ਬਠਿੰਡਾ, 10 ਸਤੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਰੇਲਵੇ ਪੁਲਿਸ ਨੇ ਬਠਿੰਡਾ ਰੇਲਵੇ ਪਾਵਰ ਹਾੳੂਸ ਦੀਆਂ ਲਾਈਟਾਂ ਚੋਰੀ ਕਰਨ ਅਤੇ ਰੇਲਵੇ ਲਾਈਨਾਂ ਕਰਾਸ ਕਰਨ ਦੇ ਜੁਰਮ ਹੇਠ 11 ਔਰਤਾਂ `ਤੇ ਮਾਮਲਾ ਦਰਜ ਕੀਤਾ ਹੈ। ਜਿੰਨਾਂ ਵਿੱਚੋਂ 5 ਔਰਤਾਂ ਨੂੰ ਜਮਾਨਤ `ਤੇ ਰਿਹਾਅ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਆਰ.ਪੀ.ਐਫ ਦੇ ਆਈ.ਓ ਪ੍ਰਦੀਪ ਕੁਮਾਰ ਏ.ਐਸ.ਆਈ ਨੇ ਦੱਸਿਆ ਕਿ ਕਾਗਜ਼ ਚੁਗਣ ਵਾਲੀਆਂ 6 ਔਰਤਾਂ ਨੇ ਬੀਤੇ ਦਿਨੀ ਰੇਲਵੇ ਪਾਵਰ ਹਾਊਸ ਸਟੋਰ ਤੋ 6 ਲਾਈਟਾਂ ਚੋਰੀ ਕੀਤੀਆਂ ਸਨ, ਜਿਹਨਾਂ ਦੀ ਕੀਮਤ 36 ਹਜ਼ਾਰ ਰੁਪਏ ਬਣਦੀ ਹੈ।ਇਹਨਾਂ ਨੂੰ ਮੌਕੇ ਤੋ ਕਾਬੂ ਕਰਕੇ ਚੋਰੀ ਕੀਤੀਆਂ ਲਾਈਟਾਂ ਬਰਾਮਦ ਕੀਤੀਆ ਗਈਆਂ ਹਨ ਅਤੇ ਇਹਨਾਂ ਔਰਤਾਂ ਖਿਲਾਫ ਰੇਲਵੇ ਐਕਟ 3 ਆਰ.ਪੀ ਯੂ.ਪੀ ਐਕਟ ਤਹਿਤ ਮਾਮਲਾ ਦਰਜ ਕਰਕੇ ਸੀ.ਜੀ.ਐਮ ਕੋਰਟ ਵਿੱਚ ਪੇਸ਼ ਕੀਤਾ ਗਿਆ।ਦੂਜੇ ਮਾਮਲੇ ਵਿੱਚ ਏ.ਐਸ.ਆਈ ਚੂੰਨੀ ਲਾਲ ਨੇ ਦੱਸਿਆ ਕਿ ਰੇਲਵੇ ਲਾਈਨਾਂ ਕਰਾਸਿੰਗ ਕਰਨ ਦੇ ਜੁਰਮ ਹੇਠ ਖੇਤਾ ਸਿੰਘ ਬਸਤੀ ਦੀਆਂ 5 ਔਰਤਾਂ ਨੂੰ ਕਾਬੂ ਕੀਤਾ ਗਿਆ ਹੈ।ਜਿਹਨਾ ਖਿਲਾਫ ਮਾਮਲਾ ਦਰਜ ਕਰਕੇ ਸੀ.ਜੀ.ਐਮ ਦੇ ਪੇਸ਼ ਕੀਤਾ ਗਿਆ, ਜੋ ਬਾਅਦ ਵਿੱਚ ਜਮਾਨਤ `ਤੇ ਰਿਹਾਅ ਹੋ ਗਈਆਂ ਹਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media