Tuesday, March 3, 2026

ਸਕੋਪ ਟੈਲੀਕਾਮ ਨੇ ਗਿਆਨੀ ਜ਼ੈਲ ਸਿੰਘ ਕਾਲਜ ਦੇ 15 ਵਿਦਿਆਰਥੀ ਦੀ ਨੌਕਰੀ ਲਈ ਚੁਣੇ

ਬਠਿੰਡਾ, 30 ਅਗਸਤ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪ੍ਰਸਿੱਧ ਸਕੋਪ ਟੈਲੀਕਾਮ ਪ੍ਰਾਈਵੇਟ ਲਿਮ. ਵਲੋਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਤਕਨੀਕੀ PPN3008201804ਯੂਨੀਵਰਸਿਟੀ ਦੇ ਗਿਆਨੀ ਜ਼ੈਲ ਸਿੰਘ ਕੈਂਪਸ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਬਠਿੰਡਾ ਵਿਖੇ ਵਿਸ਼ੇਸ਼ ਪਲੇਸਮੇਂਟ ਡਰਾਇਵ ਦੇ ਤਹਿਤ ਬੀ.ਟੈਕ (ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜਨੀਅਰਿੰਗ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ) ਦੇ 15 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ ਗਿਆ, ਜੋ ਕਿ ਇਕ ਗਤੀਸ਼ੀਲ ਅਤੇ ਲਗਾਤਾਰ ਵੱਧ ਰਿਹਾ ਗਰੁੱਪ ਹੈ।ਕੰਪਨੀ ਨੇ ਚੁਣੇ ਹੋਏ ਵਿਦਿਆਰਥੀਆਂ ਨੂੰ ਆਕਰਸ਼ਕ ਪੈਕੇਜ ਵੀ ਪੇਸ਼ ਕੀਤੇ।
ਯੂਨੀਵਰਸਿਟੀ ਦੁਆਰਾ ਬੀ.ਟੈਕ (ਈ.ਸੀ.ਈ ਅਤੇ ਈ.ਈ) ਦੇ ਵਿਦਿਆਰਥੀਆਂ ਲਈ ਸਕੋਪ ਟੈਲੀਕਾਮ ਪਚੰਡੀਗੜ੍ਹ ਦੁਆਰਾ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।ਕੈਂਪਸ ਵਿੱਚ ਪਲੇਸਮੈਂਟ ਡਰਾਈਵ ਵਿੱਚ 6 ਕਾਲਜਾਂ ਨੂੰ ਸੱਦਾ ਦਿੱਤਾ ਗਿਆ, ਜਿਵੇਂ ਕਿ ਜੀ.ਜੈਡ.ਐਸ.ਸੀ.ਸੀ.ਈ.ਟੀ ਬਠਿੰਡਾ, ਬਾਬਾ ਫਰੀਦ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਬਠਿੰਡਾ, ਐਮ.ਆਈ.ਐਮ.ਆਈ.ਟੀ ਮਲੌਟ, ਲਾਲਾ ਲਾਜਪਤ ਰਾਏ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਮੋਗਾ, ਗੁਰੂ ਰਾਮਦਾਸ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੌਜੀ ਲਹਿਰਾਗਾਗਾ, ਗੁਰੂ ਤੇਗ ਬਹਾਦੁਰ ਖਾਲਸਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਛਾਪਿਆਂਵਾਲੀ ਅਤੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜ਼ਪੁਰ।
ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ ਲਿਖਤੀ ਕੁਸ਼ਲਤਾ ਟੈਸਟ, ਤਕਨੀਕੀ ਟੈਸਟ, ਗਰੁੱਪ ਚਰਚਾ ਨਿੱਜੀ ਇੰਟਰਵਿਊ ਅਤੇ ਐਚ.ਆਰ ਇੰਟਰਵਿਊ ਦੇ ਨਾਲ ਕੀਤੀ ਗਈ, ਜਿਸ ਵਿੱਚ 15 ਵਿਦਿਆਰਥਿਆਂ ਦੀ ਚੋਣ ਕੀਤੀ ਗਈ।ਚੁਣੇ ਗਏ ਵਿਦਿਆਰਥੀਆਂ ਵਿਚ ਜਤਿੰਦਰ, ਜਤਿਨ, ਗਗਨਦੀਪ ਸਿੰਘ, ਲਕਸ਼ਦੀਪ ਬਾਂਸਲ, ਕਨਿਕਾ, ਚਾਂਦਨੀ, ਲਖਿਚਨ੍ਹ ਰਾਏ, ਚਿੱਤਰਗੁਪਤ ਕੁਮਾਰ, ਉਤਪਾਲ ਕਾਂਤ, ਆਦਰਸ਼ਦੀਪ ਭੰਡਾਰੀ, ਕਸ਼ਿਸ਼ ਪ੍ਰਾਸ਼ਰ, ਪ੍ਰਦੀਪ ਕੁਮਾਰ, ਪ੍ਰਿੰਸ ਕੁਮਾਰ, ਰਾਹੁਲ ਕੁਮਾਰ, ਸ਼ਰਨਵੀਰ ਸਿੰਘ ਸ਼ਾਮਲ ਹਨ।ਇਹ ਸਾਰੇ ਵਿਦਿਆਰਥੀ ਜੀ.ਜੈਡ.ਐਸ.ਸੀ.ਸੀ.ਈ.ਟੀ ਬਠਿੰਡਾ ਦੇ ਹਨ।।
ਕੰਪਨੀ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਐਮ.ਆਰ.ਐਸ.ਪੀ.ਟੀ.ਯੂ ਬਠਿੰਡਾ ਦੇ ਟਰੇਨਿੰਗ ਅਤੇ ਪਲੇਸਮੈਂਟ ਅਫ਼ਸਰ ਡਾ. ਰਾਜੇਸ਼ ਗੁਪਤਾ ਨੇ ਕਿਹਾ ਕਿ ਵਿਭਾਗ ਦੁਆਰਾ ਯਤਨ ਕੀਤੇ ਜਾ ਰਹੇ ਹਨ ਕਿ ਇੰਜੀਨੀਅਰ ਨੌਜਵਾਨ ਨਾ ਸਿਰਫ ਨੌਕਰੀ ਲੱਭਣ ਵਾਲੇ ਹੋਣਗੇ, ਸਗੋਂ ਨੌਕਰੀਆਂ ਦੀ ਸਿਰਜਣਾ ਕਰਨ ਵਾਲੇ ਸਰਕਾਰ ਦੇ ਵੱਖ-ਵੱਖ ਸਕੀਮਾਂ ਦੇ ਤਹਿਤ ਆਪਣਾ ਕਾਰੋਬਾਰ ਸ਼ੁਰੂ ਕਰ ਸਕਣਗੇ।ਇਸ ਮੌਕੇ ਡਾਇਰੈਕਟਰ ਏ.ਕੇ ਗੋਇਲ, ਇਲੈਕਟਰੀਕਲ ਵਿਭਾਗ ਦੇ ਮੁਖੀ ਡਾ. ਸਰਬਜੀਤ ਕੌਰ ਬਾਠ, ਇਲੈਕਟ੍ਰਾਨਿਕ ਵਿਭਾਗ ਦੀ ਅਧਿਕਾਰੀ ਸਵਿਤਾ ਰਾਣੀ ਅਤੇ ਡਾ. ਵੇਦ ਪ੍ਰਕਾਸ਼ ਵੀ ਸ਼ਾਮਿਲ ਸਨ।।
ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. (ਡਾ.) ਮੋਹਨ ਪਾਲ ਸਿੰਘ ਈਸ਼ਰ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੰਦੇ ਹੋਏ ਬਿਹਤਰ ਰੁਜ਼ਗਾਰ ਲਈ ਆਪਣੀ ਵਚਨਬੱਧਤਾ ਨੂੰ ਦੋਹਰਾਇਆ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply