
ਨੱਥੂਵਾਲਾ ਗਰਬੀ, 25 ਫਰਵਰੀ {ਸਾਧੂ ਰਾਮ ਲੰਗੇਆਣਾ}-ਮੋਗਾ ਜ਼ਿਲੇ ਦੇ ਪਿੰਡ ਜੈਮਲ ਵਾਲਾ ‘ਚ ਅੱਜ ਉਸ ਵੇਲੇ ਹੜਕੰਪ ਮੱਚ ਗਿਆ ਜਦੋ ਪਿੰਡ ਵਿਚ ਦੁਪਹਿਰ ਵੇਲੇ ਅਚਾਨਕ ਆਏ ਚੀਤੇ ਨੇ ਪਿੰਡ ਦੇ ਤਿੰਨ ਵਿਅਕਤੀਆਂ ਨੂੰ ਜਖ਼ਮੀ ਕਰ ਦਿੱਤਾ ਇਸ ਚੀਤੇ ਦੀ ਖ਼ਬਰ ਜਿਉ ਹੀ ਸਮੁੱਚੇ ਪਿੰਡ ਵਿਚ ਫੈਲੀ ਤਾਂ ਪਿੰਡ ਦੇ ਲੋਕਾਂ ਆਪਣੇ ਘਰਾਂ ਦੇ ਦਰਵਾਜੇ ਬੰਦ ਕਰਕੇ ਕਮਰਿਆਂ ਵਿਚ ਵੜ ਗਏ। ਪਿੰਡ ਦੇ ਸਰਪੰਚ ਗੁਰਾ ਸਿੰਘ ਅਤੇ ਸੰਮਤੀ ਮੈਬਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਇਸ ਚੀਤਾ ਲੰਗੇਆਣਾ ਪਿੰਡ ਵਾਲੇ ਪਾਸਿਓ ਜਖ਼ਮੀ ਹਾਲਾਤ ਵਿਚ ਹੀ ਪਿੰਡ ਵਿਚ ਦਾਖਲ ਹੋਇਆ ਸੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆ ਦੇ ਜਾਨੀ ਨੁਕਸਾਨ ਦੀ ਰਾਖੀ ਲਈ ਪਿੰਡ ਦੇ ਲੋਕਾਂ ਨੇ ਚੀਤੇ ਦੀ ਕੁੱਟ -ਵੀ ਕੀਤੇ ਉਨ੍ਹਾਂ ਕਿਹਾ ਕਿ ਪਿੰਡ ਵਿਚ ਮੱਚੀ ਭਗਦੜ ਕਰਕੇ ਹੀ ਆਖਿਰਕਾਰ ਜਖਮੀ ਚੀਤੇ ਦੀ ਮੌਤ ਹੋ ਗਈ। ਪਿੰਡ ਦੇ ਜਖ਼ਮੀ ਮਕੁੰਦ ਸਿੰਘ, ਤੇਜਿੰਦਰ ਸਿੰਘ ਅਤੇ ਕਾਲਾ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੂਤਰਾਂ ਨੇ ਇਸ ਗੱਲ ਨੂੰ ਵੀ ਬੇਪਰਦਾ ਕੀਤਾ ਹੈ ਕਿ ਚੀਤੇ ਦੀ ਮੌਤ ਭਗਦੜ ਕਰਕੇ ਭੱਜਣ ਕਾਰਨ ਨਹੀਂ ਸਗੋਂ ਪਿੰਡ ਦੇ ਇੱਕ ਵਿਅਕਤੀ ਵੱਲੋਂ ਚਲਾਈ ਗਈ ਗੋਲੀ ਨਾਲ ਹੋਈ ਹੈ। ਇਸ ਗੋਲੀ ਦੇ ਚੀਤੇ ਦੇ ਸਰੀਰ ਤੇ ਨਿਸ਼ਾਨ ਵੀ ਪਾਏ ਗਏ ਹਨ। ਦੂਜੇ ਪਾਸੇ ਵਣ ਵਿਭਾਗ ਦੇ ਅਧਿਕਾਰੀ ਜਗਰਾਜ ਸਿੰਘ ਨੇ ਚੀਤੇ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਵੀ ਅਗਲੇਰੀ ਕਾਰਵਾਈ ਕੀਤੀ ਜਾਵੇ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media