Thursday, March 19, 2026

ਭਾਸ਼ਨ ਪ੍ਰਤੀਯੋਗਤਾ ਸਮਾਰੋਹ

PPN22081409

ਅੰਮ੍ਰਿਤਸਰ, 22 ਅਗਸਤ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ( ਆਈ.ਸੀ.ਐਸ.ਈ ) ਬਸੰਤ ਐਵਿਨਿੳ ਵਿਖੇ 20 ਅਗਸਤ ਦਿਨ ਬੁਧਵਾਰ ਨੂੰ ਭਾਸ਼ਨ ਪ੍ਰਤੀਯੋਗਤਾ 2014 ਵਿੱਚ ਪੰਜਾਬ , ਹਰਿਆਣਾ , ਹਿਮਾਚਲ ਅਤੇ ਚੰਡੀਗੜ ਸਕੂਲ ਦੀਆਂ ਜੂਨੀਅਰ ਅਤੇ ਸੀਨੀਅਰ ਟੀਮਾਂ ਨੇ ਭਾਗ ਲਿਆ । ਇਸ ਪ੍ਰੋਗਰਾਮ ਵਿੱਚ ਸ: ਚਰਨਜੀਤ ਸਿੰਘ ਜੀ ਚੱਢਾ (ਪ੍ਰਧਾਨ ਸੀ. ਕੇ. ਡੀ. ਸੀ.ਐਸ) ਮੁੱਖ ਮਹਿਮਾਨ , ਸ: ਧੰਨਰਾਜ ਸਿੰਘ ਮੈੰਬਰ ਇੰਚਾਰਜ ਬਸੰਤ ਐਵੀਨਿਊ ) ਅਤੇ ਸ੍ਰੀ ਮਤੀ ਸੁਖਬੀਰ ਕੌਰ ਮਾਹਲ (ਮੈੰਬਰ ਇੰਚਾਰਜ ਬਸੰਤ ਐਵੀਨਿਊ, ਪ੍ਰਿੰ. ਖਾਲਸਾ ਕਾਲਜ ਫਾਰ ਵੂਮੈਨ ਅੰਮ੍ਰਿਤਸਰ) ਨੇ ਸਨਮਾਨਿਤ ਮਹਿਮਾਨ ਵਜੋ ਸ਼ਿਰਕਤ ਕੀਤੀ । ਸ੍ਰੀਮਤੀ ਮਾਨਸੀ ਸਿੰਘ ਸਵਰੂਪ ਰਾਣੀ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਅਤੇ ਸ੍ਰੀ ਮਤੀ ਸ਼ੁਸਮਾ ਮਨੌਚਾ ਬੀ.ਬੀ .ਕੇ.ਡੀ.ਏ.ਵੀ.ਕਾਲਜ, ਲਾਰੰਸ ਰੋਡ ਅੰਮ੍ਰਿਤਸਰ  ਨੇ ਇਸ ਪ੍ਰੋਗਰਾਮ ਵਿੱਚ ਜੱਜ ਸਾਹਿਬਾਨ ਦੀ ਭੂਮਿਕਾ ਨਿਭਾਈ । ਪ੍ਰਿੰ. ਸ੍ਰੀਮਤੀ ਨਿਰਮਲ ਕੌਰ ਜੀ ਨੇ ਆਏ ਹੋਏ ਸਾਰੇ ਮਹਿਮਾਨਾ ਨੂੰ ਤਹਿ ਦਿਲੋ ‘ਜੀ ਆਇਆਂ ਕਿਹਾ ।

               ਇਸ ਮੁਕਾਬਲੇ ਵਿੱਚ ਸਾਰੀਆਂ ਟੀਮਾ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ, ਆਤਮ-ਵਿਸ਼ਵਾਸ਼ ਅਤੇ ਗਰਮਜੋਸ਼ੀ ਨਾਲ ਵੱਖ-ਵੱਖ ਵਿਸ਼ਿਆਂ ਤੇ ਚਾਨਣਾ ਪਾਇਆ। ਨਤੀਜੇ ਦਾ ਐਲਾਨ ਹੋਣ ਤੋ ਪਹਿਲਾ ਸਕੂਲ ਦੇ ਮਿਊਜਕ ਅਧਿਆਪਕਾ ਵਲੋ ਗਜਲ ਰਾਹੀ ਦਰਸ਼ਕਾ ਦਾ ਮਨੋਰੰਜਨ ਕੀਤਾ । ਇਸ ਮੁਕਾਬਲੇ ਵਿੱਚ ਜੂਨੀਅਰ ਟੀਮ ਦੇ ਜਿਨਸਨ ਜੇ ਸੈਕਰਡ ਹਾਰਟ ਕਾਨਵੈਟ ਸਕੂਲ ਜਮਾਲਪੁਰਲੁਧਿਆਣਾਨੇ ਪਹਿਲਾ ਸਥਾਨ ਅਤੇ ਚਾਰੁਸ਼ੀ ਦਗਸਾਈ ਪਬਲਿਕ ਸਕੂਲ ਸੋਲਨ ਨੇ ਦੂਜਾ ਸਥਾਨ ਹਾਸਲ ਕੀਤਾ । ਸੀਨੀਅਰ ਟੀਮ ਦੇ ਜਿਓਤਸਨਾ ਰਾਣਾ ਸੈਕਰਡ ਹਾਰਟ ਸੀ.ਸੈ.ਸਕੂਲ ਮਜੀਠਾ ਰੋਡ ਅੰਮ੍ਰਿਤਸਰ ਨੇ ਪਹਿਲਾ ਸਥਾਨ ਅਤੇ ਨਵਜਤੋ ਸਿੰਘ ਬਾਜਵਾ ਹੋਲੀ ਹਾਰਟ ਪ੍ਰੈਜੀਡੈਸੀ ਸਕੂਲ ਅੰਮ੍ਰਿਤਸਰ ਨੇ ਦੂਜਾ ਸਥਾਨ ਹਾਸਲ ਕੀਤਾ । ਮੁੱਖ ਮਹਿਮਾਨ ਦੁਆਰਾ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ। ਮੁੱਖ ਮਹਿਮਾਨ ਨੇ ਆਪਣੇ ਭਾਸਣ ਵਿੱਚ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਉਹਨਾ ਨੂੰ ਭਵਿਖ ਵਿੱਚ ਮਿਹਨਤੀ , ਇਮਾਨਦਾਰ, ਮਾਤਾ-ਪਿਤਾ ਦੇ ਆਗਿਆਕਾਰ , ਇਕ ਚੰਗੇ ਨਾਗਰਿਕ ਅਤੇ ਜੀਵਨ ਵਿੱਚ ਉੱਚੀਆਂ ਬੁਲੰਦੀਆ ਹਾਸਲ ਕਰਨ ਲਈ ਸ਼ੁਭ- ਕਾਮਨਾਵਾਂ ਦਿਤੀਆ । ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰ. ਸ੍ਰੀ ਮਤੀ ਨਿਰਮਲ ਕੌਰ ਜੀ ਨੇ ਆਏ ਹੋਏ ਸਾਰੇ ਮਹਿਮਾਨਾ ਦਾ ਦਿਲ ਦੀਆ ਗਹਿਰਾਈਆਂ ਤੋ ਧੰਨਵਾਦ ਕੀਤਾ [

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply