ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਇੰਟਰਨੈਸ਼ਨਲ ਮੈਨੇਜਿੰਗ ਕਮੇਟੀ ਐਂਟੀ ਕਰਾਈਮ ਬਿਊਰੋ ਦੇ ਸੰਸਥਾਪਕ ਤੇ ਮੁਖੀ ਸੰਤ ਬਲਦੇਵ ਸਿੰਘ ਰਾਠੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਿਊਰੋ ਵੱਲੋਂ ਵੱਖ-ਵੱਖ ਜਿਲਿਆਂ ਦੀ ਟੈ੍ਰਫਿਕ ਪੁਲਿਸ ਦੇ ਸਹਿਯੋਗ ਨਾਲ ਟੈ੍ਰਫਿਕ ਚੈਕਿੰਗ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।ਜਿਸ ਦੌਰਾਨ ਵਾਹਣ ਚਾਲਕਾਂ ਨੂੰ ਟੈ੍ਰਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਆ ਜਾਂਦਾ ਹੈ।ਉਨਾਂ ਕਿਹਾ ਕਿ ਟੈ੍ਰਫਿਕ ਨਿਯਮਾਂ ਦੀ ਪਾਲਨਾਂ ਨਾ ਕਰਨ ਵਾਲਿਆਂ ਦੇ ਟ੍ਰੈਫਿਕ ਪੁਲਿਸ ਵਲੋਂ ਚਲਾਣ ਵੀ ਕੱਟੇ ਜਾਂਦੇ ਹਨ।
ਉਨਾਂ ਦੱਸਿਆ ਕਿ ਸਥਾਨਕ ਇੰਡੀਆ ਗੇਟ ਛੇਹਰਟਾ ਵਿਖੇ ਟ੍ਰੈਫਿਕ ਪੁਲਿਸ ਮੁਲਾਜਮਾਂ ਵਲੋਂ ਲਾਏ ਗਏ ਕੈਂਪ ਦੌਰਾਨ ਨਾਲ ਜਿਹੜੇ ਗੁੰਡਾ ਅਨਸਰਾਂ ਨੇ ਜਾਗਰੂਕਤਾ ਮੁਹਿੰਮ ਰੋਕਣ ਦੀ ਕਸਿਸ ਕੀਤੀ, ਉਨਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਅਤੇ ਜਾਗਰੂਕਤਾ ਮੁਹਿੰਮ ਦੀ ਸੁਰਖਿਆ ਵਧਾਈ ਜਾਵੇ ।
ਉਨਾਂ ਦੱਸਿਆ ਕਿ ਰਾਜਾਸਾਂਸੀ ਲਾਏ ਗਏ ਟੈ੍ਰਫਿਕ ਚੈਕਿੰਗ ਅਤੇ ਜਾਗਰੂਕਤਾ ਅਭਿਆਨ ਵਿਚ ਏ.ਐਸ.ਆਈ ਪ੍ਰਭਦਿਆਲ ਸਿੰਘ ਇੰਚਾਰਜ ਟੈ੍ਰਫਿਕ ਐਜੂਕੇਸ਼ਨ ਸੈਲ ਅੰਮ੍ਰਿਤਸਰ ਦਿਹਾਤੀ, ਹਵਾਲਦਾਰ ਇੰਦਰਮੋਹਨ ਸਿੰਘ ਟ੍ਰੈਫਿਕ, ਰਣਜੀਤ ਸਿੰਘ ਰਾਠੋਰ, ਸ੍ਰੀ ਸਾਂਈ, ਜੇ.ਪੀ ਸਿੰਘ, ਨੱਥਾ ਸਿੰਘ, ਦੀਪਕ ਕੁਮਾਰ, ਗੁਲਜਾਰੀ ਲਾਲ ਅਤੇ ਇੰਡੀਆ ਗੇਟ ਛੇਹਰਟਾ ਅੰਮ੍ਰਿਤਸਰ ਕੈਂਪ ਵਿਚ ਏ.ਐਸ.ਆਈ ਮਨਜੀਤ ਸਿੰਘ, ਹਵਾਲਦਾਰ ਰਣਜੀਤ ਸਿੰਘ, ਕਾਂਸਟੇਬਲ ਪ੍ਰਭਜੋਤ ਕੋਰ ਟੈ੍ਰਫਿਕ, ਬਲਵਿੰਦਰ ਸਿੰਘ ਭੱਟੀ, ਬਲਦੇਵ ਸਿੰਘ, ਸਤਨਾਮ ਸਿੰਘ ਕੰਗ, ਕੁਨਾਲ ਸ਼ਰਮਾ, ਗੌਰਵ ਨਾਗ, ਗੋਲਡੀ, ਅਜੀਤ ਸਿੰਘ, ਅਵਤਾਰ ਸਿੰਘ, ਅਸ਼ੋਕ ਗਿੱਲ ਐਂਟੀ ਕਰਾਈਮ ਬਿਊਰੋ ਦੇ ਅਹੁਦੇਦਰਾਂ ਨੇ ਹਿੱਸਾ ਲਿਆ ਅਤੇ ਟੈ੍ਰਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸਮੇਂ ਟੈ੍ਰਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਪੈਂਫਲਟ ਵੀ ਵੰਡੇ ਗਏ।
Punjab Post Daily Online Newspaper & Print Media