Saturday, June 14, 2025
Breaking News

ਸ਼੍ਰੀਮਤੀ ਪਰਮੇਸ਼ਵਰੀ ਦੇਵੀ ਜੁਨੇਜਾ ਬਣੀ ਸੁਸਾਇਟੀ ਦੀ 237ਵੀਂ ਨੇਤਰਦਾਨੀ

PPN21081409
ਸਵ. ਪਰਮੇਸ਼ਵਰੀ ਦੇਵੀ ਜੁਨੇਜਾ

ਫਾਜਿਲਕਾ, 21 ਅਗਸਤ (ਵਿਨੀਤ ਅਰੋੜਾ) -ਸਵ. ਪਰਮੇਸ਼ਵਰੀ ਦੇਵੀ  ਜੁਨੇਜਾ  ਦੇ ਪਰਵਾਰ ਨੇ ਉਨ੍ਹਾਂ ਦੇ ਮਰਣ ਤੋਂ ਬਾਅਦ ਫਾਜਿਲਕਾ ਸੋਸ਼ਲ ਵੇਲਫੇਇਰ ਸੋਸਾਇਟੀ  ਦੇ ਮਾਧਿਅਮ ਨਾਲ ਅੱਖਾਂ ਦਾਨ ਕੀਤੀਆਂ ਹਨ। ਜਿਸ ਕਾਰਨ ਉਨਾਂ ਦਾ ਨਾਮ ਨੇਤਰਦਾਨੀਆਂ ਦੀ ਸੂਚੀ ਵਿੱਚ 237ਵੇਂ ਸਥਾਨ ਉੱਤੇ ਨਾਮ ਅੰਕਿਤ ਹੋ ਗਿਆ ਹੈ ।ਸੋਸਾਇਟੀ ਦੇ ਪ੍ਰਧਾਨ ਰਾਜ ਕਿਸ਼ੋਰ ਕਾਲੜਾ ਅਤੇ ਪ੍ਰੋਜੇਕਟ ਪ੍ਰਭਾਰੀ ਸੁਰੈਨ ਲਾਲ ਕਟਾਰਿਆ  ਨੇ ਦੱਸਿਆ ਕਿ ਸ਼੍ਰੀਮਤੀ ਪਰਮੇਸ਼ਵਰੀ ਦੇਵੀ ਜੁਨੇਜਾ ਵਾਸੀ ਸਿਵਲ ਲਾਈਨ ਏਰੀਆ ਬੰਦ ਗਲੀ ਫਾਜਿਲਕਾ ਦਾ ਬੁੱਧਵਾਰ ਦੇਰ ਸ਼ਾਮ ਅਚਾਨਕ ਨਿਧਨ ਹੋ ਗਿਆ।ਸੰਜੀਵ ਜੁਨੇਜਾ ਦੀ ਪ੍ਰੇਰਨਾ ਨਾਲ ਸ਼੍ਰੀਮਤੀ ਜੁਨੇਜਾ ਦੇ ਸਪੁਤਰਾਂ ਬ੍ਰਿਜ ਲਾਲ ਜੁਨੇਜਾ, ਕੇਵਲ ਕ੍ਰਿਸ਼ਣ ਜੁਨੇਜਾ ਅਤੇ ਪ੍ਰਵੀਣ ਕੁਮਾਰ ਜੁਨੇਜਾ ਨੇ ਸੋਸਾਇਟੀ  ਦੇ ਕੋ-ਪ੍ਰੋਜੇਕਟ ਪ੍ਰਭਾਰੀ ਰਵਿ ਜੁਨੇਜਾ, ਸੀਨੀਅਰ ਉਪ-ਪ੍ਰਧਾਨ ਅਮ੍ਰਿਤ ਲਾਲ ਕਰੀਰ ਅਤੇ ਸਕੱਤਰ ਸੰਦੀਪ ਅਨੇਜਾ ਨਾਲ ਸੰਪੰਰਕ ਕਰ ਆਪਣੀ ਮਾਤਾ ਦੀ ਇੱਛਾ ਅਨੁਸਾਰ ਨੇਤਰਦਾਨ ਕਰਣ ਲਈ ਪ੍ਰਸਤਾਵ ਰੱਖਿਆ।ਸੋਸਾਇਟੀ ਦੀ ਅਪੀਲ ਤੇ ਕਰਤਾਰ ਦੇਵੀ ਇੰਟਰਨੇਸ਼ਨਲ ਆਈ ਬੈਂਕ ਸਿਰਸਾ ਦੀ ਮਲੋਟ ਬ੍ਰਾਂਚ  ਦੇ ਡਾਕਟਰ ਵਿਜੈ ਕੁਮਾਰ ਦੀ ਟੀਮ ਨੇ ਨੇਤਰਦਾਨੀ ਦੇ ਘਰ ਜਾਕੇ ਅੱਖਾਂ ਦਾਨ ਲੈ ਲਈਆਂ।ਬਾਅਦ ਵਿੱਚ ਸੋਸਾਇਟੀ  ਦੇ ਮੈਬਰਾਂ ਨੇ ਸਵ. ਸ਼੍ਰੀਮਤੀ ਜੁਨੇਜਾ ਦੀ ਮ੍ਰਿਤਕ ਦੇਹ ਉੱਤੇ ਚਾਦਰ ਪਾਕੇ ਸ਼ਰਧਾ ਦੇ ਫੁਲ ਭੇਟ ਕੀਤੇ ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply