ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਹੋਏ ਜਾਰੀ – ਜੈਜੀਤ ਜੌਹਲ
ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਸ਼ਹਿਰ ਵਿੱਚ ਵਿਕਾਸ ਕਾਰਜ ਨਾ ਹੋਣ ਤੇ ਜਿਥੇ ਬੀਤੇ ਦਿਨੀ ਸੋ੍ਰਮਣੀ ਅਕਾਲੀ ਦਲ ਦੀ ਸੁਮੱਚੀ ਲੀਡਰਸ਼ਿਪ ਵੱਲੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਮੇਅਰ ਨਗਰ ਨਿਗਮ ਬਲਵੰਤ ਰਾਏ ਰਾਏ ਦੀ ਅਗਵਾਈ ਹੇਠ ਨਗਰ ਨਿਗਮ ਦਫਤਰ ਅੱਗੇ ਕੈਪਟਨ ਸਰਕਾਰ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਿਲਾਫ ਰੋਸ ਧਰਨਾ ਦਿੱਤਾ ਗਿਆ।ਜਿਸ ਦੇ ਸੰਬੰਧਤ ਬਠਿੰਡਾ ਪ੍ਰੈਸ ਕਲੱਬ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਜੌਹਲ ਦੀ ਅਗਵਾਈ ਹੇਠ ਕਾਂਗਰਸ ਦੇ ਜਿਲਾ ਪ੍ਰਧਾਨ ਮੋਹਨ ਲਾਲ ਝੰੁਬਾ, ਅਸ਼ਕ ਕੁਮਾਰ, ਕਾਂਗਰਸੀ ਆਗੂ ਟਹਿਲ ਸਿੰਘ ਸੰਧੂ, ਕੇ.ਕੇ ਅਗਰਵਾਲ ਨੇ ਪੱਤਰਕਾਰ ਵਾਰਤਾ ਕੀਤੀ ਤੇ ਅਕਾਲੀ ਦਲ ਦੇ ਧਰਨੇ ਵਿੱਚ ਲਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆ ਦੱਸਿਆ ਕਿ ਸ਼ਹਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਹੋਏ ਹਨ ਅਤੇ ਜਲਦ ਹੀ ਕਾਰਪੋਰੇਸ਼ਨ ਅਤੇ ਪੁੱਡਾ ਵੱਲੋਂ ਵਿਕਾਸ ਕੰਮਾਂ ਲਈ ਟੈਂਡਰ ਜਾਰੀ ਕੀਤੇ ਜਾਣਗੇ।ਜੈਜੀਤ ਜੌਹਲ ਨੇ ਪਿੱਛਲੀ ਅਕਾਲੀ ਭਾਜਪਾ ਸਰਕਾਰ `ਤੇ ਵਰਦਿਆਂ ਕਿਹਾ ਕਿ 10 ਸਾਲਾਂ ਵਿੱਚ ਸਾਬਕਾ ਵਿਧਾਇਕ ਸਰੂਪ ਸਿੰਗਲਾ ਨੇ ਸ਼ਹਿਰ ਵਿੱਚ ਪੀਣ ਵਾਲਾ ਪਾਣੀ ਕਿਉੁਂ ਨਹੀ ਮੁਹੱਈਆ ਕਰਵਾਇਆ ਅਤੇ ਨਾ ਹੀ ਸਲੱਮ ਬਸਤੀਆਂ ਦੀਆਂ ਸੜਕਾਂ ਲਈ ਅਕਾਲੀ ਸਰਕਾਰ ਤੋ ਕੋਈ ਫੰਡ ਜਾਰੀ ਕਰਵਾਇਆ ਹੈ।
ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਵਿਧਾਇਕ ਬਿਕਰਮਜੀਤ ਮਜੀਠੀਆ ਨੂੰ ਭੇਜੇ ਮਾਣਹਾਨੀ ਨੋਟਿਸ ਦੇ ਪੁੱਛੇ ਸਵਾਲ ਤੇ ਜੌਹਲ ਨੇ ਕਿਹਾ ਕਿ ਇਸ ਸਬੰਧੀ ਉਕਤ ਬਾਦਲ ਪਰਿਵਾਰ ਨੇ ਕੋਈ ਜਵਾਬ ਨਹੀ ਦਿੱਤਾ ਜਿਸ ਤੋ ਬਾਅਦ ਜਲਦ ਹੀ ਉਹ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕਰ ਰਹੇ ਹਨ ਅਤੇ ਇਹਨਾਂ ਦੇ ਨਾਲ ਹੀ ਸਾਬਕਾ ਵਿਧਾਇਕ ਸਰੂਪ ਸਿੰਗਲਾ ਵੱਲੋਂ ਵੀ ‘ਜੋਜੋ ਟੈਕਸ’ ਕਹਿਣ `ਤੇ ਵੀ ਨੋਟਿਸ ਜਾਰੀ ਕਰ ਰਹੇ ਹਨ।ਇਸ ਮੋਕੇ ਉਹਨਾਂ ਨਾਲ ਕਾਂਗਰਸੀ ਆਗੂ ਪਵਨ ਮਾਨੀ ਸਣੇ ਸਹਿਰੀ ਕਾਗਰਸ ਦੇ ਅਹੁੱਦੇਦਾਰ ਮੋਜੂਦ ਸਨ।
Punjab Post Daily Online Newspaper & Print Media