ਸਮਰਾਲਾ, 29 ਅਗਸਤ (ਪੰਜਾਬ ਪੋਟ- ਕੰਗ) – ਅਧਿਆਪਕ ਦਲ ਪੰਜਾਬ ਜ਼ਿਲ੍ਹਾ ਲੁਧਿਆਣਾ ਇਕਾਈ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਲੁਧਿਆਣਾ ਨੂੰ
ਜ਼ਿਲ੍ਹਾ ਪ੍ਰਧਾਨ ਲਖਵਿੰਦਰਪਾਲ ਸਿੰਘ ਖ਼ਾਲਸਾ ਸਮਰਾਲਾ ਦੀ ਅਗਵਾਈ ਹੇਠ ਅਧਿਆਪਕਾਂ ਦੀਆਂ ਮੰਗਾਂ ਤੇ ਮਸਲਿਆਂ ਸਬੰਧੀ ਮਿਲਿਆ। ਮੀਟਿੰਗ ਦੀ ਜਾਣਕਾਰੀ ਦਿੰਦਆਂ ਗੁਰਨਾਮ ਸਿੰਘ ਭੈਣੀ ਸਾਹਿਬ ਪ੍ਰੈਸ ਸਕੱਤਰ ਨੇ ਦੱਸਿਆ ਕਿ ਵਿਭਾਗ ਵਲੋਂ ਜਾਰੀ ਰੈਸ਼ਨੇਲਾਈਜੇਸ਼ਨ ਨੀਤੀ 2018 ਤਹਿਤ ਮਿਡਲ ਸਕੂਲ ਵਿੱਚ ਹਰ ਵਿਸ਼ੇ ਦੀ ਅਹਿਮੀਅਤ ਤੇ ਆਰ.ਟੀ.ਈ ਐਕਟ ਅਧੀਨ ਅਸਾਮੀਆਂ ਕਾਇਮ ਰੱਖਣ ਦੀ ਜੋਰਦਾਰ ਮੰਗ ਕੀਤੀ ਗਈ।ਇਸ ਤੋਂ ਬਿਨ੍ਹਾਂ ਸਕੂਲਾਂ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਸਰਕਾਰ ਜਾਂ ਵਿਭਾਗੀ ਪੱਧਰ `ਤੇ ਕਰਨ, ਸਰਕਾਰੀ ਹਾਈ ਸਕੂਲਾਂ ਵਿੱਚ ਪ੍ਰਤੀ ਸਕੂਲ ਵਿੱਚ ਕਲਰਕ ਦੀ ਅਸਾਮੀ ਕਾਇਮ ਰੱਖਣ, ਐਸ.ਏ.ਐਸ ਰਮਸਾ ਅਧੀਨ ਆਉਂਦੀਆਂ ਗਰਾਂਟਾਂ ਤੁਰੰਤ ਜਾਰੀ ਕਰਨ, ਸਕੂਲ ਵਿੱਚ ਦਰਜਾ ਚਾਰ ਦੀਆਂ ਖ਼ਾਲੀ ਪਈਆਂ ਅਸਾਮੀਆਂ ਭਰਨ ਹਿੱਤ ਕਾਰਵਾਈ ਸਬੰਧੀ ਉਚ ਅਧਿਕਾਰੀਆਂ ਨੂੰ ਲਿਖਣ ਅਤੇ ਸਕੂਲਾਂ ਦੇ ਹਰ ਪ੍ਰਕਾਰ ਦੇ ਨਿਰੀਖਣ ਸਬੰਧੀ ਜਿੱਥੇ ਸਕੂਲ ਦੀਆਂ ਕਮੀਆਂ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ, ਉਥੇ ਸਕੂਲ ਦੀਆਂ ਲੋੜਾਂ ਅਤੇ ਸਮੱਸਿਆਵਾਂ ਨੂੰ ਵੀ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਅਤੇ ਪੂਰਾ ਕਰਵਾਉਣਾ ਆਦਿ ਦੀਆਂ ਮੰਗਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਬੜੇ ਧਿਆਨ ਨਾਲ ਸੁਣਦਿਆ ਯੋਗ ਕਾਰਵਾਈ ਕਰਨ ਲਈ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਦਾ ਭਰੋਸਾ ਦਿੱਤਾ ਗਿਆ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਅਮਰਜੀਤ ਘੁਡਾਣੀ ਸਕੱਤਰ ਜਨਰਲ ਪੰਜਾਬ, ਬਲਵਿੰਦਰ ਸਿੰਘ ਗਿੱਲ ਜਨਰਲ ਸਕੱਤਰ, ਰਵਿੰਦਰ ਸਿੰਘ ਦੁੱਗਰੀ ਸਟੇਟ ਕਮੇਟੀ ਮੈਂਬਰ, ਜਗਦੇਵ ਸਿੰਘ ਭੌਰਲਾ, ਰਾਮ ਦਾਸ ਨਸਰਾਲੀ, ਹਰਪ੍ਰੀਤ ਸਿੰਘ ਲਸੋਈ, ਕਮਲਜੀਤ ਸਿੰਘ ਲਾਪਰਾਂ, ਬਲਜੀਤ ਸਿੰਘ ਈਸੜੂ, ਇਕਬਾਲ ਸਿੰਘ ਘੁਡਾਣੀ ਅਤੇ ਹੋਰ ਸਰਗਰਮ ਵਰਕਰ ਤੇ ਅਹੁਦੇਦਾਰ ਸ਼ਾਮਿਲ ਹੋਏ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media