Sunday, July 26, 2026

ਬੀਬੀ ਕੌਲਾਂ ਜੀ ਭਲਾਈ ਕੇਂਦਰ ਐਜੂਕੇਸ਼ਨਲ ਅਦਾਰਿਆਂ ਨੇ ਬਾਣੀ ਨਾਲ ਮਨਾਇਆ ਟੀਚਰਜ਼ ਡੇਅ

ਬੱਚਿਆਂ ਲਈ ਰੱਬ ਦਾ ਰੂਪ ਹਨ ਅਧਿਆਪਕ – ਭਾਈ ਗੁਰਇਕਬਾਲ ਸਿੰਘ

PPN0709201812ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਭਾਈ ਗੁਰਇਕਬਾਲ ਸਿੰਘ ਜੀ ਦੀ ਰਹਿਨੂਮਾਈ ਹੇਠ ਚੱਲ ਰਹੇ ਤਿੰਨ ਸਕੂਲ ਬੀਬੀ ਕੌਲਾਂ ਜੀ ਪਬਲਿਕ ਸਕੂਲ ਬ੍ਰਾਂਚ 1, ਬ੍ਰਾਂਚ 2 ਅਤੇ ਬ੍ਰਾਂਚ 3 ਦਾਤਾ ਬੰਦੀ ਛੋੜ ਪਬਲਿਕ ਸਕੂਲ ਅਤੇ ਬੀਬੀ ਕੌਲਾਂ ਜੀ ਡਿਗਰੀ ਕਾਲਜ ਵੱਲੋਂ ਟੀਚਰਜ਼ ਡੇਅ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਅਕਾਲ ਪੁਰਖ ਦੀ ਬਾਣੀ ਦਾ ਓਟ ਆਸਰਾ ਲੈ ਕੇ ਮਨਾਇਆ ਗਿਆ।ਸਮਾਗਮ ਦੀ ਆਰੰਭਤਾ ਸ੍ਰੀ ਜਪੁਜੀ ਸਾਹਿਬ, ਸ਼ਬਦ ਹਜ਼ਾਰੇ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤ ਰੂਪੀ ਪਾਠ ਨਾਲ ਹੋਈ।ਉਪਰੰਤ ਤਿਨੋ ਸਕੂਲਾਂ ਅਤੇ ਡਿਗਰੀ ਕਾਲਜ ਦੀਆਂ ਟੀਚਰਾਂ ਨੇ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਅਤੇ ਭਾਈ ਗੁਰਇਕਬਾਲ ਸਿੰਘ ਨੇ ਟੀਚਰ ਡੇਅ ਮੋਕੇ ਕਥਾ ਕੀਰਤਨ ਦੀ ਹਾਜਰੀ ਭਰੀ
ਭਾਈ ਸਾਹਿਬ ਨੇ ਜਿਥੇ ਸੰਗਤ ਦੀ ਮਹਾਨਤਾ ਬਾਰੇ ਦਸਿਆ ਉਥੇ ਕਿਹਾ ਕਿ ਟੀਚਰ ਵੀ ਬੱਚਿਆਂ ਲਈ ਰੱਬ ਦਾ ਰੂਪ ਹਨ, ਜੋ ਕਿਤਾਬੀ ਗਿਆਨ ਦੇ ਕੇ ਬੱਚਿਆ ਦਾ ਭੱਵਿਖ ਉਜ਼ਲ ਕਰਦੇ ਹਨ। ਉਨਾਂ ਕਿਹਾ ਕਿ ਟੀਚਰ ਨੂੰ ਗਿਆਨ ਗੁਰੂ ਦੀ ਸੰਗਤ `ਚੋਂ ਪ੍ਰਾਪਤ ਹੁੰਦਾ ਹੈ।ਇਸੇ ਨੂੰ ਮੁੱਖ ਰੱਖਦੇ ਹੋਏ ਟੀਚਰ ਡੇਅ ਵੀ ਸਤਸੰਗਿ ਦੀਆਂ ਘੜੀਆਂ `ਚ ਮਨਾਇਆ ਗਿਆ।ਇਸ ਮੋਕੇ ਤਿਨੋਂ ਸਕੂਲ ਦੇ ਪ੍ਰਿੰਸੀਪਲ ਜਸਲੀਨ ਕੋਰ ਬਰਾਂਚ 1, ਪ੍ਰਿੰਸੀਪਲ ਜਗਜੀਤ ਕੋਰ ਬਰਾਂਚ 2, ਪ੍ਰਿੰਸੀਪਲ ਹਰਸ਼ਰਨ ਕੋਰ ਬਰਾਂਚ 3 ਅਤੇ ਡਿਗਰੀ ਕਾਲਜ ਪ੍ਰਿੰਸੀਪਲ ਕੁਲਵਿੰਦਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।ਜਿੰਨਾਂ ਨੇ ਟੀਚਰ ਡੇਅ ਮੋਕੇ ਸੰਗਤ ਰੂਪੀ ਪਿਆਰ ਦੇ ਕੇ ਟੀਚਰ ਡੇਅ ਸਮਾਗਮ ਨੂੰ ਸਫਲ ਬਣਾਇਆ।
ਇਸ ਮੌਕੇ ਟਹਿਲਇੰਦਰ ਸਿੰਘ, ਡਾ. ਜੇ. ਐਸ ਖਾਲਸਾ, ਭੁਪਿੰਦਰ ਸਿੰਘ ਗਰਚਾ, ਪ੍ਰਿਤਪਾਲ ਸਿੰਘ, ਭਾਈ ਅਮਨਦੀਪ ਸਿੰਘ, ਰਜਿੰਦਰ ਸਿੰਘ ਰਾਣਾ, ਹਰਵਿੰਦਰਪਾਲ ਸਿੰਘ ਲਿਟਲ, ਦਵਿੰਦਰਪਾਲ ਸਿੰਘ ਰਾਜੂ, ਨਰਿੰਦਰ ਸਿੰਘ ਛੇਹਰਟਾ ਆਦਿ ਹਾਜਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply