
ਬਠਿੰਡਾ, 22 ਅਗਸਤ (ਜਸਵਿੰਦਰ ਸਿੰਘ ਜੱਸੀ) -ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ,ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ,ਚੰਡੀਗੜ੍ਹ ਅਤੇ ਸ਼੍ਰੀ ਤੇਜਵਿੰਦਰ ਸਿੰਘ, ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 22 ਅਗਸਤ ਨੂੰ ਸੀਨੀਅਰ ਸੈਕੰਡਰੀੇ ਸਕੂਲ, ਰਾਮਪੂਰਾ ਵਿਖੇ ਇੱਕ ਕਾਨੂੰਨੀ ਜਾਗਰੂਕਤਾ ਕੈਂਪ ਦਾ ਅਯੋਜਿਨ ਕੀਤਾ ਗਿਆ । ਇਸ ਕੈਂਪ ਵਿੱਚ ਰਾਮਪੂਰਾ ਸਕੂਲ ਦੇ ਸਟਾਫ ਮੈਂਬਰ ਅਤੇ ਸਕੂਲ ਬੱਚਿਆ ਨੇੇ ਹਿੱਸਾ ਲਿਆ ।ਇਸ ਕੈਂਪ ਦੀ ਪ੍ਰਧਾਨਗੀ ਸ਼੍ਰੀਮਤੀ ਜਸਬੀਰ ਕੌਰ, ਸਕੱਤਰ /ਸੀ.ਜੇ.ਐਮ ਬਠਿੰਡਾ ਨੇ ਕੀਤੀ ।
ਸ਼੍ਰੀਮਤੀ ਜਸਬੀਰ ਕੌਰ, ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਨੇ ਔਰਤਾਂ ਅਤੇ ਬੱਚਿਆਂ ਦੇ ਕਾਨੂੰਨੀ ਹੱਕਾ, ਮੁਫਤ ਕਾਨੂੰਨੀ ਸਹਾਇਤਾ ਸਕੀਮਾ,ਲੋਕ ਅਦਾਲਤਾਂ,ਪਰਮਾਨੈਂਟ ਲੋਕ ਅਦਾਲਤਾਂ ਅਤੇ ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ੍ਹ ਵਲੋਂ ਚਲਾਈਆਂ ਜਾ ਰਹੀਆਂ ਵੱਖ -ਵੱਖ ਸਕੀਮਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਇਸ ਸੈਮੀਨਾਰ ਵਿੱਚ ਹਰਚਰਨ ਸਿੰਘ ਨੇ ਸਕੂਲ ਦੇ ਬੱਚਿਆਂ ਨੂੰ ਮਿਲਣ ਵਾਲੀਆਂ ਕਾਨੂੰਨੀ ਸਹੁਲਤਾਂ, ਸਿੱਖਿਆ ਸਬੰਧੀ ਸਹੂਲਤਾਂ, ਮੈਡੀਕਲ ਸਹੂਲਤਾਂ ਅਤੇ ਆਪਨੇ ਮਾਪਿਆ ਤੋਂ ਜਾਇਦਾਦ ਪ੍ਰਾਪਤ ਕਰਨ ਸਬੰਧੀੇ ਹੱਕਾਂ ਅਤੇ ਕਿਰਤੀਆ ਸਕੀਮਾ ਸਬੰਧੀ ਵੀੇ ਜਾਣਕਾਰੀ ਦਿੱਤੀ ।
ਇਸ ਜਾਗਰੂਕਤਾ ਕੈਂਪ ਵਿੱਚ ਸਕੱਤਰ ਨੇ ਪੰਜਾਬ ਸਰਕਾਰ ਵਲੋਂ ਲਾਗੂ ਕੀਤੀ ”ਪੰਜਾਬ ਵਿਕਟਿਮ ਕੰਪਨਸ਼ਸ਼ੇਨ ਸਕੀਮ 2011ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ । ਉਨ੍ਹਾਂ ਨੇ ਸਕੂਲ ਦੇ ਸਟਾਫ ਅਧਿਆਪਕਾਂ ਨੂੰ ਅਪੀਲ ਕੀਤੀ ਕੇ ਉਹ ਇਸ ਸਕੀਮ ਅਤੇ ਹੋਰ ਨਵੇਂ ਬਣੇ ਕਾਨੂੰਨਾਂ ਸੰਬੰਧੀ ਆਪਨੇ ਆਸ -ਪਾਸ ਰਹਿ ਰਹੇ ਲੋਕਾ ਨੂੰ ਵੀ ਜਾਗਰੂਕ ਕਰਨ ਤਾਂ ਜੋ ਆਮ ਲੋਕ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ । ਇਸ ਮੌਕੇ ਸਕੂਲ ਵਿੱਚ ਚਲ ਰਹੇ ਲੀਗਲ ਲਿਟਰੈਸੀ ਕਲੱਬ ਦੇ ਬੱਚਿਆ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਕਾਨੂੰਨ ਦੇ ਵਿਸ਼ੇ ਉਪਰ ਔਰਤਾ ਦੇ ਅਧਿਕਾਰ, ਨਸ਼ਾ ਖੋਰੀ ,ਪੋਸਟਰ ਬਣਾਉਣਾ ਅਤੇ ਨੁੱਕੜ ਨਾਟਕ ਆਦਿ ਦੀ ਤਿਆਰੀ ਕਰਨ ਲਈ ਪ੍ਰੇਰਤ ਕੀਤਾ ਗਿਆ ।ਇਸ ਮੌਕੇ ਪ੍ਰਚਾਰ ਸਮਗਰੀ ਵੀ ਵੰਡੀ ਗਈ । ਇਸ ਸੈਮੀਨਾਰ ਵਿੱਚ ਜੀਵਨ ਕੁਮਾਰ ਸੀਨੀਅਰ ਸਹਾਇਕ ਤੋਂ ਇਲਾਵਾ ਸਟਾਫ ਵੀ ਹਾਜ਼ਰ ਸਨ ।
Punjab Post Daily Online Newspaper & Print Media