Thursday, October 1, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ : ਅਨੁਭਵ ਅਤੇ ਸਰੂਪ ਵਿਸ਼ੇ `ਤੇ ਗੋਸ਼ਟੀ ਅੱਜ

ਅੰਮ੍ਰਿਤਸਰ, 2 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਦੇ Guru Granth Sahibਖੋਜਾਰਥੀਆਂ/ਵਿਦਿਆਰਥੀਆਂ ਵੱਲੋਂ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਗੁਰਪੂਰਬ ਨੂੰ ਸਮਰਪਿਤ ਇਕ ਵਿਸ਼ੇਸ਼ ਗੋਸ਼ਟੀ ਦਾ ਆਯੋਜਨ ਨਾਦ ਪ੍ਰਗਾਸੁ ਖੋਜ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਸਾਂਝੇ ਤੋਰ `ਤੇ ਆਯੋਜਿਤ ਕੀਤਾ ਜਾਵੇਗਾ।ਜਿਸ ਵਿਚ ਸਿੱਖ ਅਧਿਐਨ ਦੇ ਨਾਲ ਜੁੜੇ ਵਿਦਵਾਨਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੇ ਅਨੇਕਾ ਪੱਖਾਂ ਉਪਰ ਚਾਨਣਾ ਪਾਇਆ ਜਾਵੇਗਾ।ਗੋਸ਼ਟੀ ਦਾ ਆਯੋਜਨ ਗੁਰਬਾਣੀ ਕੀਰਤਨ ਨਾਲ ਹੋਵੇਗਾ ਅਤੇ ਉਪਰੰਤ ਹਾਜਰ ਸਖ਼ਸੀਅਤਾਂ ਵਿਚਾਰ ਚਰਚਾ ਕਰਨਗੀਆਂ।ਇਸ ਸਮਾਗਮ ਦੀ ਪ੍ਰਧਾਨਗੀ ਡਾ. ਗੁਰਨਾਮ ਕੌਰ ਬੇਦੀ ਕਰਨਗੇ, ਜਦਕਿ ਮੁੱਖ ਮਹਿਮਾਨ ਵੱਜੋਂ ਡਾ. ਹਰਕੰਵਲ ਕੋਰਪਾਲ ਸ਼ਿਰਕਤ ਕਰਨਗੇ।
ਉਪਰੋਕਤ ਵਿਚਾਰਾ ਦਾ ਪ੍ਰਗਟਾਵਾਂ ਸਕੱਤਰ ਵਰਿੰਦਰਪਾਲ ਸਿਘ ਦੇ ਦਸਤਖ਼ਤਾ ਹੇਠ ਜਾਰੀ ਹੋਏ ਪੈ੍ਰਸ ਨੋਟ ਵਿਚ ਕੀਤਾ ਗਿਆ।ਇਸ ਗੋਸ਼ਟੀ ਵਿਚ ਸਿੱਖ ਅਧਿਐਨ ਦੇ ਅਨੁਸ਼ਾਸ਼ਨ ਉੱਚ ਵਿੱਦਿਆ ਵਿਚ ਕਰ ਰਹੇ ਖੋਜਾਰਥੀਆਂ/ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰ ਕੇ ਵਿਸ਼ੇ ਦੇ ਸਿਧਾਂਤਕ ਅਦਾਰਾਂ ਤੋਂ ਜਾਣੂ ਕਰਵਾਉਣਾ ਵੀ ਹੋਵੇਗਾ ਤਾਂ ਜੋ ਸਿੱਖ ਅਧਿਐਨ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀ ਅਕਾਦਮਿਕ ਖੋਜ ਵਿਚ ਆਪਣਾ ਵਿਸ਼ੇਸ ਮੁਕਾਮ ਸਥਾਪਿਤ ਕਰ ਸਕੇ। 

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply