ਸਮਰਾਲਾ, 29 ਅਗਸਤ (ਪੰਜਾਬ ਪੋਟ- ਕੰਗ) – ਪੰਜਾਬ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਅਤੇ ਤਹਿ: ਪ੍ਰਧਾਨ ਧਰਮਿੰਦਰ ਸਿੰਘ ਖੱਟਰਾਂ ਦੀ ਅਗਵਾਈ ਹੇਠ ਯੂਨੀਅਨ
ਦਾ ਵਫਦ ਤਹਿ: ਸਮਰਾਲਾ ਦੇ ਨਵੇਂ ਨਿਯੁੱਕਤ ਤਹਿਸੀਲਦਾਰ ਨਵਦੀਪ ਸਿੰਘ ਭੋਗਲ ਨੂੰ ਮਿਲਿਆ ਅਤੇ ਤਹਿਸੀਲਦਾਰ ਨੂੰ `ਜੀ ਆਇਆ` ਆਖਿਆ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ। ਤਹਿਸੀਲਦਾਰ ਸਮਰਾਲਾ ਨੇ ਯੂਨੀਅਨ ਨੂੰ ਭਰੋਸਾ ਦਿਵਾਇਆ ਕਿ ਨੰਬਰਦਾਰਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆਮ ਲੋਕਾਂ ਦੇ ਕੰਮ ਪੂਰੀ ਇਮਾਨਦਾਰੀ ਨਾਲ ਕੀਤੇ ਜਾਣਗੇ ਨੰਬਰਦਾਰਾਂ ਦੇ ਮਿਲੇ ਵਫਦ ਵਿੱਚ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਹਰਮਿੰਦਰ ਸਿੰਘ ਪੁਰਬਾ, ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਟੱਪਰੀਆਂ, ਖਜ਼ਾਨਚੀ ਗੁਰਦੀਪ ਸਿੰਘ ਰਾਜੇਵਾਲ, ਮਨਜੀਤ ਸਿੰਘ ਰਾਜੇਵਾਲ, ਸਕੱਤਰ ਰਣਜੀਤ ਸਿੰਘ ਮਾਣਕੀ, ਸਕੱਤਰ ਮੋਹਣ ਸਿੰਘ ਚਹਿਲਾਂ, ਅਜਮੇਰ ਸਿੰਘ ਪੁਰਬਾ ਅਤੇ ਸਕੱਤਰ ਦਿਲਬਾਗ ਸਿੰਘ ਢੀਂਡਸਾ ਆਦਿ ਆਗੂ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media