
ਬਠਿੰਡਾ, 22 ਅਗਸਤ (ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਹਰ ਸਾਲ ਦੀ ਤਰ੍ਹਾਂ ਧਰਮ ਅਤੇ ਨੈਤਿਕ ਸਿੱਖਿਆ ਦਾ ਪੇਪਰ ਲਿਆ ਗਿਆ। ਜਿਸ ਵਿੱਚ ਪਹਿਲੀ ਤੋਂ ਪੰਜਵੀਂ ਅਤੇ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ 160 ਬੱਚਿਆਂ ਨੇ ਭਾਗ ਲਿਆ।ਇਹ ਇਮਤਿਹਾਨ ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਅਤੇ ਡਾਇਰੈਕਟਰ ਦਿਲਬਾਗ ਸਿੰਘ ਤਲਵਾੜ ਦੀ ਅਗਵਾਈ ਅਤੇ ਚਰਨਜੀਤ ਸਿੰਘ ਅੰਗੀ (ਸੁਪਰਡੈਂਟ),ਨਛੱਤਰ ਸਿੰਘ ਮਾਨ (ਸਹਾਇਕ ਸੁਪਰਡੈਂਟ), ਸਰਦੂਲ ਸਿੰਘ ਭੁੱਲਰ (ਸਹਾਇਕ ਸੁਪਰਡੈਂਟ) ਦੀ ਨਿਗਰਾਨੀ ਹੇਠ ਲਿਆ ਗਿਆ।ਬੱਚਿਆਂ ਨੇ ਇਸ ਇਮਤਿਹਾਨ ਦੀ ਤਿਆਰੀ ਧਾਰਮਿਕ ਅਧਿਆਪਕਾ ਮੈਡਮ ਚਰਨਜੀਤ ਕੌਰ ਦੀ ਪ੍ਰੇਰਣਾ ਨਾਲ ਕੀਤੀ ।ਇਸ ਸਮੇਂ ਸਮੂਹ ਸਟਾਫ਼ ਹਾਜਰ ਸੀ ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media