ਬਠਿੰਡਾ, 28 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ)- ਕਾਂਗਰਸ ਪਾਰਟੀ ਦੀ ਜਿਲਾ ਬਠਿੰਡਾ ਇਕਾਈ `ਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਪਤਨੀ ਵੀਨੂੰ ਬਾਦਲ ਅਤੇ ਰਿਸ਼ਤੇਦਾਰ ਜੈਜੀਤ ਜੌਹਲ ਦੀ ਦਖਲਅੰਦਾਜੀ ਕਾਰਨ ਪਾਰਟੀ ਅੰਦਰ ਕੋਈ ਵੀ ਸੁਣਵਾਈ ਨਾ ਹੋਣ ਤੋ ਦੁੱਖੀ ਜਿਥੇ ਪਹਿਲਾ ਸਾਬਕਾ ਕੌਸਲਰ ਬਬਲੀ ਢਿਲੋਂ ਵੱਲੋਂ ਕਾਂਗਰਸ ਪਾਰਟੀ ਨੂੰ ਆਪਣਾ ਅਸਤੀਫਾ ਭੇਜਿਆ ਗਿਆ ਹੈ, ਉਥੇ ਹੀ ਅੱਜ ਵਾਰਡ ਨੰ 6 ਦੀ ਕਾਂਗਰਸੀ ਕੌਸਲਰ ਸ਼ੈਰੀ ਗੋਇਲ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ।ਪਾਰਟੀ ਨੂੰ ਭੇਜੇ ਆਪਣੇ ਅਸਤੀਫੇ ਵਿੱਚ ਸ਼ੈਰੀ ਗੋਇਲ ਨੇ ਕਿਹਾ ਕਿ ਜਿਲਾ ਕਾਂਗਰਸ ਕਮੇਟੀ ਅਤੇ ਪਾਰਟੀ ਵਿੱਚ ਟਕਸਾਲੀ ਵਰਕਰਾਂ ਦੀ ਅਣਦੇਖੀ ਕਾਰਨ ਆਪਣੇ ਅਹੁੱਦੇ ਵਾਇਸ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਬਠਿੰਡਾ ਤੇ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋ ਅਸਤੀਫਾ ਦੇਣ ਦਾ ਐਲਾਨ ਕੀਤਾ। ਦੂਜੇ ਪਾਸੇ ਵਿੱਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਜੌਹਲ ਨੇ ਸ਼ੈਰੀ ਗੋਇਲ ਦੇ ਅਸਤੀਫੇ `ਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਸ਼ੈਰੀ ਗੋਇਲ ਨੇ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਵਾਰਡ ਵਿੱਚ ਕਾਂਗਰਸ ਪਾਰਟੀ ਦੀ ਕੋਈ ਵੀ ਵਾਰਡ ਮੀਟਿੰਗ ਨਹੀ ਕਰਵਾਈ ਅਤੇ ਨਾ ਹੀ ਪਾਰਟੀ ਲਈ ਪ੍ਰਚਾਰ ਕੀਤਾ।ਪਰ ਪਾਰਟੀ ਨੇ ਉਸ ਦੇ ਕਹਿਣ `ਤੇ ਹਰ ਕੰਮ ਕੀਤਾ ਹੈ। ਜਿਲ੍ਹਾ ਕਾਂਗਰਸ ਪ੍ਰਧਾਨ ਮੋਹਨ ਲਾਲ ਝੁੰਬਾ ਨੇ ਕਿਹਾ ਕਿ ਕੌਸਲਰ ਸ਼ੈਰੀ ਗੋਇਲ ਨੇ ਆਪਣਾ ਅਸਤੀਫਾ ਪਾਰਟੀ ਨੂੰ ਨਹੀ ਮੀਡੀਆ ਨੂੰ ਭੇਜਿਆ ਹੈ ਅਤੇ ਜੇਕਰ ਅਸਤੀਫਾ ਦੇਣਾ ਹੀ ਹੈ ਤਾਂ ਉਹ ਕੌਸਲਰ ਦੇ ਅਹੁੱਦੇ ਤੋਂ ਦੇਣ ਕਿਉਂਕਿ ਉਹ ਕੌਸਲਰ ਪਾਰਟੀ ਦੇ ਚੋਣ ਨਿਸ਼ਾਨ ਪੰਜੇ ਸਹਾਰੇ ਹੀ ਕੌਸਲਰ ਬਣੇ ਸਨ? ਕਾਂਗਰਸ ਵਿੱਚ ਬਠਿੰਡਾ ਸ਼ਹਿਰੀ ਅੰਦਰ ਚੱਲ ਰਹੇ ਇਸ ਘਸਮਾਨ ਕਾਰਨ ਕਈ ਕਾਂਗਰਸੀ ਆਗੂਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ, ਉਥੇ ਹੀ ਇਹਨਾਂ ਅਸਤੀਫਿਆਂ `ਤੇ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …