ਸਮਰਾਲਾ, 29 ਅਗਸਤ (ਪੰਜਾਬ ਪੋਟ- ਕੰਗ) – ਬਾਦਲ ਸਰਕਾਰ ਦੇ ਸਮੇਂ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਅਣਪਛਾਤੀ ਪੁਲਿਸ ਵੱਲੋਂ ਸ਼ਹੀਦ
ਕੀਤੇ ਗਏ ਸਿੰਘਾਂ ਦੀ ਸ਼ਹੀਦੀ ਨੂੰ ਲੋਕ ਕਦੇ ਵੀ ਨਹੀਂ ਭੁੱਲਣਗੇ। ਲੰਬੇ ਸਮੇਂ ਤੋਂ ਪ੍ਰਕਾਸ਼ ਸਿੰਘ ਬਾਦਲ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਦਾ ਆ ਰਿਹਾ ਹੈ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਰਿੰਦਰ ਸਿੰਘ ਸੇਖੋਂ ਮੀਤ ਪ੍ਰਧਾਨ ਪੰਜਾਬ (ਯੂਥ) ਸ਼ੋ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਨੇ ਪ੍ਰੈਸ ਨੂੰ ਜਾਣਕਾਰੀ ਦੇਣ ਮੌਕੇ ਕੀਤਾ।ਉਨ੍ਹਾਂ ਅੱਗੇ ਕਿਹਾ ਕਿ 1978 ਵਿੱਚ ਨਕਲੀ ਨਿਰੰਕਾਰੀਆਂ ਤੋਂ 13 ਸਿੰਘ ਸ਼ਹੀਦ ਕਰਵਾਏ। ਫੇਰ 1984 ਵਿੱਚ ਸ੍ਰੀ ਆਕਾਲ ਤਖ਼ਤ ਸਾਹਿਬ ਤੇ ਹਮਲਾ ਕਰਵਾ ਕੇ ਸੰਤ ਜਰਨੈਲ ਸਿੰਘ ਖ਼ਾਲਸਾ ਅਤੇ ਅਨੇਕਾਂ ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕਰਵਾਇਆ।ਉਸ ਤੋਂ ਬਾਅਦ ਕੇ.ਪੀ ਐੱਸ. ਗਿੱਲ ਨਾਲ ਰਾਤ ਦੇ ਹਨੇਰਿਆਂ ਵਿੱਚ ਮੀਟਿੰਗਾਂ ਕਰਕੇ ਸਿੱਖ ਨੌਜਵਾਨਾਂ ਦੇ ਖੂਨ ਨਾਲ ਹੱਥ ਰੰਗੇ, ਪਿਛਲੇ 10 ਸਾਲ ਲਗਾਤਾਰ ਅਕਾਲੀ ਸਰਕਾਰ ਦੇ ਅਖੌਤੀ ਆਗੂਆਂ ਨੇ ਪੰਜਾਬ ਵਿੱਚ ਚਿੱਟਾ ਵੇਚ ਕੇ ਨੌਜਵਾਨੀ ਦਾ ਘਾਣ ਕੀਤਾ।ਬਲਾਤਕਾਰੀ ਸੌਦੇ ਸਾਧ ਨੂੰ ਆਪਣੀਆਂ ਵੋਟਾਂ ਲੈਣ ਖਾਤਿਰ ਮੁਆਫ਼ੀ ਦੇ ਦਿੱਤੀ ਤੇ 96 ਕਰੋੜ ਰੁਪਿਆ ਉਸ ਤੇ ਖਰਚ ਕੀਤਾ। ਪੰਜਾਬ ਦੇ ਸਿੱਖ ਹੁਣ ਜਾਗ ਚੁੱਕੇ ਹਨ, ਹਰ ਇੱਕ ਸਿੱਖ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਦਰਦ ਹੈ।ਇਸੇ ਕੌਮ ਦੇ ਦਰਦ ਕਰਕੇ ਬਾਦਲ ਦਲੀਆਂ ਦੀ ਵਿਦੇਸ਼ਾਂ ਵਿੱਚ ਛਿੱਤਰ-ਪਰੇਡ ਹੋ ਰਹੀ ਹੈ।ਉਨ ਾਂਕਿਹਾ ਕਿ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਝੂਠ ਦੱਸਣ ਵਾਲੇ ਐਸ.ਜੀ.ਪੀ.ਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਵਾਲ ਨੂੰ ਸਵਾਲ ਪੁੱਛਣਾ ਬਣਦਾ ਹੈ ਕਿ ਉਹ ਖੁੱਦ ਆਪ ਤਾਂ ਸੌਦੇ ਸਾਧ ਦਾ ਚੇਲਾ ਹੈ।ਬਾਦਲ ਦਲ ਦੇ ਇਸ਼ਾਰਿਆਂ `ਤੇ ਐਸ.ਜੀ.ਪੀ.ਸੀ ਅਤੇ ਸ੍ਰੀ ਆਕਾਲ ਤਖ਼ਤ ਸਾਹਿਬ ਦੀ ਵਰਤੋਂ ਸਿੱਖਾ ਦਾ ਘਾਣ ਕਰਨ ਲਈ ਕੀਤੀ ਜਾ ਰਹੀ ਹੈ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media