Tuesday, May 26, 2026

ਕਾਰਜ ਸਾਧਕ ਅਫਸਰ ਨੇ ਅਹੁੱਦਾ ਸੰਭਾਲਿਆ

PPN0709201835ਧੂਰੀ, 7 ਸਤੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਨਗਰ ਕੌਂਸਲ ਧੂਰੀ ਵਿਖੇ ਰਮੇਸ਼ ਕੁਮਾਰ ਨੇ ਬਤੌਰ ਕਾਰਜ ਸਾਧਕ ਅਫਸਰ ਆਪਣਾ ਅਹੁੱਦਾ ਸੰਭਾਲ ਲ਼ਿਆ ਹੈ।ਇਸ ਸਮੇਂ ਉਨਾਂ ਕਿਹਾ ਕਿ ਉਹ ਜਿਥੇ ਨਗਰ ਕੌਂਸਲ ਨਾਲ ਸਬੰਧਤ ਅਧੂਰੇ ਪਏ ਕੰਮ ਪਹਿਲ ਦੇ ਅਧਾਰ `ਤੇ ਹੱਲ ਕਰਵਾਉਣਗੇ, ਉਥੇ ਹੀ ਸਥਾਨਕ ਲੋਕਾਂ ਨੂੰ ਨਗਰ ਕੌਂਸਲ ਦੇ ਕੰਮਾਂ ਸਬੰਧੀ ਕਿਸੇ ਪ੍ਰਕਾਰ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।ਲੋਕ ਜਦੋਂ ਮਰਜ਼ੀ ਚਾਹੁਣ, ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਰਮੇਸ਼ ਕੁਮਾਰ ਸ਼ਹਿਰ ਰਾਮਪੁਰਾ ਫੂਲ ਤੋਂ ਬਦਲ ਕੇ ਇੱਥੇ ਆਏ ਹਨ। ਇਸ ਮੌਕੇ ਬਲਜਿੰਦਰ ਬਿੱਟੂ ਐਮ.ਈ, ਮਨਜੀਤ ਸਿੰਘ ਇੰਸਪੈਕਟਰ, ਪ੍ਰੇਮ ਕੁਮਾਰ ਠੇਕੇਦਾਰ ਅਤੇ ਪਰਮਿੰਦਰ ਸਿੰਘ ਨੋਨਾ ਆਦਿ ਵੀ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ

ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …

Leave a Reply