ਸਮਰਾਲਾ, 29 ਅਗਸਤ (ਪੰਜਾਬ ਪੋਟ- ਕੰਗ) – ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਪੰਜਾਬ ਸਰਕਾਰ ਦੇ ‘ਪੜ੍ਹੋ ਪੰਜਾਬ- ਪੜ੍ਹਾਓ ਪੰਜਾਬ’ ਤਹਿਤ ਹਾਕੀ ਦੇ ਜਾਦੂਗਰ (ਓਲੰਪੀਅਨ ਹਾਕੀ ਖਿਡਾਰੀ) ਪਦਮਸ਼੍ਰੀ ਮੇਜਰ ਧਿਆਨ ਚੰਦ ਨੂੰ ਸਮਰਪਿਤ ਕੌਮੀ ਖੇਡ ਦਿਵਸ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਪ੍ਰਿੰਸੀਪਲ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਦਿਵਸ ਦੀ ਸ਼ੁਰੂਆਤ ਸਵੇਰੇ 8 ਵਜੇ ਮੈਰਾਥਨ ਦੌੜ ਨੂੰ ਹਰੀ ਝੰਡੀ ਦਿਖਾ ਕੇ ਕੀਤੀ ਗਈ।ਇਸ ਦੌੜ ਵਿੱਚ ਸਕੂਲ ਦੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਵਿਭਾਗ ਦੇ ਲਗਭਗ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੇ ਭਾਗ ਲਿਆ। ਇਸ ਉਪਰੰਤ ਉਡਾਣ ਪ੍ਰੋਜੈਕਟ ਤਹਿਤ ਵਿਦਿਆਰਥੀਆਂ ਦਾ ਟੈਸਟ ਵੀ ਲਿਆ ਗਿਆ।
ਸਕੂਲ ਦੇ ਸਟਾਫ਼ ਵੱਲੋਂ ਵੱਖ-ਵੱਖ ਗਰੁੱਪਾਂ ਵਿੱਚ ਵਿਰਸਤੀ ਖੇਡਾਂ ਕਰਵਾਈਆਂ ਗਈਆਂ ਜਿਵੇਂ ਰੁਮਾਲ ਚੁੱਕਣਾ, ਛੂਹਣ ਛੁਆਹੀ, ਕੋਟਲਾ ਛਪਾਕੀ, ਖੂੰਜਾ ਮਲੱਕਨਾ, ਲੰਗੜੀ ਟੰਗ, ਅੰਨਾ ਝੋਟਾ, ਰੱਸਾ ਕਸੀ ਤੋਂ ਇਲਾਵਾ ਈਂਧਣ ਬਚਾਓ ਤੇ ਕੁਇੱਜ, ਲੇਖ ਅਤੇ ਪੇਟਿੰਗ ਮੁਕਾਬਲੇ ਵੀ ਕਰਵਾਏ ਗਏ।ਸਕੂਲ ਦੇ ਸਮੁੱਚੇ ਸਟਾਫ਼ ਵੱਲੋਂ ਆਪੋ ਆਪਣੀਆਂ ਡਿਊਟੀਆਂ ਨੂੰ ਬਾਖੂਬੀ ਨਿਭਾਇਆ ਗਿਆ ਅਤੇ ਸਾਰਿਆਂ ਨੇ ਵੀ ਮੈਰਾਥਨ ਦੌੜ ਅਤੇ ਵਿਰਾਸਤੀ ਖੇਡਾਂ ਦਾ ਬਹੁਤ ਹੀ ਅਨੰਦ ਮਾਣਿਆ ਗਿਆ। ਖੇਡ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਅਤੇ ਸਕੂਲ ਸਟਾਫ਼ ਵੱਲੋਂ ਇਨਾਮ ਵੰਡਣ ਤੋਂ ਇਲਾਵਾ ਮੇਜਰ ਧਿਆਨ ਚੰਦ ਦੇ ਜੀਵਨ ਬਾਰੇ ਵਿਸਥਾਰ ਪੂਰਵਕ ਚਾਨਣਾ ਵੀ ਪਾਇਆ ਗਿਆ।
ਇਸ ਮੌਕੇ ਲੈਕ: ਬਲਰਾਜ ਸਿੰਘ, ਜਤਿੰਦਰ ਕੁਮਾਰ, ਹਰੀ ਚੰਦ ਵਰਮਾ, ਰਾਜੀਵ ਰਤਨ, ਗੁਰਮੀਤ ਸਿੰਘ, ਜਗਜੀਤ ਸਿੰਘ, ਵਰਿੰਦਰ ਕੁਮਾਰ ਸੰਦੀਪ ਕੌਰ, ਇੰਦਰਪ੍ਰੀਤ ਕੌਰ, ਜਯੋਤੀ ਵਰਮਾ, ਬਲਜਿੰਦਰ ਕੌਰ, ਸੀਮਾ ਸ਼ਰਮਾ, ਸੁਖਵੰਤ ਕੌਰ, ਰਸ਼ਮੀ ਚੋਪੜਾ, ਮਨਜੀਤ ਕੌਰ ਤੋਂ ਇਲਾਵਾ ਅਜੇ ਸਿੰਘ, ਵਿਨੋਦ ਰਾਵਲ, ਗੁਰਦਰਸ਼ਨ ਕੌਰ, ਨਰਿੰਦਰ ਕੌਰ, ਕਿਰਨ ਬਾਲਾ, ਨੀਲਮ ਕੌਰ, ਪਰਮਜੀਤ ਕੌਰ, ਸਨਦੀਪ ਕੌਰ, ਪ੍ਰਵੀਨ ਭਨੋਟ, ਵਰਿੰਦਰ ਸਿੰਘ ਢਿੱਲੋਂ, ਸਿਕੰਦਰ ਸਿੰਘ, ਇਕਬਾਲ ਸਿੰਘ ਤੇ ਬਲਰਾਜ ਸਿੰਘ ਕੰਪਿਉਟਰ ਫ਼ੈਕਲਟੀ, ਬੀਰ ਬਹਾਦਰ ਸਿੰਘ, ਪਵਨਪ੍ਰੀਤ ਸਿੰਘ, ਸੁਖਦੇਵ ਸਿੰਘ, ਰਾਜਿੰਦਰ ਸਿੰਘ ਅਤੇ ਪਵਨ ਕੁਮਾਰ ਆਦਿ ਹਾਜ਼ਰ ਸਨ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …