ਭੀਖੀ, 30 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਏਰੀਆ ਸੇਲਜ ਮੈਨੇਜਰ ਮਦਨ ਕੁਮਾਰ ਸਹਾਇਕ ਪ੍ਰਬੰਧਕ (ਰਿਟੇਲ ਸੇਲਜ) ਮਾਨਸਾ ਏਰੀਆ ਵੱਲੋਂ ਮਾਨਸਾ ਜਿਲ੍ਹੇ ਦੀ ਗ੍ਰਾਹਕ ਸੰਮੇਲਨ ਦਾ ਆਯੋਜਨ ਸਥਾਨਕ ਹੋਟਲ ਵਿੱਚ ਅਮਿਤ ਕੁਮਾਰ ਖਿਆਲੀਆ ਮੁੱਖ ਰਿਟੇਲ ਸੇਲਜ ਪ੍ਰਬੰਧਕ ਬਠਿੰਡਾ ਮੰਡਲ ਦੀ ਅਗਵਾਈ ਵਿੱਚ ਕੀਤਾ ਗਿਆ।ਜਿਸ ਵਿੱਚ ਲਗਭਗ 70 ਭੱਠਾ ਮਾਲਕਾਂ ਅਤੇ 80 ਰਾਈਸ ਮਿੱਲ ਮਾਲਕਾਂ ਨੇ ਹਿੱਸਾ ਲਿਆ।ਬਠਿੰਡਾ ਡਵੀਜਨ ਦਫਤਰ ਵਿਚੋਂ ਨਿਪੁਨ ਮਿਤਲ (ਪ੍ਰਬੰਧਕ ਰਿਟੇਲ ਸੇਲਜ) ਅਤੇ ਮੁਹੰਮਦ ਅਮੀਨ (ਫਲੀਟ ਮਾਰਕਿਟਿੰਗ ਅਫਸਰ) ਸ਼ਾਮਿਲ ਸਨ।
ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਰਾਜ ਕੁਮਾਰ ਦਾਨੇਵਾਲੀਆ, ਏਰੀਆ ਪ੍ਰਧਾਨ ਮੁਕੇਸ਼ ਗੋਇਲ, ਜੀਵਨ ਪ੍ਰਕਾਸ਼, ਸੋਮਨਾਥ, ਹਨੀਸ ਬਾਂਸਲ, ਸਮਿਤ ਕੁਮਾਰ, ਨਰੈਣ ਪ੍ਰਕਾਸ਼, ਜਗਦੀਸ਼ ਰਾਏ ਬਾਵਾ, ਸੁਰੇਸ਼ ਗੋਇਲ ਅਤੇ ਭੱਠਾ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਚੰਦ ਪੱਪੂ, ਕਾਨੂੰਨੀ ਸਲਾਹਕਾਰ ਐਡਵੋਕੇਟ ਮਨੋਜ ਕੁਮਾਰ ਗੋਇਲ, ਰਾਜ਼ੇਸ਼ ਸਿੰਗਲਾਂ ਰਾਜੂ, ਪ੍ਰੇਮ ਜੋਗਾ, ਜਸਪਾਲ ਜਿੰਦਲ, ਪਰਮਜੀਤ, ਸੁਰਿੰਦਰ ਮੰਗਲਾ, ਰਾਕੇਸ਼ ਕੁਮਾਰ, ਬਾਬਰ ਚੰਦ, ਕ੍ਰਿਸ਼ਨ ਗੇਹਲੇ, ਮੁਨੀਸ਼ ਗੇਹਲੇ, ਕ੍ਰਿਸ਼ਨ ਜੋਗਾ, ਸਰਪੰਚ ਭੂਸ਼ਨ ਗੋਇਲ, ਗੋਲਡੀ ਕੁਮਾਰ, ਹੀਰਾ ਲਾਲ, ਮੱਘਰ ਮੱਲ, ਯਸ਼ਪਾਲ ਗਰਗ ਆਦਿ ਮੌਜੂਦ ਸਨ।
Punjab Post Daily Online Newspaper & Print Media