ਭੀਖੀ (ਮਾਨਸਾ), 27 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਨੇੜਲੇ ਪਿੰਡ ਹਮੀਰਗੜ੍ਹ ਢੈਪਈ ਵਿਖੇ ਸਕੂਲ ਦੇ ਡੀ.ਪੀ ਮਾਸਟਰ ਬਲਵਿੰਦਰ ਸਿੰਘ ਵੱਲੋ ਸਕੂਲ
ਖੇਡਾਂ ਵਿੱਚ ਕੀਤੀ ਕਥਿਤ ਅਣਗਹਿਲੀ ਕਾਰਨ ਪਿੰਡ ਵਾਸੀਆਂ ਨੇ ਸਕੂਲ ਦੇ ਕਮਰਿਆ ਨੂੰ ਜਿੰਦਰਾਂ ਮਾਰਕੇ ਰੋਸ ਪ੍ਰਦਰਸ਼ਨ ਕੀਤਾ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀ.ਟੀ.ਏ ਕਮੇਟੀ ਦੇ ਮੈਬਰ ਬਲਵਿੰਦਰ ਸਿੰਘ ਬਬਲਾ ਨੇ ਦੱਸਿਆ ਕਿ ਸਕੂਲ ਖੇਡਾਂ ਦੇ ਅਤਲਾਂ ਕਲਾਂ ਜੋਨ ਦੇ ਜੋ ਟੂਰਨਾਮੈਟ 21 ਤੋਂ 24 ਤੱਕ ਕਰਵਾਏ ਗਏ। ਉਸ ਵਿੱਚ ਡੀ.ਪੀ ਮਾਸਟਰ ਦੀ ਅਣਗਹਿਲੀ ਕਾਰਨ ਖਿਲਾੜੀ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਦੱਸਿਆ ਕਿ 21 ਅਗਸਤ ਨੂੰ ਮੁੰਡਿਆ ਦੇ ਮੁਕਾਬਲੇ ਸਨ ਅਤੇ ਡੀ.ਪੀ ਮਾਸਟਰ ਬਲਵਿੰਦਰ ਸਿੰਘ ਉਥੇ ਲੈ ਗਿਆ ਕੁੜੀਆ ਨੂੰ।ਦੂਸਰੇ ਪਾਸੇ ਮਾਨਸਾ ਵਿਖੇ ਹੋਏ ਦੋੜ ਮੁਕਾਬਲਿਆਂ ਵਿੱਚ ਵੀ ਖਿਡਾਰੀਆਂ ਨੂੰ ਨਿਸ਼ਚਿਤ ਸਮੇ ਤੋਂ ਦੇਰੀ ਨਾਲ ਲੈ ਕੇ ਗਿਆ।ਉਨ੍ਹਾਂ ਦੋਸ਼ ਲਾਇਆ ਕਿ ਡੀ.ਪੀ ਮਾਸਟਰ ਨਸ਼ੇ ਦੀ ਹਾਲਤ ਵਿੱਚ ਹੁੰਦਾ ਹੈ।
ਦੂਜੇ ਪਾਸੇ ਮਾਸਟਰ ਬਲਵਿੰਦਰ ਸਿੰਘ ਨੇ ਆਪਣੇ `ਤੇ ਲੱਗਦੇ ਨਸ਼ੇ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਦੀ ਪਿੱਠ `ਤੇ ਸੱਟ ਲੱਗੀ ਹੋਈ ਹੈ, ਜਿਸ ਦੀ ਉਸ ਨੂੰ ਦਵਾਈ ਲੈਣੀ ਪੈਦੀ ਹੈ।ਅੱਜ ਦੇ ਵਿਰੋਧ ਪ੍ਰਦਰਸ਼ਨ ਵਿੱਚ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ ਸਕੂਲ ਚੇਅਰਮੈਨ ਰਣਜੀਤ ਸਿੰਘ, ਬਲਵਿੰਦਰ ਸਿੰਘ ਬਬਲਾ, ਜਗਸੀਰ ਸਿੰਘ, ਰਾਜ਼ਪਾਲ ਬਾਂਸਲ, ਤਰਸੇਮ ਸਿੰਘ, ਜੱਗੀ ਸਿੰਘ, ਅਮਰੀਕ ਖਾਂ, ਗੰਡਾ ਸਿੰਘ, ਹਰਦੀਪ ਸਿੰਘ ਆਦਿ ਸ਼ਾਮਿਲ ਸਨ।
ਉਧਰ ਸਕੂਲ ਇੰਚਾਰਜ਼ ਰੇਨੂ ਬਾਲਾ ਨੇ ਕਿਹਾ ਕਿ ਸੰਬੰਧਤ ਮਾਸਟਰ ਵੱਲੋ ਕੀਤੀ ਅਣਗਹਿਲੀ ਦੀ ਜਾਂਚ ਕੀਤੀ ਜਾ ਰਹੀ ਹੈ।ਪਿੰਡ ਵਾਸੀਆ ਨੇ ਮੰਗ ਕੀਤੀ ਕਿ ਡੀ.ਪੀ ਮਾਸਟਰ ਦੀ ਤੁਰੰਤ ਬਦਲੀ ਕੀਤੀ ਜਾਵੇ ਤਾਂ ਕਿ ਖਿਡਾਰੀ ਵਿਦਿਆਰਥੀਆਂ ਦਾ ਭਵਿੱਖ ਖਰਾਬ ਨਾ ਹੋਵੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media