਦਾ ਹੈ।ਆੜਤੀਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ `ਤੇ ਅਜਿਹੇ ਟੈਕਸ਼ ਲਗਾਏ ਜਾਣਗੇ ਤਾ ਉਹ ਸੰਘਰਸ਼ ਹੀ ਨਹੀ ਬਲਕਿ ਆਪਣੇ ਕਾਰੋਬਾਰ ਛੱਡਣ ਲਈ ਵੀ ਮਜ਼ਬੂਰ ਹੋਣਗੇ।
ਐਸ਼ੋਸੀਏਸਨ ਦੇ ਨੁੰਮਾਇੰਦੇ ਤੇਜਿੰਦਰ ਜਿੰਦਲ ਨੇ ਜਾਣਕਾਰੀ ਦਿੱਤੀ ਕਿ ਭਲਕੇ ਮੁਕਤਸਰ ਵਿੱਚ ਹੋਣ ਵਾਲੇ ਸੂਬਾ ਪੱਧਰੀ ਧਰਨੇ ਵਿੱਚ ਸਮੂਹ ਆੜਤੀਏ ਵੱਡੀ ਗਿਣਤੀ ਵਿੱਚ ਸ਼ਾਮਲ ਹੋਕੇ ਸਰਕਾਰ ਦੇ ਇਸ ਨਾਦਰਸ਼ਾਹੀ ਫੈਸਲੇ ਦਾ ਵਿਰੋਧ ਕਰਨਗੇ।ਧਰਨੇ ਵਿੱਚ ਸੈਕਟਰੀ ਮੱਖਣ ਲਾਲ, ਸ਼ੁਰੇਸ ਕੁਮਾਰ ਸਮਾਓ, ਲਾਲ ਸਿੰਘ, ਗੁਰਨਾਮ ਸਿੰਘ, ਭੀਮ ਸ਼ੈਨ, ਭੂਸ਼ਣ ਸਿੰਗਲਾਂ ਬੁਢਲਾਡੇ ਵਾਲੇ, ਹਰਨੈਬ ਸਿੰਘ,ਰਿਕੂ ਖੀਵਾ, ਰਾਜਪਾਲ ਬਾਂਸਲ, ਕਾਲਾ ਕੋਟੜਾ ਸਮੇਤ ਵੱਡੀ ਗਿਣਤੀ ਵਿੱਚ ਆੜਤੀਏ ਸ਼ਾਮਿਲ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply