ਭੀਖੀ (ਮਾਨਸਾ) 7 ਸਤੰਬਰ (ਪੰਜਾਬ ਪੋਸਟ ਕਮਲ ਜ਼ਿੰਦਲ) – ਜਿਲ੍ਹੇ ਦੇ ਕਸਬਾ ਬਰੇਟਾ ਵਿਖੇ ਨਨਦੋਈਏ ਤੋਂ ਪ੍ਰੇਸ਼ਾਨ ਇੱਕ ਸ਼ਾਦੀਸ਼ੁਦਾ ਔਰਤ ਵਲੋ ਜਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ।ਪੁਲਿਸ ਵਲੋਂ ਇਸ ਮਾਮਲੇ ਸਬੰਧੀ ਦੋ ਦੇ ਖਿਲਾਫ ਮਾਮਲਾ ਦਰਜ ਕਰ ਲ਼ਿਆ ਗਿਆ ਹੈ।
ਮ੍ਰਿਤਕ ਦੇ ਪਰਿਵਾਰਕ ਮੈਂਬਰਾ ਨੇ ਦੱਸਿਆ ਕਿ ਸਬ ਡਵੀਜਨ ਬੁਢਲਾਡਾ ਦੀ ਕੁਸਮ ਲਤਾ (35) ਸਾਲ ਜੋ ਕਿ ਬਰੇਟਾ ਦੇ ਰਾਮ ਗੋਪਾਲ ਨਾਲ ਵਿਆਹੀ ਸੀ ਨੁੰ ਸਹੁਰਾ ਪਰਿਵਾਰ ਤੇ ਉਨਾਂ ਦਾ ਜਵਾਈ ਪਿਛਲੇ ਕੁੱਝ ਸਮੇਂ ਤੰਗ ਪ੍ਰੇਸ਼ਾਨ ਕਰ ਰਿਹਾ ਸੀ।ਜਿਸ ਕਾਰਨ ਕੁਸਮ ਲਤਾ ਨੇ ਜਹਿਰੀਲੀ ਚੀਜ਼। ਨਿਗਲ ਲਈ ਲੜਕੀ ਦੀ ਹਾਲਤ ਜਿਆਦਾ ਵਿਗੜਣ ਕਾਰਨ ਉਸ ਨੂੰ ਇਲਾਜ ਲਈ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।ਗੁੱਸੇ ਵਿੱਚ ਆਏ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਬਰੇਟਾ ਥਾਣੇ ਦਾ ਘਿਰਾਓ ਕੀਤਾ ਅਤੇ ਪੁਲਿਸ ਖਿਲ਼ਾਫ ਨਾਅਰੇਬਾਜੀ ਕੀਤੀ।ਥਾਣਾ ਬਰੇਟਾ ਦੇ ਮੁਖੀ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਤਾ ਸੰਤੋਸ਼ ਰਾਣੀ ਦੇ ਬਿਆਨਾਂ `ਤੇ ਸੱਸ ਸਹੁਰੇ ਦੇ ਖਿਲਾਫ ਧਾਰਾ 306 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media