ਭੀਖੀ (ਮਾਨਸਾ) 7 ਸਤੰਬਰ (ਪੰਜਾਬ ਪੋਸਟ ਕਮਲ ਜ਼ਿੰਦਲ) – ੱਥਾਣਾ ਸਦਰ ਮਾਨਸਾ ਦੀ ਪੁਲਿਸ ਵਲੋਂ ਵਾਹਣ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆ ਨੂੰ ਕਾਬੂ ਕਰਕੇ ਉਨਾਂ ਪਾਸੋ 4 ਥਰੀਵੀਲਰ (ਆਟੋ ਟੈਂਪੂ) ਬਰਾਮਦ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿੰਆ ਮਾਨਸਾ ਦੇ ਐਸ.ਐਸ.ਪੀ ਮਨਧੀਰ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਮਾਨਸਾ ਦੀ ਪੁਲਿਸ ਵਲੋ ਦੋ ਵਿਅਕਤੀਆਂ ਸੁਖਜਿੰਦਰ ਸਿੰਘ ਵਾਸੀ ਭੱਟੀਆਂ ਖੁਰਦ ਅਤੇ ਗੁਰਦੀਪ ਸਿੰਘ ਵਾਸੀ ਪਟਿਆਲਾ ਨੂੰ ਕਾਬੂ ਕਰਕੇ ਉਨਾ ਦੇ ਕਬਜ਼ੇ ਵਿਚੋ ਚੋਰੀ ਦੇ 4 ਆਟੋ ਟੈਪੂ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।ਉਨਾਂ ਦੱਸਿਆ ਕਿ ਚੋਰੀ ਕੀਤੇ ਇਨਾ ਟੈਪੂਆਂ `ਤੇ ਫਰਜੀ ਨੰਬਰ ਲਗਾਏ ਹੋਏ ਸਨ। ਜੋ ਉਨਾਂ ਆਪਣੇ ਦੋ ਹੋਰ ਸਾਥੀਆ ਗੁਲਸ਼ਨ ਕੁਮਾਰ ਅਤੇ ਸੁਖਵਿੰਦਰ ਕੋਰ ਨਾਲ ਮਿਲ ਕੇ ਵੱਖ-2 ਥਾਵਾ ਤੋਂ ਚੋਰੀ ਕੀਤੇ ਸਨ।ਉਨਾ ਦੱਸਿਆ ਕਿ ਉਕਤ ਚਾਰਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਹੈ ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media