Saturday, March 14, 2026

ਸੋਸ਼ਲ ਮੀਡੀਆ `ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੇ ਖਿਲਾਫ ਕਾਰਵਾਈ ਕਰੇ ਸਰਕਾਰ – ਜਥੇਦਾਰ

G. Gurbachan Singhਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਹੈ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸੋਸ਼ਲ ਮੀਡੀਆ `ਤੇ ਦਿਨ-ਬ-ਦਿਨ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਕੋਈ ਨਾ ਕੋਈ ਨਵੀਂ ਅਤਿ ਨਿੰਦਣਯੋਗ ਘਟਨਾ ਵਾਪਰਦੀ ਰਹਿੰਦੀ ਹੈ।ਸਿੱਖ ਇਸ ਨੂੰ ਕਦੋ ਤੱਕ ਸਹਿਣ ਕਰਦੇ ਰਹਿਣਗੇ? ਕੁੱਝ ਦਿਨਾਂ ਤੋਂ ਸਿੱਖ ਗੁਰੂ ਸਾਹਿਬਾਨ ਦੀਆਂ ਅਤਿ ਨਿੰਦਣਯੋਗ ਤਸਵੀਰਾਂ ਸੋਸ਼ਲ ਮੀਡੀਆ `ਤੇ ਕਿਸੇ ਅਧਰਮੀ ਵੱਲੋਂ ਪਾਈਆ ਗਈਆ ਹਨ, ਜਿਸ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ।ਫੇਸਬੁੱਕ ਖਾਤੇ `ਤੇ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਬੇਹੱਦ ਘਟੀਆ ਕਿਸਮ ਦੀ ਬੇਹੂਦਾ ਹਰਕਤ ਕੀਤੀ ਗਈ ਹੈ, ਇਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ।ਸਿੰਘ ਸਾਹਿਬ ਨੇ ਕਿਹਾ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਤੁਰੰਤ ਇਸ ਅਧਰਮੀ ਵਿਅਕਤੀ ਨੂੰ ਸਾਈਬਰ ਕਰਾਇਮ ਰਾਹੀਂ ਲੱਭ ਕੇ ਇਸ ਖਿਲਾਫ ਕਾਨੂੰਨੀ ਕਾਰਵਾਈ ਕਰੇ ਅਤੇ 295-ਏ ਧਾਰਾ ਦੇ ਨਾਲ ਹੋਰ ਸਖ਼ਤ ਧਾਰਾ ਲੱਗਾ ਕੇ ਇਸ ਨੂੰ ਜੇਲ ਭੇਜਿਆ ਜਾਵੇ ਜਾਂ ਇਸ ਵਿਅਕਤੀ ਨੂੰ ਸਿੱਖ ਪੰਥ ਦੇ ਹਵਾਲੇ ਕੀਤਾ ਜਾਵੇ।ਜੇਕਰ ਸਰਕਾਰ ਇਸ ਸਬੰਧੀ ਕੋਈ ਕਾਰਵਾਈ ਨਹੀਂ ਕਰਦੀ ਤਾਂ ਇਸ ਦੇ ਜੋ ਨਤੀਜੇ ਨਿਕਲਣਗੇ, ਉਸ ਦੀ ਜਿੰਮੇਵਾਰ ਵੀ ਪੰਜਾਬ ਸਰਕਾਰ ਹੀ ਹੋਵੇਗੀ।ਸਰਕਾਰੀ ਤੰਤਰ ਦੀ ਨਾਕਾਮੀ ਨਾਲ ਹੀ ਇਸ ਤਰ੍ਹਾਂ ਦੇ ਫਿਰਕਾਪ੍ਰਸਤ ਲੋਕਾਂ ਦੇ ਹੋਂਸਲੇ ਹੋਰ ਵੱਧ ਰਹੇ ਹਨ।
ਬਾਬਾ ਪਾਲਾ ਸਿੰਘ ਜੀ (ਗਊਆਂ ਵਾਲੇ) ਤਰਨਾ ਦਲ ਬਾਬਾ ਬਕਾਲਾ ਦੇ ਅਕਾਲ ਚਲਾਣਾ ਕਰ ਜਾਣ `ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਜਥੇਦਾਰ ਨੇ ਕਿਹਾ ਕਿ ਬਾਬਾ ਜੀ ਸਾਧੂ ਸੁਭਾਅ ਦੇ ਮਾਲਕ ਸਨ ਅਤੇ ਭੁੱਖੀਆਂ ਤਿਹਾਈਆਂ ਗਊਆਂ ਦੀ ਸੇਵਾ ਸੰਭਾਲ ਕਰਦੇ ਸਨ।ਇਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਤਰਨਾ ਦਲ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਗੁਰੂ ਸਾਹਿਬ ਕਿਰਪਾ ਕਰਨ ਬਾਬਾ ਪਾਲਾ ਸਿੰਘ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।  

 

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply