ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ – ਅਮਨ) – ਗਾਇਕ, ਐਂਕਰ ਤੇ ਅਦਾਕਾਰ ਜਾਨਵੀ ਮਲਹੋਤਰਾ ਨੇ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਸਪੈਸ਼ਲ ਬੱਚਿਆਂ ਨਾਲ ਸਾਂਝੀਆਂ ਕੀਤੀਆਂ।ਆਪਣੀ ਮਾਂ ਸਪਨਾ ਮਲਹੋਤਰਾ, ਪਿਤਾ ਵਿਪੁਲ ਮਲਹੋਤਰਾ, ਦਾਦੀ ਸਸ਼ੀ ਮਲਹੋਤਰਾ ਤੇ ਭਰਾ ਪ੍ਰਥਮ ਮਲਹੋਤਰਾ ਨਾਲ ਪਿੰਗਲਵਾੜਾ ਦੀ ਮਾਨਾਂਵਾਲਾ ਬਰਾਂਚ ਦੇ ਸਕੂਲ ਪਹੁੰਚੀ ਜਾਨਵੀ ਨੇ ਜਦ ਕੇਕ ਕੱਟਿਆ ਤਾਂ ਸਪੈਸ਼ਲ ਬੱਚਿਆਂ ਨੇ ਤਾੜੀਆਂ ਵਜਾ ਕੇ ਆਪਣਾ ਪਿਆਰ ਤੇ ਖੁਸ਼ੀ ਜਾਹਰ ਕੀਤੀ।
ਸਪੈਸ਼ਲ ਬੱਚਿਆਂ ਨੇ ਆਪਣੀ ਕਲਾ ਦਾ ਹੁਨਰ ਦਿਖਾਉਂਦੇ ਹੋਏ ਜਿੱਥੇ ਗੀਤ ਸੁਣਾਏ ਤੇ ਐਕਟਿੰਗ ਕੀਤੀ, ਉਥੇ ਪੰਜਾਬੀ ਗੀਤ `ਤੇ ਜਾਨਵੀ ਨਾਲ ਵੀ ਡਾਂਸ ਕੀਤਾ।ਬੱਚਿਆਂ ਨੂੰ ਕੇਕ ਤੇ ਹੋਰ ਖਾਣ-ਪੀਣ ਦਾ ਸਮਾਨ ਵੰਡਿਆ ਗਿਆ।ਇਸ ਸਮੇਂ ਗੱਲਬਾਤ ਕਰਦਿਆਂ ਜਾਨਵੀ ਨੇ ਕਿਹਾ ਕਿ ਉਹ ਪਹਿਲੀ ਵਾਰ ਆਪਣੇ ਜਨਮ ਦਿਨ ਮੌਕੇ ਇਥੇ ਪਿੰਗਲਵਾੜਾ ਵਿਚ ਆਈ ਹੈ।ਜਿਕਰਯੋਗ ਹੈ ਕਿ ਗੁਰੂ ਨਗਰੀ ਦੀ ਜਾਨਵੀ ਨੇ ਬਾਲੀਵੁੱਡ ਦੀਆਂ ਫਿਲਮਾਂ `ਨਮਸਤੇ ਇੰਗਲੈਂਡ`, `ਹੈਪੀ ਭਾਗ ਜਾਏਗੀ-2` ਅਤੇ `ਗੋਲਡ` ਵਿਚ ਵੀ ਕੰਮ ਕਰ ਚੁੱਕੀ ਹੈ।ਪਿੰਗਲਵਾੜਾ ਦੇ ਬੱਚਿਆਂ ਤੇ ਸਟਾਫ ਨੇ ਜਾਨਵੀ ਨੂੰ ਜਨਮ ਦਿਨ `ਤੇ ਸਕੂਲ ਪ੍ਰਿੰਸੀਪਲ ਪਦਮਨੀ ਸ਼੍ਰੀਵਾਸਤਵ, ਵਾਈਸ ਪ੍ਰਿੰ. ਅਨੀਤਾ ਬਤਰਾ, ਪ੍ਰਿੰ. ਦਲਜੀਤ ਕੌਰ, ਆਰਪੀ ਸਿੰਘ ਅਤੇ ਸਮੂਹ ਸਟਾਫ ਨੇ ਜਾਨਵੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਪਿਆਰ ਦੇ ਤੋਹਫੇ ਵਜੋਂ ਆਪਣੇ ਹੱਥੀ ਬਣਾਈ ਬਹੁਤ ਹੀ ਸੁੰਦਰ ਕੈਂਡਲ ਤੇ ਲਾਫਿੰਗ ਬੁੱਧਾ ਵੀ ਭੇਂਟ ਕੀਤਾ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media