Sunday, September 20, 2026

172232 ਘਰਾਂ ਵਿੱਚ 64241 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ

PPN250204

ਅੰਮ੍ਰਿਤਸਰ, 25 ਫਰਵਰੀ ( ਸੁਖਬੀਰ ਸਿੰਘ)- ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਇਸ ਭਵਿੱਖ ਨੂੰ ਬੀਮਾਰੀਆਂ ਤੋਂ ਰਹਿਤ ਕਰਨ ਲਈ ਵਿਸ਼ਵ ਸਿਹਤ ਸੰਗਠਨ ਵੱਲੋਂ ਹਮੇਸ਼ਾਂ ਹੀ ਸਲਾਘਾਯੋਗ ਕਦਮ ਉਠਾਏ ਜਾਂਦੇ ਰਹੇ ਹਨ। ਇਹਨਾਂ ਉਪਰਾਲਿਆਂ ਤਹਿਤ  23, 24 ਅਤੇ 25 ਫਰਵਰੀ 2014 ਨੂੰ ਨੈਸ਼ਨਲ ਇਮੂਨਾਈਜੇਸ਼ਨ ਰਾਊਂਡ ਚਲਾਇਆ ਗਿਆ। ਸਿਵਲ ਸਰਜਨ  ਡਾ: ਊਸ਼ਾ ਬਾਂਸਲ ਨੇ ਕਿਹਾ ਕਿ ਪੋਲੀਓ ਨੂੰ ਖਤਮ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਹੋਰਨਾਂ ਵਿਭਾਗਾਂ ਨਾਲ ਮਿਲ ਕੇ ਅੰਮ੍ਰਿਤਸਰ ਜਿਲੇ ਦੇ ਹਰੇਕ ਨਵ ਜਨਮੇ ਬੱਚੇ ਤੋਂ ਲੈ 5 ਸਾਲ ਤੱਕ ਦੇ ਹਰ ਬੱਚੇ ਨੂੰ ਅੱਜ ਪੋਲੀਓ ਦੀਆਂ ਬੂੰਦਾਂ ਬੂਥਾਂ ਤੇ ਪਿਲਾਈਆਂ ਗਈਆਂ।  ਜਿਲਾ ਟੀਕਾਕਰਨ ਅਫਸਰ ਡਾ: ਜਸਪਾਲ ਕੌਰ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿੱਚ 46 ਟਰਾਂਜਿਟ ਬੂਥ ਅਤੇ 38 ਮੋਬਾਇਲ ਟੀਮਾਂ ਲਗਾਈਆਂ ਗਈਆਂ ਸਨ, ਜਿੰਨਾਂ ਨੇ ਅੱਜ ਵੀ ਕੰਮ ਕੀਤਾ ਹੈ। ਇੰਨਾਂ 2735 ਟੀਮਾਂ ਵਿੱਚ 470 ਟੀਮ ਮੈਂਬਰ ਅਤੇ 288 ਸੁਪਰਵਾਈਜ਼ਰ ਲਗਾਏ ਗਏ ਹਨ । ਅੱਜ 172232 ਘਰਾਂ ਵਿੱਚ 64241 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ। ਇਸ ਤਰਾਂ ਅੱਜ ਕੁੱਲ 101′ ਘਰਾਂ ਵਿੱਚ 100′ ਬੱਚੇ ਕਵਰ ਕੀਤੇ ਗਏ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply